DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Trump ਨੇ ਨਵੇਂ Air Force One ਜਹਾਜ਼ ਤੋਂ ਪਰਦਾ ਹਟਾਇਆ

ਕਤਰ ਤੋਂ ਤੋਹਫ਼ੇ ’ਚ ਮਿਲਿਆ ਸੀ ਜਹਾਜ਼

  • fb
  • twitter
  • whatsapp
  • whatsapp
featured-img featured-img
ਏਅਰ ਫੋਰਸ ਵਨ ਜਹਾਜ਼ ਦੇ ਉਦਘਾਟਨ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਡੋਨਲਡ ਟਰੰਪ। -ਫੋਟੋ: ਏਪੀ
Advertisement

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਵੇਂ ਸਿਰੇ ਤੋਂ ਤਿਆਰ ਕੀਤੇ ਏਅਰ ਫੋਰਸ ਵਨ ਜਹਾਜ਼ ਤੋਂ ਪਰਦਾ ਹਟਾਇਆ, ਜਿਸ ਨੂੰ ਅਗਲੇ ਮਹੀਨੇ ਦੇ ਸ਼ੁਰੂ ’ਚ ਰਾਸ਼ਟਰਪਤੀ ਦੇ ਸਰਕਾਰੀ ਦੌਰਿਆਂ ਲਈ ਵਰਤੇ ਜਾਣ ਤੋਂ ਪਹਿਲਾਂ ਅਜ਼ਮਾਇਸ਼ੀ ਉਡਾਣਾਂ ’ਤੇ ਭੇਜਿਆ ਜਾਵੇਗਾ। ਇਹ ਜਹਾਜ਼ ਪਹਿਲਾਂ ਕਤਰ ਕੋਲ ਸੀ ਅਤੇ ਇਸ ਨੂੰ ਆਧੁਨਿਕ ਰੰਗ-ਰੂਪ ਦਿੱਤਾ ਗਿਆ ਹੈ। ਬੋਇੰਗ 747-8ਆਈ ਅਮਰੀਕੀ ਝੰਡੇ ਦੇ ਰੰਗਾਂ ਲਾਲ, ਸਫ਼ੈਦ ਅਤੇ ਗੂੜ੍ਹੇ ਨੀਲੇ ਰੰਗ ’ਚ ਰੰਗਿਆ ਗਿਆ ਹੈ, ਜਦਕਿ ਪੁਰਾਣਾ ਜਹਾਜ਼ ਹਲਕੇ ਅਸਮਾਨੀ ਰੰਗ ਦਾ ਹੈ ਅਤੇ ਉਸ ਦੀ ਵਰਤੋਂ ਅਮਰੀਕਾ ਦੇ ਰਾਸ਼ਟਰਪਤੀਆਂ ਵੱਲੋਂ ਲਗਪਗ 40 ਸਾਲਾਂ ਤੋਂ ਕੀਤੀ ਜਾਂਦੀ ਰਹੀ ਹੈ। ਨਵੇਂ ਜਹਾਜ਼ ਦੀ ‘ਟੇਲ’ ਉੱਤੇ ਅਮਰੀਕੀ ਝੰਡੇ ਦੀ ਤਸਵੀਰ ਹੈ।

ਟਰੰਪ ਨੇ ‘ਜੁਆਇੰਟ ਬੇਸ ਐਂਡਰਿਊਜ਼’ ’ਚ ਸਮਾਗਮ ਦੌਰਾਨ ਕਿਹਾ, ‘‘ਸਭ ਤੋਂ ਵੱਡਾ ਫ਼ਰਕ ਇਸ ਦੇ ਆਕਾਰ ’ਚ ਹੈ। ਇਹ ਲਗਪਗ ਦੁਗਣਾ ਵੱਡਾ ਹੈ। ਇਹ ਨਵੇਂ ਲਾਲ, ਸਫ਼ੈਦ ਅਤੇ ਨੀਲੇ ਰੰਗ ਹਨ। ਸਾਨੂੰ ਹਲਕਾ ਅਸਮਾਨੀ ਰੰਗ ਵੀ ਪਸੰਦ ਸੀ ਪਰ ਹੁਣ ਤਬਦੀਲੀ ਦਾ ਸਮਾਂ ਆ ਗਿਆ ਹੈ। ਮੈਨੂੰ ਅਮਰੀਕੀ ਝੰਡੇ ਦਾ ਰੰਗ ਪਸੰਦ ਹੈ।’’ ਟਰੰਪ ਨੇ ਕਿਹਾ ਕਿ ਉਨ੍ਹਾਂ ਇਹ ਜਹਾਜ਼ ਕਤਰ ਦੇ ਅਮੀਰ ਤੋਂ ਇਸ ਲਈ ਹਾਸਲ ਕੀਤਾ ਸੀ ਕਿਉਂਕਿ ਬੋਇੰਗ ਦੇ ਏਅਰ ਫੋਰਸ ਵਨ ਰਿਪਲੇਸਮੈਂਟ ਪ੍ਰੋਗਰਾਮ ’ਚ ਹੋ ਰਹੀ ਦੇਰੀ ਤੋਂ ਉਹ ਨਿਰਾਸ਼ ਸਨ। ਉਨ੍ਹਾਂ ਕਿਹਾ ਕਿ ਨਵਾਂ ਏਅਰ ਫੋਰਸ ਵਨ ਅਮਰੀਕਾ ਦੇ 250ਵੇਂ ਆਜ਼ਾਦੀ ਦਿਹਾੜੇ ਮੌਕੇ 4 ਜੁਲਾਈ ਨੂੰ ਨੈਸ਼ਨਲ ਮਾਲ ’ਚ ਹੋਣ ਵਾਲੇ ਸਮਾਗਮਾਂ ਦੌਰਾਨ ਹਵਾਈ ਪ੍ਰਦਰਸ਼ਨ ਕਰੇਗਾ। ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਉਹ ਅਗਲੇ ਮਹੀਨੇ ਤੁਰਕੀ ’ਚ ਹੋਣ ਵਾਲੇ ਨਾਟੋ ਸਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਇਸ ਨਵੇਂ ਜਹਾਜ਼ ਦੀ ਵਰਤੋਂ ਕਰਨਗੇ।

