DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

World Championship ’ਚ Treesa Jolly-Gayatri Gopichand ਦਾ ਸਫ਼ਰ ਖ਼ਤਮ

ਚੀਨੀ ਜੋੜੀ ਹੱਥੋਂ ਹਾਰ ਮਗਰੋਂ ਕਾਂਸੇ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ

  • fb
  • twitter
  • whatsapp
  • whatsapp
featured-img featured-img
ਮੁਕਾਬਲੇ ਦੌਰਾਨ ਸ਼ਾਟ ਮੋੜਦੀ ਹੋਈ ਚੀਨੀ ਜੋੜੀ। -ਫੋਟੋ: ਪੀਟੀਆਈ
Advertisement

ਭਾਰਤ ਦੀ ਤ੍ਰੀਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਜੋੜੀ ਆਲਮੀ ਬੈਡਮਿੰਟਨ ਚੈਂਪੀਅਨਸ਼ਿਪ ਦੇ ਮਹਿਲਾ ਡਬਲਜ਼ ਸੈਮੀ ਫਾਈਨਲ ਵਿੱਚ ਹਾਰ ਕੇ ਟੂਰਨਾਮੈਂਟ ’ਚੋਂ ਬਾਹਰ ਹੋ ਗਈ ਹੈ। ਭਾਰਤੀ ਖਿਡਾਰਨਾਂ ਨੂੰ ਦੁਨੀਆ ਦੀ ਨੰਬਰ ਇੱਕ ਅਤੇ ਮੌਜੂਦਾ ਚੈਂਪੀਅਨ ਚੀਨ ਦੀ ਲਿਊ ਸ਼ੇਂਗ ਸ਼ੂ ਅਤੇ ਤਾਨ ਨਿੰਗ ਦੀ ਜੋੜੀ ਹੱਥੋਂ 21-18, 13-21, 8-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਦੇ ਬਾਵਜੂਦ ਭਾਰਤੀ ਜੋੜੀ ਨੇ ਕਾਂਸੀ ਦਾ ਤਗ਼ਮਾ ਆਪਣੇ ਨਾਂ ਕਰ ਲਿਆ ਹੈ। ਭਾਰਤ ਨੇ ਆਲਮੀ ਚੈਂਪੀਅਨਸ਼ਿਪ ਦੇ ਮਹਿਲਾ ਡਬਲਜ਼ ਵਿੱਚ ਸਾਲ 2011 ਮਗਰੋਂ ਪਹਿਲੀ ਵਾਰ ਕੋਈ ਤਗ਼ਮਾ ਜਿੱਤਿਆ ਹੈ।

ਪਹਿਲੀ ਗੇਮ ਵਿੱਚ ਤ੍ਰੀਸਾ ਅਤੇ ਗਾਇਤਰੀ ਨੇ ਸ਼ਾਨਦਾਰ ਖੇਡ ਦਿਖਾਉਂਦਿਆਂ 21-18 ਨਾਲ ਜਿੱਤ ਦਰਜ ਕੀਤੀ। ਉਨ੍ਹਾਂ ਨੇ ਚੀਨੀ ਖਿਡਾਰਨਾਂ ’ਤੇ ਸ਼ੁਰੂਆਤੀ ਦਬਾਅ ਬਣਾਇਆ ਅਤੇ ਲੰਬੀਆਂ ਰੈਲੀਆਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ। ਦੂਜੀ ਗੇਮ ਵਿੱਚ ਵੀ ਦੋਵਾਂ ਵਿਚਾਲੇ ਸਖ਼ਤ ਟੱਕਰ ਦੇਖਣ ਨੂੰ ਮਿਲੀ ਅਤੇ ਸਕੋਰ 10-10 ਨਾਲ ਬਰਾਬਰ ਸੀ ਪਰ ਇਸ ਮਗਰੋਂ ਚੀਨੀ ਜੋੜੀ ਨੇ ਵਾਪਸੀ ਕਰਦਿਆਂ ਲਗਾਤਾਰ ਅੰਕ ਲਏ ਅਤੇ ਇਹ ਗੇਮ 21-13 ਨਾਲ ਆਪਣੇ ਨਾਂ ਕਰ ਲਈ। ਤੀਜੇ ਗੇਮ ਵਿੱਚ ਤ੍ਰੀਸਾ ਅਤੇ ਗਾਇਤਰੀ ਲੈਅ ਗੁਆ ਬੈਠੀਆਂ। ਚੀਨੀ ਖਿਡਾਰਨਾਂ ਨੇ ਹਮਲਾਵਰ ਖੇਡ ਦਿਖਾਉਂਦਿਆਂ ਭਾਰਤੀ ਡਿਫੈਂਸ ਨੂੰ ਤੋੜ ਦਿੱਤਾ ਅਤੇ ਅੱਧੇ ਸਮੇਂ ਤੱਕ 11-5 ਦੀ ਲੀਡ ਬਣਾ ਲਈ। ਇਸ ਮਗਰੋਂ ਭਾਰਤੀ ਖਿਡਾਰਨਾਂ ਗ਼ਲਤੀਆਂ ਕਰਦੀਆਂ ਗਈਆਂ, ਜਿਸ ਦਾ ਚੀਨੀ ਜੋੜੀ ਨੇ ਫਾਇਦਾ ਉਠਾਇਆ।

Advertisement

Advertisement
Advertisement
×