DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Treesa Jolly-Gayatri Gopichand ਮਹਿਲਾ ਡਬਲਜ਼ ਦੇ Semi-Final ’ਚ

ਬੀ ਡਬਲਿਊ ਐੱਫ ਆਲਮੀ ਚੈਂਪੀਅਨਸ਼ਿਪ ’ਚ ਤਗ਼ਮਾ ਪੱਕਾ ਕੀਤਾ

  • fb
  • twitter
  • whatsapp
  • whatsapp
featured-img featured-img
ਤ੍ਰੀਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਪੁਲੈਲਾ ਕੁਆਰਟਰ ਫਾਈਨਲ ਮੈਚ ਜਿੱਤਣ ਤੋਂ ਬਾਅਦ ਖੁਸ਼ੀ ਸਾਂਝੀ ਕਰਦੀਆਂ ਹੋਈਆਂ। -ਫੋਟੋ: ਪੀਟੀਆਈ
Advertisement

ਭਾਰਤ ਦੀ ਤ੍ਰੀਸਾ ਜੋਲੀ ਅਤੇ ਗਾਇਤਰੀ ਗੋਪੀਚੰਦ ਨੇ ਅੱਜ ਇੱਥੇ ਮਹਿਲਾ ਡਬਲਜ਼ ਦੇ ਕੁਆਰਟਰ ਫਾਈਨਲ ਵਿੱਚ ਚੀਨ ਦੀ ਜੀਆ ਯੀ ਫਾਨ ਅਤੇ ਜ਼ਾਂਗ ਸ਼ੂ ਓਆਨ ਨੂੰ ਪਿੱਛੇ ਛੱਡ ਕੇ ਸ਼ਾਨਦਾਰ ਜਿੱਤ ਦਰਜ ਕਰਦਿਆਂ ਆਲਮੀ ਚੈਂਪੀਅਨਸ਼ਿਪ ਵਿੱਚ ਆਪਣੇ ਲਈ ਤਗ਼ਮਾ ਪੱਕਾ ਕਰ ਲਿਆ ਹੈ। ਤ੍ਰੀਸਾ ਦੇ ਸੱਟ ਤੋਂ ਉਭਰਨ ਮਗਰੋਂ ਵਾਪਸੀ ਕਰ ਰਹੀ ਗ਼ੈਰ-ਦਰਜਾ ਪ੍ਰਾਪਤ ਭਾਰਤੀ ਜੋੜੀ ਨੇ ਆਪਣੇ ਕਰੀਅਰ ਦੀਆਂ ਸਭ ਤੋਂ ਵੱਡੀਆਂ ਜਿੱਤਾਂ ਵਿੱਚੋਂ ਇੱਕ ਹਾਸਲ ਕਰਨ ਲਈ ਇੱਕ ਘੰਟਾ ਨੌਂ ਮਿੰਟ ਦੀ ਤੱਕੜੀ ਮਿਹਨਤ ਕੀਤੀ।

