TTFI Recognition Suspended: ਖੇਡ ਮੰਤਰਾਲੇ ਨੇ Table Tennis Federation of India ਦੀ ਮਾਨਤਾ ਕੀਤੀ ਮੁਅੱਤਲ
ਖੇਡ ਮੰਤਰਾਲੇ ਨੇ ਅੱਜ ਪ੍ਰਬੰਧਕੀ ਖ਼ਾਮੀਆਂ ਕਾਰਨ ਭਾਰਤੀ ਟੇਬਲ ਟੈਨਿਸ ਫੈਡਰੇਸ਼ਨ (ਟੀ ਟੀ ਐੱਫ ਆਈ) ਦੀ ਮਾਨਤਾ ਮੁਅੱਤਲ ਕਰਦਿਆਂ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈ ਓ ਏ) ਨੂੰ ਖੇਡ ਦਾ ਪ੍ਰਬੰਧ ਚਲਾਉਣ ਲਈ ਐਡਹਾਕ ਕਮੇਟੀ ਬਣਾਉਣ ਲਈ ਕਿਹਾ ਹੈ। ਮੰਤਰਾਲੇ ਅਨੁਸਾਰ ਫੈਡਰੇਸ਼ਨ...
Advertisement
ਖੇਡ ਮੰਤਰਾਲੇ ਨੇ ਅੱਜ ਪ੍ਰਬੰਧਕੀ ਖ਼ਾਮੀਆਂ ਕਾਰਨ ਭਾਰਤੀ ਟੇਬਲ ਟੈਨਿਸ ਫੈਡਰੇਸ਼ਨ (ਟੀ ਟੀ ਐੱਫ ਆਈ) ਦੀ ਮਾਨਤਾ ਮੁਅੱਤਲ ਕਰਦਿਆਂ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈ ਓ ਏ) ਨੂੰ ਖੇਡ ਦਾ ਪ੍ਰਬੰਧ ਚਲਾਉਣ ਲਈ ਐਡਹਾਕ ਕਮੇਟੀ ਬਣਾਉਣ ਲਈ ਕਿਹਾ ਹੈ। ਮੰਤਰਾਲੇ ਅਨੁਸਾਰ ਫੈਡਰੇਸ਼ਨ ਵੱਲੋਂ ਸਮੇਂ ਸਿਰ ਚੋਣਾਂ ਨਾ ਕਰਵਾਉਣਾ ਇਸ ਕਾਰਵਾਈ ਦਾ ਮੁੱਖ ਕਾਰਨ ਹੈ। ਮੰਤਰਾਲੇ ਨੇ ਇਸ ਤੋਂ ਪਹਿਲਾਂ ਫੈਡਰੇਸ਼ਨ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ ਜਿਸ ਦਾ ਜਵਾਬ ਤਸੱਲੀਬਖ਼ਸ਼ ਨਹੀਂ ਸੀ। ਹੁਕਮਾਂ ਅਨੁਸਾਰ ਆਈ ਓ ਏ ਕੌਮਾਂਤਰੀ ਟੇਬਲ ਟੈਨਿਸ ਫੈਡਰੇਸ਼ਨ (ਆਈ ਟੀ ਟੀ ਐੱਫ) ਦੀ ਸਲਾਹ ਨਾਲ ਨਵਾਂ ਢਾਂਚਾ ਤਿਆਰ ਕਰੇਗੀ। ਇਸ ਤਹਿਤ ਬਣੀ ਐਡਹਾਕ ਕਮੇਟੀ ਉਦੋਂ ਤੱਕ ਟੇਬਲ ਟੈਨਿਸ ਦਾ ਕੰਮਕਾਜ ਸੰਭਾਲੇਗੀ, ਜਦੋਂ ਤੱਕ ਫੈਡਰੇਸ਼ਨ ਦਾ ਸਹੀ ਪ੍ਰਬੰਧਕੀ ਢਾਂਚਾ ਬਹਾਲ ਨਹੀਂ ਹੋ ਜਾਂਦਾ।
Advertisement
Advertisement
×

