DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

World Cup ਨੇ Surveillance ਨੂੰ ਨਵੀਆਂ ਉਚਾਈਆਂ ’ਤੇ ਪਹੁੰਚਾਇਆ

ਸੈਲਾਨੀਆਂ ਦੇ ਚਿਹਰੇ, ਵਿਹਾਰ, ਹਰਕਤਾਂ ਅਤੇ ਉਪਕਰਨਾਂ ਤੇ ਰੱਖੀ ਜਾ ਰਹੀ ਹੈ ਨਜ਼ਰ

  • fb
  • twitter
  • whatsapp
  • whatsapp
Advertisement

2026 ਆਲਮੀ ਫੀਫਾ ਕੱਪ ਇਤਿਹਾਸ ਦਾ ਸਭ ਤੋਂ ਵੱਡਾ ਖੇਡ ਸਮਾਗਮ ਹੈ। ਇਹ ਹੁਣ ਤੱਕ ਦਾ ਸਭ ਤੋਂ ਵੱਧ ਨਿਗਰਾਨੀ ਵਾਲਾ ਆਲਮੀ ਕੱਪ ਵੀ ਹੈ। ਜੇ ਤੁਸੀਂ ਮੇਜ਼ਬਾਨ ਸ਼ਹਿਰਾਂ ਦਾ ਦੌਰਾ ਕਰ ਰਹੇ ਹੋ ਜਾਂ ਉੱਥੇ ਯਾਤਰਾ ਕਰ ਰਹੇ ਹੋ, ਤਾਂ ਤੁਹਾਡੇ ਅਤੇ ਤੁਹਾਡੇ ਚਿਹਰੇ, ਵਿਹਾਰ, ਹਰਕਤਾਂ ਅਤੇ ਉਪਕਰਨਾਂ (ਮੋਬਾਈਲ ਆਦਿ) ’ਤੇ ਸਰਕਾਰਾਂ ਅਤੇ ਨਿੱਜੀ ਕੰਪਨੀਆਂ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ।

ਅਮਰੀਕੀ ਸਰਕਾਰ ਨੇ ਟਰਾਂਜ਼ਿਟ ਹੱਬਾਂ (ਯਾਤਰਾ ਕੇਂਦਰਾਂ), ਸਟੇਡੀਅਮਾਂ ਅਤੇ ਆਲੇ-ਦੁਆਲੇ ਦੇ ਖੇਤਰਾਂ ਦੀ ਰਾਖੀ ਕਰਨ, ਬੰਬ ਨਕਾਰਾ ਕਰਨ ਵਾਲੇ ਦਸਤਿਆਂ ਤੇ ਸਵੈਟ ਟੀਮਾਂ ਵਰਗੇ ਰਣਨੀਤਕ ਕਾਰਜਾਂ ਵਿੱਚ ਸੁਧਾਰ ਕਰਨ ਅਤੇ ਉਪਕਰਨਾਂ ਨੂੰ ਜੋੜਨ ਤੇ ਅਪਗ੍ਰੇਡ ਕਰਨ ਲਈ ਆਲਮੀ ਕੱਪ ਦੀ ਸੁਰੱਖਿਆ ਵਾਸਤੇ ਇਕ ਅਰਬ ਅਮਰੀਕੀ ਡਾਲਰ ਤੋਂ ਵੱਧ ਦਾ ਫੰਡ ਦਿੱਤਾ ਹੈ। ਇਹ ਨਿੱਜੀ ਖੇਤਰ ਲਈ ਬਹੁਤ ਵੱਡਾ ਮੁਨਾਫ਼ਾ ਸਾਬਤ ਹੋਇਆ ਹੈ। ਨਿਗਰਾਨੀ ਵਿੱਚ ਜ਼ਿਆਦਾਤਰ ਨਿਵੇਸ਼ ਅਣਅਧਿਕਾਰਤ ਡਰੋਨਾਂ ਦੀ ਵਰਤੋਂ ਤੋਂ ਹੋਣ ਵਾਲੇ ਨੁਕਸਾਨ ਨੂੰ ਰੋਕਣ ਦੇ ਨਾਮ ’ਤੇ ਕੀਤਾ ਗਿਆ ਹੈ। ਅਸਲ ਵਿੱਚ, ਉਸ ਖ਼ਤਰੇ ਤੋਂ ਸੁਰੱਖਿਆ ਕਰਨਾ ਨਿਗਰਾਨੀ ਤਕਨਾਲੋਜੀ ਦੇ ਵਿਕਾਸ ਅਤੇ ਪ੍ਰਾਪਤੀ ਵਿੱਚ ਤੇਜ਼ੀ ਨਾਲ ਵਧ ਰਹੀ ਸਰਕਾਰੀ-ਨਿੱਜੀ ਖੇਤਰ ਦੀ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰ ਰਿਹਾ ਹੈ, ਜੋ ਕਿ ਵੱਖਰਾ ਖ਼ਤਰਾ ਪੈਦਾ ਕਰਦਾ ਹੈ ਅਤੇ ਉਹ ਹੈ ਨਿੱਜਤਾ ਲਈ। ਇਸ ਆਲਮੀ ਕੱਪ ਦੇ ਆਲੇ-ਦੁਆਲੇ ਨਿਗਰਾਨੀ ਦੇ ਪੱਧਰ ਅਤੇ ਅਮਰੀਕੀ ਕਾਨੂੰਨ ਤੇ ਇਮੀਗ੍ਰੇਸ਼ਨ ਨੀਤੀਆਂ ਵਿੱਚ ਹੋਈਆਂ ਤਬਦੀਲੀਆਂ ਨੇ ਐਮਨੈਸਟੀ ਇੰਟਰਨੈਸ਼ਨਲ ਅਤੇ ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਸਣੇ 120 ਤੋਂ ਵੱਧ ਸਿਵਲ ਸੁਸਾਇਟੀ ਸਮੂਹਾਂ ਨੂੰ ਯਾਤਰਾ ਐਡਵਾਇਜ਼ਰੀ ਜਾਰੀ ਕਰਨ ਲਈ ਮਜਬੂਰ ਕੀਤਾ ਹੈ।

Advertisement

Advertisement
Advertisement
×