Thomas Cup: Chinese Taipei ਨੂੰ 3-0 ਨਾਲ ਹਰਾ ਕੇ India ਸੈਮੀ ਫਾਈਨਲ ’ਚ
ਲਕਸ਼ੈ ਸੇਨ ਤੇ ਆਯੂਸ਼ ਸ਼ੈੱਟੀ ਦੀਆਂ ਸ਼ਾਨਦਾਰ ਸਿੰਗਲਜ਼ ਜਿੱਤਾਂ ਅਤੇ ਸਾਤਵਿਕ-ਚਿਰਾਗ ਦੀ ਦਮਦਾਰ ਡਬਲਜ਼ ਖੇਡ ਦੀ ਬਦੌਲਤ ਭਾਰਤ ਨੇ ਅੱਜ ਥੌਮਸ ਕੱਪ ਫਾਈਨਲਜ਼ ਦੇ ਕੁਆਰਟਰ ਫਾਈਨਲ ’ਚ ਚੀਨੀ ਤੈਪਈ ਨੂੰ 3-0 ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਜਗ੍ਹਾ ਬਣਾ ਲਈ...
ਲਕਸ਼ੈ ਸੇਨ ਤੇ ਆਯੂਸ਼ ਸ਼ੈੱਟੀ ਦੀਆਂ ਸ਼ਾਨਦਾਰ ਸਿੰਗਲਜ਼ ਜਿੱਤਾਂ ਅਤੇ ਸਾਤਵਿਕ-ਚਿਰਾਗ ਦੀ ਦਮਦਾਰ ਡਬਲਜ਼ ਖੇਡ ਦੀ ਬਦੌਲਤ ਭਾਰਤ ਨੇ ਅੱਜ ਥੌਮਸ ਕੱਪ ਫਾਈਨਲਜ਼ ਦੇ ਕੁਆਰਟਰ ਫਾਈਨਲ ’ਚ ਚੀਨੀ ਤੈਪਈ ਨੂੰ 3-0 ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ।
ਲਕਸ਼ੈ ਨੇ ਵਿਸ਼ਵ ਦੇ ਨੰਬਰ 6 ਖਿਡਾਰੀ ਚੋਊ ਤਿਏਨ ਚੇਨ ਵਿਰੁੱਧ ਦੋ ਮੈਚ ਪੁਆਇੰਟ ਬਚਾ ਕੇ 18-21, 22-20, 21-17 ਨਾਲ ਜਿੱਤ ਦਰਜ ਕੀਤੀ। ਇਹ ਮੈਰਾਥਨ ਮੁਕਾਬਲਾ ਇੱਕ ਘੰਟਾ 28 ਮਿੰਟ ਤੱਕ ਚੱਲਿਆ। ਵਿਸ਼ਵ ਦੀ ਚੌਥੇ ਨੰਬਰ ਦੀ ਜੋੜੀ ਸਾਤਵਿਕਸਾਈਰਾਜ ਰੰਕੀਰੈੱਡੀ ਤੇ ਚਿਰਾਗ ਸ਼ੈੱਟੀ ਨੇ ਚਿਊ ਸਿਆਂਗ ਚੀਹ ਤੇ ਵਾਂਗ ਚੀ-ਲਿਨ ਨੂੰ 23-21, 19-21, 21-12 ਨਾਲ ਹਰਾ ਕੇ ਭਾਰਤ ਨੂੰ 2-0 ਦੀ ਲੀਡ ਦਿਵਾਈ। 20 ਸਾਲਾ ਆਯੂਸ਼ ਸ਼ੈੱਟੀ ਨੇ ਫ਼ੈਸਲਾਕੁਨ ਜਿੱਤ ਦਰਜ ਕਰਦਿਆਂ ਵਿਸ਼ਵ ਦੇ ਨੰਬਰ 8 ਅਤੇ ਆਲ ਇੰਗਲੈਂਡ ਚੈਂਪੀਅਨ ਲਿਨ ਚੁਨ-ਯੀ ਨੂੰ ਸਿੱਧੇ ਸੈੱਟਾਂ ਵਿੱਚ 21-16, 21-17 ਨਾਲ ਹਰਾ ਕੇ ਭਾਰਤ ਦੀ ਜਿੱਤ ’ਤੇ ਮੋਹਰ ਲਾ ਦਿੱਤੀ। ਭਾਰਤ ਹੁਣ ਸੈਮੀ ਫਾਈਨਲ ਵਿੱਚ ਫਰਾਂਸ ਜਾਂ ਜਪਾਨ ਨਾਲ ਭਿੜੇਗਾ।

