DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਤੁਰਕੀ ਓਪਨ ਗੋਲਫ: Yuvraj Singh Sandhu ਸਿਖਰਲੇ ਦਸਾਂ ’ਚ

ਭਾਰਤ ਦੇ ਯੁਵਰਾਜ ਸਿੰਘ ਸੰਧੂ ਨੇ ਤੁਰਕੀ ਏਅਰਲਾਈਨਜ਼ ਓਪਨ ਗੋਲਫ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਦੂਜੇ ਗੇੜ ਵਿੱਚ 1-ਅੰਡਰ 71 ਦਾ ਕਾਰਡ ਖੇਡਿਆ ਅਤੇ ਅੱਧ ਤੱਕ ਸਿਖਰਲੇ 10 ਵਿੱਚ ਜਗ੍ਹਾ ਬਣਾਉਣ ਵਿੱਚ ਕਾਮਯਾਬ ਰਿਹਾ। ਦੂਜੇ ਪਾਸੇ, ਭਾਰਤ ਦਾ ਇੱਕ...

  • fb
  • twitter
  • whatsapp
  • whatsapp
Advertisement
ਭਾਰਤ ਦੇ ਯੁਵਰਾਜ ਸਿੰਘ ਸੰਧੂ ਨੇ ਤੁਰਕੀ ਏਅਰਲਾਈਨਜ਼ ਓਪਨ ਗੋਲਫ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਦੂਜੇ ਗੇੜ ਵਿੱਚ 1-ਅੰਡਰ 71 ਦਾ ਕਾਰਡ ਖੇਡਿਆ ਅਤੇ ਅੱਧ ਤੱਕ ਸਿਖਰਲੇ 10 ਵਿੱਚ ਜਗ੍ਹਾ ਬਣਾਉਣ ਵਿੱਚ ਕਾਮਯਾਬ ਰਿਹਾ। ਦੂਜੇ ਪਾਸੇ, ਭਾਰਤ ਦਾ ਇੱਕ ਹੋਰ ਸਟਾਰ ਗੋਲਫਰ ਸ਼ੁਭਾਂਕਰ ਸ਼ਰਮਾ ਆਖਰੀ ਪੰਜ ਹੋਲਜ਼ ਵਿੱਚ ਪੰਜ ਸ਼ਾਟ ਗੁਆ ਕੇ ਲੜਖੜਾਉਣ ਦੇ ਬਾਵਜੂਦ ਕੱਟ ਹਾਸਲ ਕਰ ਕੇ ਅਗਲੇ ਗੇੜ ਵਿੱਚ ਪਹੁੰਚਣ ਵਿੱਚ ਕਾਮਯਾਬ ਰਿਹਾ। ਉਹ ਇਸ ਵੇਲੇ 1-ਓਵਰ ਦੇ ਸਕੋਰ ਨਾਲ 57ਵੇਂ ਸਥਾਨ ’ਤੇ ਹੈ। ਇਟਲੀ ਦੇ ਗ੍ਰੇਗੋਰੀਓ ਡੀ ਲੀਓ ਨੇ 7-ਅੰਡਰ ਦੇ ਸਕੋਰ ਨਾਲ ਇੱਕ ਸ਼ਾਟ ਦੀ ਲੀਡ ਬਣਾਈ ਹੋਈ ਹੈ। ਉਸ ਨੇ ਦੂਜੇ ਗੇੜ ਵਿੱਚ ਪੰਜ ਬਰਡੀਜ਼ ਲਾ ਕੇ ਸ਼ਾਨਦਾਰ ਵਾਪਸੀ ਕੀਤੀ। ਡੀ ਪੀ ਵਰਲਡ ਟੂਰ ’ਤੇ ਆਪਣਾ ਪਹਿਲਾ ਸੀਜ਼ਨ ਖੇਡ ਰਹੇ ਸੰਧੂ ਤੋਂ ਅਗਲੇ ਗੇੜਾਂ ਵਿੱਚ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ।

Advertisement
Advertisement
×