DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Thomas Cup: India ਦਾ Chinese Taipei ਨਾਲ ਮੁਕਾਬਲਾ

ਖ਼ਿਤਾਬ ਬਚਾਉਣ ਵੱਲ ਵਧਣਗੇ ਕਦਮ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

ਭਾਰਤੀ ਟੀਮ ਸ਼ੁੱਕਰਵਾਰ ਨੂੰ ਇੱਥੇ ਥੌਮਸ ਕੱਪ ਫਾਈਨਲਜ਼ ਦੇ ਕੁਆਰਟਰ ਫਾਈਨਲ ਵਿੱਚ ਮਜ਼ਬੂਤ ਚੀਨੀ ਤੈਪਈ ਦੇ ਖ਼ਿਲਾਫ਼ ਖੇਡਦੇ ਹੋਏ ਆਪਣਾ ਦੂਜਾ ਖ਼ਿਤਾਬ ਜਿੱਤਣ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੇਗੀ। ਚਾਰ ਸਾਲ ਪਹਿਲਾਂ, ਭਾਰਤ ਨੇ ਬੈਡਮਿੰਟਨ ਦੀ ਵਿਸ਼ਵ ਟੀਮ ਚੈਂਪੀਅਨਸ਼ਿਪ, ਥੌਮਸ ਕੱਪ ਜਿੱਤ ਕੇ ਬੇਮਿਸਾਲ ਇਤਿਹਾਸ ਸਿਰਜਿਆ ਸੀ, ਜਿਸ ਨੇ ਦੇਸ਼ ਦੇ ਨੌਜਵਾਨਾਂ ਵਿੱਚ ਇਸ ਖੇਡ ਪ੍ਰਤੀ ਨਵਾਂ ਉਤਸ਼ਾਹ ਪੈਦਾ ਕੀਤਾ ਸੀ। ਭਾਰਤ ਗਰੁੱਪ ‘ਏ’ ਵਿੱਚ ਦੂਜੇ ਸਥਾਨ ’ਤੇ ਰਹਿ ਕੇ ਕੁਆਰਟਰ ਫਾਈਨਲ ਵਿੱਚ ਪਹੁੰਚਿਆ ਹੈ। ਭਾਰਤ ਨੇ ਕੈਨੇਡਾ ਨੂੰ 4-1 ਅਤੇ ਆਸਟਰੇਲੀਆ ਨੂੰ 5-0 ਨਾਲ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਸੀ; ਹਾਲਾਂਕਿ ਚੀਨ ਖ਼ਿਲਾਫ਼ ਸਖ਼ਤ ਮੁਕਾਬਲੇ ਵਿੱਚ ਭਾਰਤ ਨੂੰ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਚੀਨੀ ਤੈਪਈ ਦੀ ਟੀਮ ਕਾਫੀ ਮਜ਼ਬੂਤ ਹੈ, ਜਿਸ ਦੀ ਅਗਵਾਈ ਵਿਸ਼ਵ ਦਾ 6ਵੇਂ ਨੰਬਰ ਦਾ ਖਿਡਾਰੀ ਚੋਊ ਤਿਏਨ ਚੇਨ ਕਰ ਰਿਹਾ ਹੈ। ਉਸ ਦੇ ਨਾਲ ਸਿੰਗਲਜ਼ ਵਿੱਚ ਵਿਸ਼ਵ ਨੰਬਰ 8 ਅਤੇ ਮੌਜੂਦਾ ਆਲ ਇੰਗਲੈਂਡ ਚੈਂਪੀਅਨ ਲਿਨ ਚੁਨ-ਯੀ ਅਤੇ ਵਿਸ਼ਵ ਨੰਬਰ 21 ਚੀ ਯੂ ਜੇਨ ਟੀਮ ਨੂੰ ਮਜ਼ਬੂਤੀ ਦਿੰਦੇ ਹਨ। ਵਿਸ਼ਵ ਦੀ 14ਵੇਂ ਨੰਬਰ ਦੀ ਜੋੜੀ ਚਿਊ ਸਿਆਂਗ ਚੀਹ ਤੇ ਵਾਂਗ ਚੀ-ਲਿਨ ਅਤੇ 16ਵੇਂ ਨੰਬਰ ਦੀ ਜੋੜੀ ਲੀ ਜ਼ੀ-ਹੁਈ ਤੇ ਯਾਂਗ ਪੋ-ਸੁਆਨ ਸ਼ਾਮਲ ਹਨ। ਭਾਰਤੀ ਖਿਡਾਰੀ ਵੀ ਵਧੀਆ ਫਾਰਮ ਵਿੱਚ ਨਜ਼ਰ ਆ ਰਹੇ ਹਨ। ਖ਼ਾਸਕਰ ਨੌਜਵਾਨ ਆਯੂਸ਼ ਸ਼ੈੱਟੀ ਨੇ ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ਵਾਲੀ ਆਪਣੀ ਲੈਅ ਨੂੰ ਬਰਕਰਾਰ ਰੱਖਿਆ ਹੈ। ਉਸ ਨੇ ਹੁਣ ਤੱਕ ਆਪਣੇ ਤਿੰਨੇ ਮੈਚ ਜਿੱਤੇ ਹਨ, ਜਿਸ ਵਿੱਚ ਬ੍ਰਾਇਨ ਯਾਂਗ ਤੇ ਵੇਂਗ ਹੌਂਗ ਯਾਂਗ ਵਰਗੇ ਖਿਡਾਰੀਆਂ ਨੂੰ ਮਾਤ ਦੇਣਾ ਸ਼ਾਮਲ ਹੈ। ਭਾਰਤ ਦੀਆਂ ਸਿੰਗਲਜ਼ ਅਤੇ ਡਬਲਜ਼ ਜੋੜੀਆਂ ਦੋਵੇਂ ਹੀ ਚੀਨੀ ਤੈਪਈ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹਨ।

Advertisement

Advertisement
Advertisement
×