DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਹੁਣ ਤਜਰਬਿਆਂ ਲਈ ਜ਼ਿਆਦਾ ਸਮਾਂ ਨਹੀਂ, 'World Cup 2027’ ਲਈ ਬਣੇਗੀ ਪੱਕੀ ਟੀਮ: Shubman Gill

ਪਾਵਰਪਲੇਅ 'ਚ ਵਿਕਟਾਂ ਨਾ ਮਿਲਣਾ ਅਤੇ ਛੁਟੇ ਕੈਚ ਹਾਰ ਦਾ ਵੱਡਾ ਕਾਰਨ; ਸੁਧਾਰ ਦੀ ਸਖ਼ਤ ਲੋੜ

  • fb
  • twitter
  • whatsapp
  • whatsapp
featured-img featured-img
FILE PHOTO: India's Shubman Gill, in September. REUTERS/Satish Kumar/File Photo
Advertisement

ਸੱਟਾਂ ਅਤੇ ਵਿਅਸਤ ਪ੍ਰੋਗਰਾਮ ਕਾਰਨ ਮਜ਼ਬੂਤ ਅੰਤਿਮ ਗਿਆਰਾਂ ਟੀਮ ਮੈਦਾਨ ਵਿੱਚ ਨਾ ਉਤਾਰ ਸਕਣ ਤੋਂ ਫਿਕਰਮੰਦ ਭਾਰਤੀ ਕਪਤਾਨ ਸ਼ੁਭਮਨ ਗਿੱਲ ਆਗਾਮੀ ਇੱਕ ਰੋਜ਼ਾ (ਵਨਡੇਅ) ਮੈਚਾਂ ਵਿੱਚ ਉਨ੍ਹਾਂ ਖਿਡਾਰੀਆਂ ਨੂੰ ਲਗਾਤਾਰ ਮੌਕੇ ਦੇਣਾ ਚਾਹੁੰਦੇ ਹਨ, ਜੋ ਆਈਸੀਸੀ ਵਿਸ਼ਵ ਕੱਪ 2027 ਵਿੱਚ ਖੇਡ ਸਕਦੇ ਹਨ। ਭਾਰਤ ਨੇ ਵੈਸਟਇੰਡੀਜ਼ ਵਿਰੁੱਧ ਤਿੰਨ ਮੈਚਾਂ ਦੀ ਲੜੀ 2-1 ਨਾਲ ਜਿੱਤੀ, ਪਰ ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ ਅਤੇ ਅਕਸ਼ਰ ਪਟੇਲ (ਜੋ ਏਸ਼ਿਆਈ ਖੇਡਾਂ ਵਿੱਚ ਸਨ) ਦੀ ਗੈਰ-ਹਾਜ਼ਰੀ ਕਾਰਨ ਗੇਂਦਬਾਜ਼ੀ ਵਿੱਚ ਪ੍ਰਦਰਸ਼ਨ ਦੀ ਘਾਟ ਰਹੀ। ਦੂਜੇ ਮੈਚ ਵਿੱਚ ਪ੍ਰਸਿੱਧ ਕ੍ਰਿਸ਼ਨਾ ਵੀ ਨੂੰ ਵੀ ਸੱਟ ਲੱਗ ਗਈ।

ਤੀਜਾ ਮੈਚ ਪੰਜ ਵਿਕਟਾਂ ਨਾਲ ਹਾਰਨ ਤੋਂ ਬਾਅਦ ਗਿੱਲ ਨੇ ਕਿਹਾ, "ਹੁਣ ਪ੍ਰਯੋਗਾਂ ਲਈ ਸਮਾਂ ਨਹੀਂ ਹੈ। ਅਸੀਂ ਜਿਸ ਸੁਮੇਲ ਨਾਲ ਵਿਸ਼ਵ ਕੱਪ ਵਿੱਚ ਉਤਰਨਾ ਚਾਹੁੰਦੇ ਹਾਂ, ਉਮੀਦ ਹੈ ਕਿ ਅਗਲੀ ਲੜੀ ਤੋਂ ਸਾਰੇ ਖਿਡਾਰੀ ਮਿਲਣਗੇ ਅਤੇ ਅਸੀਂ ਉਸੇ ਸੁਮੇਲ ਨਾਲ ਖੇਡਾਂਗੇ।" ਗਿੱਲ ਨੇ ਕਿਹਾ ਕਿ ਮੁੱਖ ਗੇਂਦਬਾਜ਼ਾਂ ਦੀ ਗੈਰ-ਹਾਜ਼ਰੀ ਬਦਕਿਸਮਤੀਪੂਰਨ ਰਹੀ, ਪਰ ਇਸ ਨਾਲ ਨਵੇਂ ਗੇਂਦਬਾਜ਼ਾਂ ਨੂੰ ਆਪਣਾ ਹੁਨਰ ਦਿਖਾਉਣ ਦਾ ਮੌਕਾ ਮਿਲਿਆ।

