U-19 World Cup: ਭਾਰਤ ਨੇ ਪਾਕਿਸਤਾਨ ਨੂੰ 58 ਦੌੜਾਂ ਨਾਲ ਹਰਾਇਆ
ਪਾਕਿਸਤਾਨ ਦੀ ਟੀਮ 194 ਦੌਡ਼ਾਂ ’ਤੇ ਆਲ ਆਊਟ; ਭਾਰਤ ਸੈਮੀਫਾਈਨਲ ਵਿੱਚ ਪੁੱਜਿਆ
ਆਈਸੀਸੀ ਅੰਡਰ-19 ਵਿਸ਼ਵ ਕੱਪ ਦੇ ਮੁਕਾਬਲੇ ਵਿੱਚ ਭਾਰਤ ਨੇ ਆਪਣੇ ਵਿਰੋਧੀ ਪਾਕਿਸਤਾਨ ਨੂੰ ਜਿੱਤ ਲਈ 253 ਦੌੜਾਂ ਟੀਚਾ ਦਿੱਤਾ। ਭਾਰਤੀ ਟੀਮ ਨੇ 49.5 ਓਵਰਾਂ ਵਿੱਚ 252 ਦੌੜਾਂ ਬਣਾਈਆਂ ਪਰ ਪਾਕਿਸਤਾਨ ਦੀ ਪੂਰੀ ਟੀਮ 46.2 ਓਵਰਾਂ ਵਿਚ 194 ਦੌੜਾਂ ’ਤੇ ਆਲ ਆਊਟ ਹੋ ਗਈ ਤੇ ਭਾਰਤ ਨੇ ਇਹ ਮੈਚ 58 ਦੌੜਾਂ ਨਾਲ ਜਿੱਤ ਲਿਆ। ਇਹ ਮੈਚ ਜਿੱਤ ਕੇ ਭਾਰਤ ਸੈਮੀਫਾਈਨਲ ਵਿਚ ਪੁੱਜ ਗਿਆ ਹੈ।
ਆਈਸੀਸੀ ਅੰਡਰ-19 ਵਿਸ਼ਵ ਕੱਪ ਦੇ ਸੁਪਰ ਸਿਕਸ ਮੁਕਾਬਲੇ ਵਿੱਚ ਭਾਰਤ ਨੇ ਆਪਣੇ ਵਿਰੋਧੀ ਪਾਕਿਸਤਾਨ ਨੂੰ ਜਿੱਤ ਲਈ 253 ਦੌੜਾਂ ਟੀਚਾ ਦਿੱਤਾ ਹੈ। ਭਾਰਤੀ ਟੀਮ ਨੇ 49.5 ਓਵਰਾਂ ਵਿੱਚ 252 ਦੌੜਾਂ ਬਣਾਈਆਂ। ਪਾਰੀ ਦੇ ਅਖੀਰ ਵਿੱਚ ਕਨਿਸ਼ਕ ਚੌਹਾਨ ਅਤੇ ਖਿਲਾਨ ਪਟੇਲ ਵੱਲੋਂ ਤੇਜ਼ ਰਫਤਾਰ ਨਾਲ ਬਣਾਈਆਂ 50 ਦੌੜਾਂ ਨੇ ਬਾਜ਼ੀ ਪਲਟ ਦਿੱਤੀ। ਕਨਿਸ਼ਕ ਨੇ 29 ਗੇਂਦਾਂ ’ਚ 35 ਅਤੇ ਖਿਲਾਨ ਨੇ 15 ਗੇਂਦਾਂ ’ਚ 21 ਦੌੜਾਂ ਬਣਾਈਆਂ।
ਇਸ ਤੋਂ ਪਹਿਲਾਂ ਵੇਦਾਂਤ ਤ੍ਰਿਵੇਦੀ ਨੇ 98 ਗੇਂਦਾਂ ’ਚ 68 ਦੌੜਾਂ ਬਣਾਈਆਂ। ਵੈਭਵ ਸੂਰਿਆਵੰਸ਼ੀ ਨੇ 22 ਗੇਂਦਾਂ ’ਚ 30 ਦੌੜਾਂ ਬਣਾਈਆਂ। ਕਪਤਾਨ ਆਯੂਸ਼ ਮਹਾਤਰੇ ਖਾਤਾ ਖੋਲ੍ਹੇ ਬਿਨਾਂ ਹੀ ਆਊਟ ਹੋ ਗਿਆ।
ਪਾਕਿਸਤਾਨ ਵੱਲੋਂ ਅਬਦੁਲ ਸੁਬਹਾਨ ਨੇ ਤਿੰਨ ਅਤੇ ਮੁਹੰਮਦ ਸਯਾਮ ਨੇ ਦੋ ਵਿਕਟਾਂ ਹਾਸਲ ਕੀਤੀਆਂ।

