ਟੋਕੀਓ ਪੈਰਾਲੰਪਿਕ: ਭਾਰਤ ਨੇ ਬੈਡਮਿੰਟਨ ’ਚ ਦੋ ਤਗ਼ਮੇ ਜਿੱਤੇ

* ਕ੍ਰਿਸ਼ਨਾ ਨਾਗਰ ਨੇ ਸੋਨ ਤੇ ਸੁਹਾਸ ਯਤੀਰਾਜ ਨੇ ਚਾਂਦੀ ਦਾ ਤਗ਼ਮਾ ਜਿੱਤਿਆ * ਪੈਰਾਲੰਪਿਕ ਖੇਡਾਂ ਦਾ ਹੋਇਆ ਸਮਾਪਨ

ਟੋਕੀਓ ਪੈਰਾਲੰਪਿਕ: ਭਾਰਤ ਨੇ ਬੈਡਮਿੰਟਨ ’ਚ ਦੋ ਤਗ਼ਮੇ ਜਿੱਤੇ

ਸੋਨ ਤਗ਼ਮਾ ਜੇਤੂ ਸ਼ਟਲਰ ਕ੍ਰਿਸ਼ਨਾ ਨਾਗਰ ਅਤੇ ਚਾਂਦੀ ਦਾ ਤਗ਼ਮਾ ਜੇਤੂ ਸੁਹਾਸ ਯਤੀਰਾਜ। -ਫੋਟੋਆਂ: ਰਾਇਟਰਜ਼/ਪੀਟੀਆਈ

ਟੋਕੀਓ, 5 ਸਤੰਬਰ

ਟੋਕੀਓ ਪੈਰਾਲੰਪਿਕ ’ਚ ਭਾਰਤ ਨੇ ਅੱਜ ਇੱਕ ਸੋਨ ਅਤੇ ਇੱਕ ਚਾਂਦੀ ਸਣੇ ਦੋ ਤਗ਼ਮੇ ਜਿੱਤੇ ਹਨ। ਸ਼ਟਲਰ ਕ੍ਰਿਸ਼ਨਾ ਨਾਗਰ ਨੇ ਬੈਡਮਿੰਟਨ ’ਚ ਭਾਰਤ ਨੂੰ ਦੂਜਾ ਸੋਨ ਤਗ਼ਮਾ ਦਿਵਾਇਆ ਹੈ। ਜਦਕਿ ਉਸ ਤੋਂ ਪਹਿਲਾਂ ਅੱਜ ਸੁਹਾਸ ਯਤੀਰਾਜ ਨੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਬੈਡਮਿੰਟਨ ’ਚ ਭਾਰਤ ਲਈ ਪਹਿਲਾ ਸੋਨ ਤਗ਼ਮਾ ਪ੍ਰਮੋਦ ਭਗਤ ਨੇ ਜਿੱਤਿਆ ਸੀ।  ਇਸੇ ਦੌਰਾਨ ਟੋਕੀਓ ਪੈਰਾਲੰਪਿਕ ਖੇਡਾਂ ਅੱਜ ਸਮਾਪਤ ਹੋ ਗਈਆਂ। ਇਸ ਦੌਰਾਨ ਰੰਗਾ-ਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਦਿੱਤੀ ਗਈ। ਅਗਲੀਆਂ ਪੈਰਾਲੰਪਿਕ ਖੇਡਾਂ 2024 ’ਚ ਪੈਰਿਸ ’ਚ ਹੋਣਗੀਆਂ।

ਟੋਕੀਓ ਪੈਰਾਲੰਪਿਕਸ 2020 ਦੇ ਸਮਾਪਤੀ ਸਮਾਗਮ ਦੌਰਾਨ ਓਲੰਪਿਕ ਸਟੇਡੀਅਮ ਵਿੱਚ ਕਲਾਕਾਰ ਪੇਸ਼ਕਾਰੀ ਦਿੰਦੇ ਹੋਏ। ਫੋਟੋ: ਰਾਇਟਰਜ਼

