DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Cricket ਖੇਡ ਕੇ ਹਾਕੀ ਦੇ ਜਾਦੂਗਰ ਨੂੰ ਸ਼ਰਧਾਂਜਲੀ

ਮਨਸੁਖ ਮਾਂਡਵੀਆ ਵੱਲੋਂ ਖੇਡਾਂ ਨੂੰ ਜ਼ਿੰਦਗੀ ਦਾ ਹਿੱਸਾ ਬਣਾਉਣ ਦਾ ਸੱਦਾ; ਜੈਸ਼ੰਕਰ ਵੱਲੋਂ ਵੀ ਨੌਜਵਾਨ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ

  • fb
  • twitter
  • whatsapp
  • whatsapp
featured-img featured-img
ਮੇਜਰ ਧਿਆਨ ਚੰਦ ਸਟੇਡੀਅਮ ਵਿੱਚ ਕ੍ਰਿਕਟ ਖੇਡਦੇ ਹੋਏ ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ। -ਫੋਟੋ: ਏਐੱਨਆਈ
Advertisement

ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਅੱਜ ਇੱਥੇ ਕੌਮੀ ਖੇਡ ਦਿਵਸ ਮੌਕੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਉਨ੍ਹਾਂ ਦੇ ਜਨਮ ਦਿਹਾੜੇ ’ਤੇ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਉਨ੍ਹਾਂ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ ਕ੍ਰਿਕਟ ਵੀ ਖੇਡੀ ਗਈ। ਉਨ੍ਹਾਂ ਦੇਸ਼ ਦੇ ਨੌਜਵਾਨਾਂ ਨੂੰ ਖੇਡਾਂ ਅਤੇ ਸਰੀਰਕ ਤੰਦਰੁਸਤੀ ਨੂੰ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਤੰਦਰੁਸਤ ਸਮਾਜ ਹੀ ਮਜ਼ਬੂਤ ਅਤੇ ਵਿਕਸਿਤ ਦੇਸ਼ ਦੀ ਨੀਂਹ ਰੱਖ ਸਕਦਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਚਾਰਾਂ ਦਾ ਹਵਾਲਾ ਦਿੰਦਿਆਂ ਹਰ ਨਾਗਰਿਕ ਨੂੰ ਰੋਜ਼ਾਨਾ ਮੋਬਾਈਲ ਅਤੇ ਟੀ ਵੀ ਸਕਰੀਨ ਛੱਡ ਕੇ ਘੱਟੋ-ਘੱਟ ਇੱਕ ਘੰਟਾ ਖੇਡ ਮੈਦਾਨ ਵਿੱਚ ਬਿਤਾਉਣ ਦਾ ਸੱਦਾ ਦਿੱਤਾ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਵੀ ਇੱਥੇ ਕੇਂਦਰੀ ਵਿਦਿਆਲੇ ਵਿੱਚ 60 ਉੱਭਰਦੇ ਸਕੁਐਸ਼ ਖਿਡਾਰੀਆਂ ਨਾਲ ਮੁਲਾਕਾਤ ਕਰਦਿਆਂ ਦੇਸ਼ ਦੀ ਨੌਜਵਾਨ ਪ੍ਰਤਿਭਾ ਨੂੰ ਨਿਖਾਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤੀ ਨੌਜਵਾਨਾਂ ਦੀ ਕਾਬਲੀਅਤ ਨੂੰ ਸਹੀ ਸੇਧ ਦੇਣਾ ਸਮੇਂ ਦੀ ਮੁੱਖ ਲੋੜ ਹੈ। ਜੈਸ਼ੰਕਰ ਨੇ ਸਕੁਐਸ਼ ਖਿਡਾਰਨ ਅਨਾਹਤ ਸਿੰਘ ਦੀ ਕਾਮਯਾਬੀ ਨੂੰ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਦੱਸਦਿਆਂ ਕਿਹਾ ਕਿ ਸਕੁਐਸ਼ ਸਾਲ 2028 ਵਿੱਚ ਓਲੰਪਿਕ ਖੇਡਾਂ ਦਾ ਹਿੱਸਾ ਬਣਨ ਜਾ ਰਿਹਾ ਹੈ।

Advertisement
Advertisement
×