Advertisement

Advertisement

ਮੋਦੀ ‘ਬਹੁਤ ਮਜ਼ਬੂਤ’ ਅਤੇ ‘ਮਹਾਨ ਨੇਤਾ’: ਟਰੰਪ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ‘ਮਹਾਨ ਨੇਤਾ’ ਅਤੇ ‘ਬਹੁਤ ਮਜ਼ਬੂਤ ਵਿਅਕਤੀ’ ਕਰਾਰ ਦਿੱਤਾ ਅਤੇ ਕਿਹਾ ਕਿ ਉਹ 12 ਸਾਲਾਂ ਤੋਂ ਵੱਧ ਸਮੇਂ ਤੋਂ ਸੱਤਾ ਵਿੱਚ ਹਨ। ਟਰੰਪ ਨੇ ਖ਼ਬਰ ਵੈੱਬਸਾਈਟ ‘ਐਕਸੀਓਸ’ ਨਾਲ ਇੰਟਰਵਿਊ ਦੌਰਾਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਮੋਦੀ ਨੂੰ ਪ੍ਰਭਾਵ, ਤਾਕਤ ਅਤੇ ਨਤੀਜੇ ਦੇਣ ਦੀ ਸਮਰੱਥਾ ਦੇ ਲਿਹਾਜ਼ ਨਾਲ ਆਪਣੇ ਦੋ ਸਭ ਤੋਂ ਪਸੰਦੀਦਾ ਮਹਾਨ ਨੇਤਾ ਦੱਸਿਆ। ਟਰੰਪ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਮੋਦੀ ਬਹੁਤ ਚੰਗੇ ਹਨ। ਭਾਰਤ ਦੇ ਕੁਝ ਬਹੁਤ ਚੰਗੇ ਅੰਕੜੇ ਸਾਹਮਣੇ ਆਏ ਹਨ। ਉਹ ਜੰਗ ਤੋਂ ਦੂਰ ਰਹਿੰਦੇ ਹਨ, ਜੋ ਸਮਝਦਾਰੀ ਹੈ। ਉਹ 1.5 ਅਰਬ ਲੋਕਾਂ ਦੀ ਅਗਵਾਈ ਕਰਦੇ ਹਨ। ਭਾਰਤ ਅਸਲ ਵਿੱਚ ਸਭ ਤੋਂ ਵੱਡਾ ਦੇਸ਼ ਹੈ ਅਤੇ ਮੋਦੀ ਮਹਾਨ ਨੇਤਾ ਹਨ।’’ ਟਰੰਪ ਨੇ ਭਾਰਤ ਬਾਰੇ ਕਿਹਾ, ‘‘ਅਸੀਂ ਉਸ ਨਾਲ ਬਹੁਤ ਵਪਾਰ ਕਰਦੇ ਹਾਂ ਪਰ ਹੁਣ ਵਪਾਰ ਨਿਰਪੱਖ ਢੰਗ ਨਾਲ ਹੁੰਦਾ ਹੈ। ਪਹਿਲਾਂ ਉਹ ਅਸਲ ਵਿੱਚ ਸਾਡੇ ਤੋਂ ਬਹੁਤ ਜ਼ਿਆਦਾ ਲਾਭ ਲੈਂਦਾ ਸੀ। ਇਸ ਲਈ ਮੈਂ ਉਸ ਨੂੰ ਦੋਸ਼ ਨਹੀਂ ਦਿੰਦਾ। ਸਾਡੇ ਇੱਥੇ ਨਾਸਮਝ ਆਗੂ ਸਨ, ਜਿਨ੍ਹਾਂ ਅਜਿਹਾ ਹੋਣ ਦਿੱਤਾ ਪਰ ਹੁਣ ਅਸੀਂ ਵੀ ਕਾਫ਼ੀ ਵਪਾਰ ਕਰਦੇ ਹਾ।’’ ਉਨ੍ਹਾਂ ਸ਼ੀ ਨੂੰ ਵੀ ਉੱਚੇ ਕੱਦ ਅਤੇ ਆਤਮ ਵਿਸ਼ਵਾਸ ਵਾਲਾ ਆਗੂ ਦੱਸਿਆ। ਟਰੰਪ ਨੇ ਕਿਹਾ, ‘‘ਜੇ ਇਨ੍ਹਾਂ ਦੋਵਾਂ ’ਚੋਂ ਕਿਸੇ ’ਤੇ ਫਿਲਮ ਬਣਾਈ ਜਾਵੇ ਤਾਂ ਉਨ੍ਹਾਂ ਦੀ ਭੂਮਿਕਾ ਨਿਭਾਉਣ ਲਈ ਹੌਲੀਵੁੱਡ ’ਚ ਕੋਈ ਵੀ ਢੁੱਕਵਾਂ ਅਦਾਕਾਰ ਨਹੀਂ ਮਿਲੇਗਾ।’’

Advertisement
×