ਦੂਜਾ ਦਰਜਾ ਪ੍ਰਾਪਤ ਨਾਗਰ ਨੇ ਹਾਂਗਕਾਂਗ ਦੇ ਚੂ ਮੈਨ ਕਾਈ ਨੂੰ ਪੁਰਸ਼ਾਂ ਦੇ ਸਿੰਗਲ ਐੱਸਐੱਚ-6 ਕਲਾਸ ਦੇ ਤਿੰਨ ਗੇਮਾਂ ਤੱਕ ਚੱਲੇ ਫਾਈਨਲ ਮੁਕਾਬਲੇ ’ਚ ਮਾਤ ਦਿੱਤੀ। ਜੈਪੁਰ ਵਾਸੀ ਨਾਗਰ (22) ਨੇ ਆਪਣੇ ਵਿਰੋਧੀ ਕਾਈ ਤਗ਼ਮਾ ਜਿੱਤਣ ਮਗਰੋਂ ਨਾਗਰ ਨੇ ਕਿਹਾ, ‘ਮੇਰਾ ਸੁਫਨਾ ਸੱਚ ਹੋ ਗਿਆ ਹੈ। ਮੈਂ ਆਪਣੇ ਪਿਤਾ, ਮਾਂ, ਚਾਚਾ-ਚਾਚੀ, ਪ੍ਰਮਾਤਮਾ ਤੇ ਆਪਣੇ ਸਾਰੇ ਕੋਚਾਂ ਦਾ ਧੰਨਵਾਦ ਕਰਦਾ ਹਾਂ।’ ਉਸ ਨੇ ਕਿਹਾ, ‘ਬੈਡਮਿੰਟਨ ਨੂੰ ਪਹਿਲੀ ਵਾਰ ਪੈਰਾਲੰਪਿਕ ’ਚ ਸ਼ਾਮਲ ਕੀਤਾ ਗਿਆ ਅਤੇ ਮੈਂ ਉਮੀਦ ਕਰਦਾ ਹਾਂ ਕਿ ਭਾਰਤ ਅਗਲੀਆਂ ਖੇਡਾਂ ਵਿੱਚ ਵੀ ਇਸੇ ਤਰ੍ਹਾਂ ਤਗ਼ਮੇ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕਰਦਾ ਰਹੇ।’ ਦੂਜੇ ਪਾਸੇ ਭਾਰਤ ਦੇ ਸੁਹਾਸ ਯਤੀਰਾਜ ਨੂੰ ਪੁਰਸ਼ਾਂ ਦੇ ਸਿੰਗਲ ਐੱਸਐੱਲ-4 ਕਲਾਸ ’ਚ ਉੱਚ ਦਰਜਾ ਪ੍ਰਾਪਤ ਫਰਾਂਸ ਦੇ ਲੁਕਾਸ ਮਾਜੂਰ ਨੇ ਹਰਾਇਆ, ਜਿਸ ਕਾਰਨ ਉਸ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਫਾਈਨਲ ’ਚ ਸੁਹਾਸ ਨੂੰ 21-15, 17-21, 15-21 ਨਾਲ ਹਾਰ ਮਿਲੀ। ਇਸੇ  ਦੌਰਾਨ ਮਿਕਸ ਡਬਲਜ਼ ’ਚ ਕਾਂਸੀ ਦੇ ਤਗ਼ਮੇ ਲਈ ਮੁਕਾਬਲੇ ’ਚ ਭਾਰਤ ਦੇ ਪ੍ਰਮੋਦ ਭਗਤ ਅਤੇ ਪਲਕ ਕੋਹਲੀ ਦੀ ਜੋੜੀ ਨੂੰ ਜਾਪਾਨ ਦੀ ਜੋੜੀ ਹੱਥੋਂ 21-23, 19-21 ਨਾਲ ਹਾਰ ਮਿਲੀ। ਜ਼ਿਕਰਯੋਗ ਹੈ ਕਿ ਭਾਰਤ ਹੁਣ ਤੱਕ ਇਨ੍ਹਾਂ ਖੇਡਾਂ ’ਚ 19 ਤਗ਼ਮੇ ਜਿੱਤ ਚੁੱਕਾ ਹੈ ਜਿਨ੍ਹਾਂ ਵਿੱਚ 5 ਸੋਨ, 8 ਚਾਂਦੀ ਅਤੇ 6 ਕਾਂਸੀ ਦੇ ਤਗ਼ਮੇ ਸ਼ਾਮਲ ਹਨ। -ਪੀਟੀਆਈ 

