DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Treesa-Gayatri ਸੈਮੀਫਾਈਨਲ ਹਾਰੀਆਂ; ਵਿਸ਼ਵ ਚੈਂਪੀਅਨਸ਼ਿਪ ਵਿੱਚ ਪਹਿਲਾ ਕਾਂਸੀ ਤਗ਼ਮਾ ਜਿੱਤਿਆ

ਚੀਨੀ ਜੋੜੀ ਨੇ ਇੱਕ ਘੰਟਾ 11 ਮਿੰਟ ਵਿੱਚ 18-21, 21-13, 21-8 ਨਾਲ ਜਿੱਤ ਦਰਜ ਕੀਤੀ

  • fb
  • twitter
  • whatsapp
  • whatsapp
featured-img featured-img
New Delhi: India's Gayatri Gopichand Pullela, front, and Treesa Jolly compete during a women's doubles semifinal badminton match against China's Liu Sheng Shu and Tan Ning, unseen, at the BWF World Championships, at IGI Stadium, in New Delhi, Saturday, Aug. 22, 2026. (PTI Photo/Gurinder Osan) (PTI08_22_2026_000503B) *** Local Caption ***
Advertisement

ਤ੍ਰਿਸ਼ਾ ਜੌਲੀ ਅਤੇ ਗਾਇਤਰੀ ਗੋਪੀਚੰਦ ਦਾ ਸ਼ਾਨਦਾਰ ਸਫ਼ਰ ਸ਼ਨਿੱਚਰਵਾਰ ਨੂੰ ਇੱਥੇ ਵਿਸ਼ਵ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿੱਚ ਚੀਨ ਦੀ ਲਿਊ ਸ਼ੇਂਗ ਸ਼ੂ ਅਤੇ ਤਾਨ ਨਿੰਗ ਦੀ ਮੌਜੂਦਾ ਚੈਂਪੀਅਨ ਅਤੇ ਦੁਨੀਆ ਦੀ ਨੰਬਰ ਇੱਕ ਜੋੜੀ ਤੋਂ ਹਾਰ ਨਾਲ ਖ਼ਤਮ ਹੋਇਆ। ਪਰ ਭਾਰਤੀ ਜੋੜੀ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਆਪਣਾ ਪਹਿਲਾ ਕਾਂਸੀ ਤਗ਼ਮਾ ਹਾਸਲ ਕੀਤਾ।

ਭਾਰਤੀ ਜੋੜੀ ਨੇ ਸ਼ਾਨਦਾਰ ਸ਼ੁਰੂਆਤ ਕਰਦਿਆਂ ਪਹਿਲੀ ਗੇਮ ਜਿੱਤ ਲਈ। ਹਾਲਾਂਕਿ ਚੀਨੀ ਜੋੜੀ ਨੇ ਵਾਪਸੀ ਕਰਦਿਆਂ ਅਗਲੀਆਂ ਦੋ ਗੇਮਾਂ ਜਿੱਤ ਲਈਆਂ। ਉਨ੍ਹਾਂ ਨੇ ਇੱਕ ਘੰਟਾ 11 ਮਿੰਟ ਵਿੱਚ 18-21, 21-13, 21-8 ਨਾਲ ਜਿੱਤ ਦਰਜ ਕੀਤੀ।

Advertisement

ਭਾਰਤ ਨੇ ਮਹਿਲਾ ਡਬਲਜ਼ ਵਿੱਚ ਆਖ਼ਰੀ ਵਾਰ ਵਿਸ਼ਵ ਚੈਂਪੀਅਨਸ਼ਿਪ ਦਾ ਤਗ਼ਮਾ 2011 ਵਿੱਚ ਜਿੱਤਿਆ ਸੀ, ਉਦੋਂ ਜਵਾਲਾ ਗੁੱਟਾ ਅਤੇ ਅਸ਼ਵਨੀ ਪੋਨੱਪਾ ਨੇ ਲੰਡਨ ਵਿੱਚ ਕਾਂਸੀ ਤਗ਼ਮਾ ਹਾਸਲ ਕੀਤਾ ਸੀ।

Advertisement

ਮੈਚ ਬਾਰੇ ਗਾਇਤਰੀ ਨੇ ਕਿਹਾ ਕਿ ਸਬਰ ਦੀ ਘਾਟ ਕਾਰਨ ਦੂਜੇ ਗੇਮ ਵਿੱਚ ਲੈਅ ਨਹੀਂ ਬਣ ਸਕੀ। ਉਨ੍ਹਾਂ ਕਿਹਾ, "ਦੂਜੇ ਸੈੱਟ ਵਿੱਚ ਵਿਰੋਧੀ ਜੋੜੀ ਬਹੁਤ ਸਬਰ ਨਾਲ ਖੇਡੀ ਅਤੇ ਅਸੀਂ ਦੋਵੇਂ ਉਨ੍ਹਾਂ ਦਾ ਮੁਕਾਬਲਾ ਨਹੀਂ ਕਰ ਸਕੇ। ਅਜਿਹਾ ਹੁੰਦਾ ਹੈ। ਤ੍ਰਿਸ਼ਾ 'ਬੈਕ ਕੋਰਟ' ਤੋਂ ਬਹੁਤ ਵਧੀਆ ਖੇਡੀ। ਜੇ ਮੈਂ ਨੈੱਟ 'ਤੇ ਥੋੜ੍ਹਾ ਹੋਰ ਸਾਥ ਦਿੱਤਾ ਹੁੰਦਾ ਤਾਂ ਅਸੀਂ ਦੂਜਾ ਸੈੱਟ ਜਿੱਤ ਸਕਦੇ ਸੀ।"

ਉਨ੍ਹਾਂ ਕਿਹਾ, "ਤੀਜੇ ਸੈੱਟ ਵਿੱਚ ਵੀ ਕੁਝ ਅਜਿਹੇ ਅੰਕ ਸਨ, ਜਿਨ੍ਹਾਂ ਨੂੰ ਅਸੀਂ ਆਪਣੇ ਪੱਖ ਵਿੱਚ ਕਰ ਸਕਦੇ ਸੀ, ਪਰ ਸਾਡੀ ਲੈਅ ਨਹੀਂ ਬਣ ਸਕੀ।"

ਵਿਸ਼ਵ ਰੈਂਕਿੰਗ ਵਿੱਚ 39ਵੇਂ ਸਥਾਨ 'ਤੇ ਕਾਬਜ਼ ਇਸ ਭਾਰਤੀ ਜੋੜੀ ਨੇ ਸੈਮੀਫਾਈਨਲ ਤੱਕ ਪਹੁੰਚਣ ਦੇ ਸਫ਼ਰ ਵਿੱਚ ਤਿੰਨ ਦਰਜਾ ਪ੍ਰਾਪਤ ਜੋੜੀਆਂ ਨੂੰ ਹਰਾਇਆ ਸੀ।

Advertisement
×