Advertisement

'ਡੈੱਥ ਓਵਰਾਂ ਅਤੇ ਪਾਵਰਪਲੇਅ ਦੀ ਗੇਂਦਬਾਜ਼ੀ ਨੇ ਨੁਕਸਾਨ ਪਹੁੰਚਾਇਆ'

Advertisement

ਗਿੱਲ ਨੇ ਮੰਨਿਆ ਕਿ ਪਾਵਰਪਲੇਅ ਅਤੇ ਡੈੱਥ ਓਵਰਾਂ ਵਿੱਚ ਸ਼ੁਰੂਆਤੀ ਵਿਕਟਾਂ ਨਾ ਮਿਲਣਾ ਟੀਮ ਨੂੰ ਭਾਰੀ ਪਿਆ। ਉਨ੍ਹਾਂ ਕਿਹਾ ਕਿ 30-ਗਜ਼ ਦੇ ਘੇਰੇ ਤੋਂ ਬਾਹਰ ਸਿਰਫ਼ ਚਾਰ ਖਿਡਾਰੀ ਹੋਣ ਕਾਰਨ ਵਿਚਕਾਰਲੇ ਓਵਰਾਂ ਵਿੱਚ ਮੌਕੇ ਬਣਾਉਣਾ ਔਖਾ ਹੋ ਜਾਂਦਾ ਹੈ, ਜਿਸ ਕਰਕੇ ਇਹ ਲੜੀ ਵੱਧ ਸਕੋਰ ਵਾਲੀ ਰਹੀ। ਤੀਜੇ ਇੱਕ ਰੋਜ਼ਾ ਮੈਚ ਵਿੱਚ ਵੈਸਟਇੰਡੀਜ਼ ਦੇ ਕਪਤਾਨ ਸ਼ਾਈ ਹੋਪ ਨੇ ਨਾਬਾਦ 162 ਦੌੜਾਂ ਬਣਾ ਕੇ 352 ਦੌੜਾਂ ਦਾ ਰਿਕਾਰਡ ਟੀਚਾ ਹਾਸਲ ਕੀਤਾ।

ਗਿੱਲ ਨੇ ਖਰਾਬ ਫੀਲਡਿੰਗ ਅਤੇ ਕੈਚ ਛੱਡਣ ’ਤੇ ਦੁੱਖ ਪ੍ਰਗਟਾਇਆ। ਨਵੇਂ ਗੇਂਦਬਾਜ਼ਾਂ ਆਕਿਬ ਨਬੀ ਅਤੇ ਅੰਸ਼ੁਲ ਕੰਬੋਜ ਦੇ ਪ੍ਰਦਰਸ਼ਨ ਬਾਰੇ ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ ’ਤੇ ਤੁਰੰਤ ਪ੍ਰਦਰਸ਼ਨ ਕਰਨਾ ਆਸਾਨ ਨਹੀਂ ਹੁੰਦਾ ਅਤੇ ਉਹ ਆਪਣੀਆਂ ਗਲਤੀਆਂ ਤੋਂ ਸਿੱਖਣਗੇ। ਰਵਿੰਦਰ ਜਡੇਜਾ ਦੀ ਜਗ੍ਹਾ ਨੀਤੀਸ਼ ਰੈੱਡੀ ਨੂੰ ਖਿਡਾਉਣ ਬਾਰੇ ਗਿੱਲ ਨੇ ਸਪੱਸ਼ਟ ਕੀਤਾ ਕਿ ਜਡੇਜਾ ਨੂੰ ਟੀਮ ਵਿੱਚੋਂ ਕੱਢਿਆ ਨਹੀਂ ਗਿਆ, ਸਗੋਂ ਇਹ ਫੈਸਲਾ ਟੀਮ ਦੇ ਸੁਮੇਲ ਅਤੇ ਹਾਲਾਤਾਂ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਸੀ।

Advertisement
×