DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Kohli ਨਾਲ ਬਹਿਸ ਮਗਰੋਂ Travis Head ਅਤੇ ਉਸ ਦੀ ਪਤਨੀ ਨੂੰ ਮਿਲੀਆਂ ਧਮਕੀਆਂ !

ਕ੍ਰਿਕਟ ਆਸਟਰੇਲੀਆ ਦੇ ਅਧਿਕਾਰੀਆਂ ਅਤੇ ਖੇਡ ਮਾਹਿਰਾਂ ਨੇ ਕੀਤੀ ਨਿੰਦਾ

  • fb
  • twitter
  • whatsapp
  • whatsapp
Advertisement

ਆਸਟਰੇਲੀਆਈ ਕ੍ਰਿਕਟ ਸਟਾਰ ਟ੍ਰੈਵਿਸ ਹੈੱਡ ਅਤੇ ਉਸ ਦੀ ਪਤਨੀ ਜੈਸਿਕਾ ਨੂੰ ਸੋਸ਼ਲ ਮੀਡੀਆ ’ਤੇ ਹਜ਼ਾਰਾਂ ਅਪਮਾਨਜਨਕ ਅਤੇ ਧਮਕੀ ਭਰੇ ਸੁਨੇਹੇ ਭੇਜੇ ਗਏ ਹਨ। ਕ੍ਰਿਕਟ ਆਸਟਰੇਲੀਆ ਦੇ ਕੁਝ ਅਧਿਕਾਰੀਆਂ ਅਤੇ ਖੇਡ ਮਾਹਰਾਂ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਖਿਡਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਿਸ਼ਾਨਾ ਬਣਾਉਣਾ ਬਹੁਤ ਹੀ ਘਿਨਾਉਣਾ ਕਾਰਾ ਹੈ।

ਜ਼ਿਕਰਯੋਗ ਹੈ ਕਿ ਆਈਪੀਐਲ ਦੌਰਾਨ 22 ਮਈ ਨੂੰ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡੇ ਗਏ ਸਨਰਾਈਜ਼ਰਜ਼ ਹੈਦਰਾਬਾਦ ਅਤੇ ਰੌਇਲ ਚੈਲੇਂਜਰਜ਼ ਬੰਗਲੁਰੂ ਦੇ ਮੈਚ ਤੋਂ ਬਾਅਦ ਵਿਰਾਟ ਕੋਹਲੀ ਅਤੇ ਟ੍ਰੈਵਿਸ ਹੈੱਡ ਵਿਚਕਾਰ ਹੋਈ ਤਿੱਖੀ ਬਹਿਸ ਨੇ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ। ਮੈਚ ਦੌਰਾਨ ਦੋਵਾਂ ਖਿਡਾਰੀਆਂ ਵਿਚਕਾਰ ਤਕਰਾਰ ਹੋਈ ਅਤੇ ਮੈਚ ਖਤਮ ਹੋਣ ਮਗਰੋਂ ਹੱਥ ਮਿਲਾਉਣ ਸਮੇਂ ਕੋਹਲੀ ਵੱਲੋਂ ਟ੍ਰੈਵਿਸ ਹੈੱਡ ਨਾਲ ਹੱਥ ਨਾ ਮਿਲਾਉਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਗਈ।

Advertisement

ਕੁਝ ਟਰੋਲਰਾਂ ਨੇ ਗੰਦੀ ਭਾਸ਼ਾ ਵਰਤਦਿਆਂ ਨਿੱਜੀ ਹਮਲੇ ਵੀ ਕੀਤੇ, ਜਿਸ ਕਾਰਨ ਜੈਸਿਕਾ ਨੂੰ ਆਪਣੇ ਸੋਸ਼ਲ ਮੀਡੀਆ ਕਮੈਂਟ ਸੀਮਿਤ ਕਰਨੇ ਪਏ ਹਨ। ਖੇਡ ਮਾਹਰਾਂ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਆਨਲਾਈਨ ਨਫ਼ਰਤ ਅਤੇ ਧਮਕੀ ਭਰੀ ਭਾਸ਼ਾ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ। ਆਸਟਰੇਲੀਆਈ ਖੇਡ ਟਿੱਪਣੀਕਾਰਾਂ ਨੇ ਕਿਹਾ ਕਿ ਮੈਦਾਨੀ ਮੁਕਾਬਲੇ ਨੂੰ ਨਿੱਜੀ ਜ਼ਿੰਦਗੀ ਤੱਕ ਲਿਜਾਣਾ ਖੇਡ ਭਾਵਨਾ ਦੇ ਉਲਟ ਹੈ।

Advertisement

ਉਧਰ ਕਈ ਭਾਰਤੀ ਪ੍ਰਸ਼ੰਸਕਾਂ ਨੇ ਵੀ ਇਸ ਟਰੋਲਿੰਗ ਦੀ ਨਿੰਦਾ ਕਰਦਿਆਂ ਕਿਹਾ ਕਿ ਕੁਝ ਲੋਕਾਂ ਦੇ ਵਿਵਹਾਰ ਨਾਲ ਪੂਰੇ ਭਾਰਤੀ ਕ੍ਰਿਕਟ ਪ੍ਰੇਮੀ ਸਮੂਹ ਨੂੰ ਨਹੀਂ ਜੋੜਿਆ ਜਾਣਾ ਚਾਹੀਦਾ।

Advertisement
×