ਰਾਸ਼ਟਰਪਤੀ ਨੇ ਜੇਤੂ ਬੈਡਮਿੰਟਨ ਖਿਡਾਰੀਆਂ ਨੂੰ ਵਧਾਈ ਦਿੱਤੀ

ਨਵੀਂ ਦਿੱਲੀ: ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟੋਕੀਓ ਪੈਰਾਲੰਪਿਕ ’ਚ ਅੱਜ ਸੋਨੇ ਅਤੇ ਚਾਂਦੀ ਦਾ ਤਗ਼ਮਾ ਜਿੱਤਣ ’ਤੇ ਬੈਡਮਿੰਟਨ ਖਿਡਾਰੀ ਕ੍ਰਿਸ਼ਨਾ ਨਾਗਰ ਅਤੇ ਰਜਤ ਯਤੀਰਾਜ ਨੂੰ ਵਧਾਈ ਦਿੱਤੀ ਹੈ। ਰਾਸ਼ਟਰਪਤੀ ਕੋਵਿੰਦ ਨੇ ਟਵੀਟ ਕੀਤਾ, ‘ਕ੍ਰਿਸ਼ਨਾ ਨਾਗਰ ਦਾ ਇਤਿਹਾਸਕ ਪ੍ਰਦਰਸ਼ਨ। ਤੁਸੀਂ ਮਜ਼ਬੂਤ ਅਤੇ ਦ੍ਰਿੜ ਇਰਾਦੇ ਦਾ ਪ੍ਰਮਾਣ ਦਿੱਤਾ। ਤੁਹਾਡਾ ਪ੍ਰਦਰਸ਼ਨ ਸਲਾਹੁਣਯੋਗ ਹੈ। ਕਈ ਭਾਰਤੀ ਤੁਹਾਡੇ ਤੋਂ ਪ੍ਰੇਰਿਤ ਹੋਣਗੇ।’ ਇੱਕ ਹੋਰ ਟਵੀਟ ’ਚ ਉਨ੍ਹਾਂ ਕਿਹਾ, ‘ਸੁਹਾਸ ਨੇ ਦੁਨੀਆ ਦੇ ਨੰਬਰ ਇੱਕ ਖਿਡਾਰੀ ਨੂੰ ਟੱਕਰ ਦਿੱਤੀ ਅਤੇ ਚਾਂਦੀ ਦਾ ਤਗ਼ਮਾ ਜਿੱਤਿਆ। ਤੁਹਾਡਾ ਸਮਰਪਣ ਗ਼ੈਰਸਧਾਰਨ ਹੈ।’ ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਰਿਆਣਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਕ੍ਰਿਸ਼ਨਾ ਨਾਗਰ ਅਤੇ ਸੁਹਾਸ ਯਤੀਰਾਜ ਨੂੰ ਤਗ਼ਮੇ ਜਿੱਤਣ ’ਤੇ ਵਧਾਈ ਦਿੱਤੀ ਹੈ। -ਪੀਟੀਆਈ 