ਉਹ 16-21, 21-15, 21-13 ਨਾਲ ਜਿੱਤ ਦਰਜ ਕਰ ਕੇ ਅੰਤਿਮ ਚਾਰ ਵਿੱਚ ਪੁੱਜੀਆਂ ਅਤੇ ਘੱਟੋ-ਘੱਟ ਕਾਂਸੀ ਦਾ ਤਗ਼ਮਾ ਪੱਕਾ ਕਰ ਲਿਆ। ਭਾਰਤ ਨੇ ਮਹਿਲਾ ਡਬਲਜ਼ ਵਿੱਚ ਆਖ਼ਰੀ ਵਾਰ 2011 ’ਚ ਬੀ ਡਬਲਿਊ ਐੱਫ ਆਲਮੀ ਚੈਂਪੀਅਨਸ਼ਿਪ ਤਗ਼ਮਾ ਜਿੱਤਿਆ ਸੀ, ਜਦੋਂ ਜਵਾਲਾ ਗੁੱਟਾ ਅਤੇ ਅਸ਼ਵਿਨੀ ਪੋਨੱਪਾ ਨੇ ਲੰਡਨ ਵਿੱਚ ਕਾਂਸੀ ਦਾ ਤਗ਼ਮਾ ਹਾਸਲ ਕੀਤਾ ਸੀ। ਭਾਰਤੀ ਜੋੜੀ ਆਪਣੇ ਚੀਨੀ ਵਿਰੋਧੀਆਂ ਖ਼ਿਲਾਫ਼ 0-3 ਦੇ ਹੈੱਡ-ਟੂ-ਹੈੱਡ ਰਿਕਾਰਡ ਨਾਲ ਮੈਚ ਵਿੱਚ ਉਤਰੀ ਸੀ। ਤ੍ਰੀਸਾ ਅਤੇ ਗਾਇਤਰੀ ਸ਼ੁਰੂਆਤ ਵਿੱਚ 1-6 ਨਾਲ ਪਿੱਛੇ ਰਹਿ ਗਈਆਂ ਸਨ, ਪਰ ਲਗਾਤਾਰ ਛੇ ਅੰਕ ਲੈ ਕੇ ਵਾਪਸੀ ਕਰਦਿਆਂ ਉਨ੍ਹਾਂ ਸਕੋਰ 8-9 ਕਰ ਦਿੱਤਾ। ਇਸ ਤੋਂ ਬਾਅਦ ਚੀਨੀ ਜੋੜੀ ਨੇ ਤਿੰਨ ਅੰਕਾਂ ਦੀ ਲੀਡ ਨਾਲ ਅੱਧੇ ਸਮੇਂ ਦੀ ਬਰੇਕ ਲਈ। ਭਾਰਤੀਆਂ ਨੇ ਆਪਣਾ ਸੰਘਰਸ਼ ਜਾਰੀ ਰੱਖਿਆ ਅਤੇ ਸ਼ਾਨਦਾਰ ਰੈਲੀਆਂ ਤੋਂ ਬਾਅਦ ਸਕੋਰ 13-15 ਦੇ ਨੇੜੇ ਪਹੁੰਚਾ ਦਿੱਤਾ। ਇਸ ਜੋੜੀ ਨੇ ਚੀਨੀ ਖਿਡਾਰੀਆਂ ਨੂੰ ਸਖ਼ਤ ਟੱਕਰ ਦਿੱਤੀ ਅਤੇ ਨੈੱਟ ’ਤੇ ਕਾਫੀ ਰੋਮਾਂਚਕ ਮੁਕਾਬਲਾ ਕੀਤਾ। ਦੂਜੀ ਗੇਮ ’ਚ ਭਾਰਤੀਆਂ ਨੇ ਲਗਾਤਾਰ ਅੰਕ ਹਾਸਲ ਕਰ ਕੇ 19-14 ਦੀ ਲੀਡ ਬਣਾਈ। ਫ਼ੈਸਲਾਕੁਨ (ਤੀਜੀ) ਗੇਮ ਵਿੱਚ, ਤ੍ਰੀਸਾ ਤੇ ਗਾਇਤਰੀ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ 11-5 ਦੀ ਲੀਡ ਹਾਸਲ ਕਰਨ ਤੋਂ ਬਾਅਦ ਲਗਾਤਾਰ ਤਿੰਨ ਅੰਕ ਲੈ ਕੇ ਸਕੋਰ 14-7 ਕਰ ਦਿੱਤਾ, ਜਿਸ ਦਾ ਚੀਨੀ ਜੋੜੀ ਕੋਲ ਕੋਈ ਜਵਾਬ ਨਹੀਂ ਸੀ। ਹਾਲਾਂਕਿ ਕੁਝ ਘਬਰਾਹਟ ਵਾਲੇ ਪਲ ਵੀ ਆਏ, ਜਦੋਂ ਤ੍ਰੀਸਾ ਨੇ ਇੱਕ ਸ਼ਾਟ ਨੈੱਟ ਵਿੱਚ ਮਾਰ ਦਿੱਤਾ ਤੇ ਗਾਇਤਰੀ ਨੇ ਸਰਵਿਸ ’ਚ ਗ਼ਲਤੀ ਕੀਤੀ।

Advertisement

ਸਾਤਵਿਕ-ਚਿਰਾਗ ਦੀ ਜੋੜੀ ਕੁਆਰਟਰ ਫਾਈਨਲ ’ਚ ਹਾਰੀ

Advertisement

ਨਵੀਂ ਦਿੱਲੀ: ਭਾਰਤ ਦੀ ਸਟਾਰ ਪੁਰਸ਼ ਡਬਲਜ਼ ਜੋੜੀ ਸਾਤਵਿਕਸਾਈਰਾਜ ਰੰਕੀਰੈਡੀ ਅਤੇ ਚਿਰਾਗ ਸ਼ੈੱਟੀ ਦਾ ਬੀ ਡਬਲਿਊ ਐੱਫ ਆਲਮੀ ਚੈਂਪੀਅਨਸ਼ਿਪ ਵਿੱਚ ਤੀਜਾ ਤਗ਼ਮਾ ਜਿੱਤਣ ਦਾ ਸੁਪਨਾ ਅੱਜ ਇੱਥੇ ਕੁਆਰਟਰ ਫਾਈਨਲ ਵਿੱਚ ਚੀਨ ਦੀ ਦੁਨੀਆ ਦੀ ਨੰਬਰ 3 ਜੋੜੀ ਲਿਆਂਗ ਵੇਈ ਕੇਂਗ ਅਤੇ ਵਾਂਗ ਚਾਂਗ ਤੋਂ ਸਿੱਧੀਆਂ ਗੇਮਾਂ ਵਿੱਚ ਮਿਲੀ ਹਾਰ ਨਾਲ ਟੁੱਟ ਗਿਆ। ਦੁਨੀਆਂ ਦੀ ਨੰਬਰ 5 ਭਾਰਤੀ ਜੋੜੀ ਜਿਸ ਨੇ 2022 ਅਤੇ 2025 ਦੇ ਐਡੀਸ਼ਨਾਂ ਵਿੱਚ ਕਾਂਸੀ ਦੇ ਤਗ਼ਮੇ ਜਿੱਤੇ ਸਨ, ਲੋੜੀਂਦੀ ਧਾਰ ਦੀ ਘਾਟ ਕਾਰਨ ਪੈਰਿਸ ਓਲੰਪਿਕ ਦੇ ਚਾਂਦੀ ਤਗ਼ਮਾ ਜੇਤੂ ਵਾਂਗ ਅਤੇ ਲਿਆਂਗ ਤੋਂ ਮਹਿਜ਼ 36 ਮਿੰਟਾਂ ਵਿੱਚ 18-21, 9-21 ਨਾਲ ਹਾਰ ਕੇ ਬਾਹਰ ਹੋ ਗਈ। -ਪੀਟੀਆਈ

Advertisement
×