DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਤੀਜਾ ਟੀ-20 ਅੱਜ

ਪੰਜ ਮੈਚਾਂ ਦੀ ਲਡ਼ੀ ਵਿੱਚ 2-0 ਨਾਲ ਮੇਜ਼ਬਾਨ ਟੀਮ ਅੱਗੇ; ਮਹਿਮਾਨਾਂ ਲਈ ‘ਕਰੋ ਜਾਂ ਮਰੋ’ ਵਾਲੀ ਸਥਿਤੀ

  • fb
  • twitter
  • whatsapp
  • whatsapp
featured-img featured-img
ਮੈਚ ਲਈ ਗੁਹਾਟੀ ਪੁੱਜੇ ਭਾਰਤੀ ਕ੍ਰਿਕਟਰ ਅਭਿਸ਼ੇਕ ਸ਼ਰਮਾ ਤੇ ਅਰਸ਼ਦੀਪ ਸਿੰਘ। -ਫੋਟੋ: ਪੀਟੀਆਈ
Advertisement

ਪਹਿਲੇ ਦੋਵੇਂ ਮੈਚ ਆਸਾਨੀ ਨਾਲ ਜਿੱਤਣ ਮਗਰੋਂ ਭਾਰਤੀ ਕ੍ਰਿਕਟ ਟੀਮ ਐਤਵਾਰ ਨੂੰ ਇੱਥੇ ਹੋਣ ਵਾਲੇ ਤੀਜੇ ਟੀ-20 ਮੈਚ ਵਿੱਚ ਜਿੱਤ ਦਰਜ ਕਰ ਕੇ ਪੰਜ ਮੈਚਾਂ ਦੀ ਲੜੀ ਵਿੱਚ ਜੇਤੂ ਲੀਡ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ। ਇਸ ਮੁਕਾਬਲੇ ਵਿੱਚ ਸਭ ਦੀਆਂ ਨਜ਼ਰਾਂ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ’ਤੇ ਟਿਕੀਆਂ ਰਹਿਣਗੀਆਂ। ਪਿਛਲੇ ਮੈਚ ਵਿੱਚ ਇਸ਼ਾਨ ਕਿਸ਼ਨ ਦੀ ਸ਼ਾਨਦਾਰ ਵਾਪਸੀ ਨੇ ਸੈਮਸਨ ’ਤੇ ਦਬਾਅ ਵਧਾ ਦਿੱਤਾ ਹੈ। ਉਹ ਲਗਾਤਾਰ ਮੌਕੇ ਮਿਲਣ ਦੇ ਬਾਵਜੂਦ ਉਮੀਦਾਂ ’ਤੇ ਖਰਾ ਨਹੀਂ ਉਤਰ ਰਿਹਾ।

ਟੀ-20 ਵਿਸ਼ਵ ਕੱਪ ਸ਼ੁਰੂ ਹੋਣ ਵਿੱਚ ਮਹਿਜ਼ ਦੋ ਹਫ਼ਤੇ ਬਾਕੀ ਹਨ ਅਤੇ ਟੀਮ ਪ੍ਰਬੰਧਨ ਲਈ ਅਭਿਸ਼ੇਕ ਸ਼ਰਮਾ ਦਾ ਸਲਾਮੀ ਜੋੜੀਦਾਰ ਤੈਅ ਕਰਨਾ ਵੱਡੀ ਚੁਣੌਤੀ ਹੈ। ਸੈਮਸਨ ਨੇ ਪਹਿਲੇ ਦੋ ਮੈਚਾਂ ਵਿੱਚ ਸਿਰਫ਼ 10 ਅਤੇ 6 ਦੌੜਾਂ ਬਣਾਈਆਂ ਹਨ ਅਤੇ ਉਹ ਤੇਜ਼ ਗੇਂਦਬਾਜ਼ਾਂ ਅੱਗੇ ਬੇਵੱਸ ਨਜ਼ਰ ਆਇਆ। ਦੂਜੇ ਪਾਸੇ ਕਪਤਾਨ ਸੂਰਿਆ ਕੁਮਾਰ ਯਾਦਵ ਦਾ ਲੈਅ ਵਿੱਚ ਪਰਤਣਾ ਟੀਮ ਲਈ ਸ਼ੁਭ ਸੰਕੇਤ ਹੈ। ਉਸ ਨੇ ਪਿਛਲੇ ਮੈਚ ਵਿੱਚ ਨੀਮ ਸੈਂਕੜਾ ਜੜਿਆ ਸੀ।

Advertisement

ਭਾਰਤੀ ਟੀਮ ਲੜੀ ਵਿੱਚ 2-0 ਨਾਲ ਅੱਗੇ ਹੈ ਪਰ ਨਿਊਜ਼ੀਲੈਂਡ ਦੀ ਵਾਪਸੀ ਕਰਨ ਦੀ ਸਮਰੱਥਾ ਨੂੰ ਘੱਟ ਨਹੀਂ ਸਮਝਿਆ ਜਾ ਸਕਦਾ। ਗੇਂਦਬਾਜ਼ੀ ਵਿੱਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਵਾਪਸੀ ਦੀ ਉਮੀਦ ਹੈ, ਜਿਸ ਨੂੰ ਦੂਜੇ ਮੈਚ ਵਿੱਚ ਆਰਾਮ ਦਿੱਤਾ ਗਿਆ ਸੀ। ਭਾਰਤੀ ਸਪਿੰਨਰ ਕੁਲਦੀਪ ਯਾਦਵ ਅਤੇ ਵਰੁਣ ਚੱਕਰਵਰਤੀ ਵੀ ਆਪਣੀ ਲੈਅ ਬਰਕਰਾਰ ਰੱਖਣ ਲਈ ਤਿਆਰ ਹਨ। ਮਹਿਮਾਨ ਟੀਮ ਲਈ ਇਹ ਮੁਕਾਬਲਾ ‘ਕਰੋ ਜਾਂ ਮਰੋ’ ਵਾਲਾ ਹੋਵੇਗਾ। ਨਿਊਜ਼ੀਲੈਂਡ ਦੀ ਟੀਮ ਮਿਚੈੱਲ ਸੈਂਟਨਰ ਦੀ ਅਗਵਾਈ ਹੇਠ ਵਾਪਸੀ ਲਈ ਰਣਨੀਤਕ ਬਦਲਾਅ ਕਰ ਸਕਦੀ ਹੈ।

Advertisement

Advertisement
×