ਭਾਰਤੀ ਖੇਡਾਂ ਦੇ ਇਤਿਹਾਸ ਵਿੱਚ ਟੋਕੀਓ ਪੈਰਾਲੰਪਿਕ ਦਾ ਅਹਿਮ ਸਥਾਨ ਰਹੇਗਾ: ਮੋਦੀ

ਨਵੀਂ ਦਿੱਲੀ: ਟੋਕੀਓ ਪੈਰਾਲੰਪਿਕ ’ਚ ਭਾਰਤੀ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤੀ ਖੇਡਾਂ ਦੇ ਇਤਿਹਾਸ ’ਚ ਟੋਕੀਓ ਪੈਰਾਲੰਪਿਕ ਦਾ ਹਮੇਸ਼ਾ ਅਹਿਮ ਸਥਾਨ ਰਹੇਗਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਖੇਡਾਂ ਰਾਹੀਂ ਇਕਜੁੱਟਤਾ ਦਾ ਸੁਨੇਹਾ ਦੇਣ ’ਤੇ ਟੋਕੀਓ ਅਤੇ ਖਾਸਕਰ ਮੇਜ਼ਬਾਨ ਦੇਸ਼ ਜਾਪਾਨ ਦੇ ਲੋਕਾਂ ਦੇ ਨਾਲ-ਨਾਲ ਉੱਥੋਂ ਦੀ ਸਰਕਾਰ ਦੀ ਸ਼ਲਾਘਾ ਵੀ ਕੀਤੀ ਜਾਣੀ ਚਾਹੀਦੀ ਹੈ। ਸ੍ਰੀ ਮੋਦੀ ਨੇ ਕਿਹਾ, ‘ਭਾਰਤੀ ਖੇਡਾਂ ਦੇ ਇਤਿਹਾਸ ’ਚ ਟੋਕੀਓ ਪੈਰਾਲੰਪਿਕ ਦਾ ਹਮੇਸ਼ਾ ਅਹਿਮ ਸਥਾਨ ਰਹੇਗਾ। ਹਰੇਕ ਭਾਰਤੀ ਦੀ ਯਾਦ ਵਿੱਚ ਇਹ ਖੇਡਾਂ ਉੱਕਰੀਆਂ ਰਹਿਣਗੀਆਂ ਅਤੇ ਖੇਡਾਂ ਪ੍ਰਤੀ ਜਨੂੰਨ ਲਈ ਖਿਡਾਰੀਆਂ ਦੀਆਂ ਪੀੜ੍ਹੀਆਂ ਨੂੰ ਉਤਸ਼ਾਹਿਤ ਕਰਦੀਆਂ ਰਹਿਣਗੀਆਂ। ਇਸ ਦਲ ਦਾ ਹਰ ਮੈਂਬਰ ਜੇਤੂ ਹੈ ਅਤੇ ਪ੍ਰੇਰਨਾਸਰੋਤ ਹੈ।’ ਪ੍ਰਧਾਨ ਮੰਤਰੀ ਨੇ ਕਿਹਾ, ‘ਭਾਰਤ ਨੇ ਇਤਿਹਾਸਕ ਗਿਣਤੀ ’ਚ ਤਗ਼ਮੇ ਜਿੱਤੇ ਹਨ, ਜਿਸ ਤੋਂ ਅਸੀਂ ਖੁਸ਼ ਹਾਂ। ਮੈਂ ਕੋਚਾਂ, ਸਹਿਯੋਗੀ ਕਰਮਚਾਰੀਆਂ ਅਤੇ ਖਿਡਾਰੀਆਂ ਦੇ ਪਰਿਵਾਰਾਂ ਦੀ ਸ਼ਲਾਘਾ ਕਰਦਾ ਹਾਂ ਕਿ ਉਨ੍ਹਾਂ ਨੇ ਖਿਡਾਰੀਆਂ ਨੂੰ ਲਗਾਤਾਰ ਸਹਿਯੋਗ ਦਿੱਤਾ। ਅਸੀਂ ਖੇਡਾਂ ’ਚ ਬਿਹਤਰ ਹਿੱਸੇਦਾਰੀ ਯਕੀਨੀ ਬਣਾਉਣ ਲਈ ਇਸ ਸਫ਼ਲਤਾ ਨੂੰ ਵਧਾਉਣ ਦੀ ਉਮੀਦ ਕਰਦੇ ਹਾਂ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਸ਼ਹਿਰ

View All