ਆਈ ਪੀ ਐੱਲ ਦਾ ਦੂਜਾ ਗੇੜ 13 ਅਪਰੈਲ ਤੋਂ
ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐੱਲ) 2026 ਦਾ ਦੂਜਾ ਗੇੜ 13 ਅਪਰੈਲ ਤੋਂ 24 ਮਈ ਤੱਕ ਖੇਡਿਆ ਜਾਵੇਗਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਲੀਗ ਗੇੜ ਦੇ ਸਾਰੇ ਮੁਕਾਬਲਿਆਂ ਲਈ ਪ੍ਰੋਗਰਾਮ ਜਾਰੀ ਕਰ ਦਿੱਤਾ ਹੈ। ਲੀਗ ਦਾ ਪਹਿਲਾ ਗੇੜ 28 ਮਾਰਚ...
ਰੌਇਲ ਚੈਲੇਂਜਰਜ਼ ਦਾ ਬੱਲੇਬਾਜ਼ ਦੇਵਦੱਤ ਪਡੀਕਲ ਬੰਗਲੂਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ’ਚ ਅਭਿਆਸ ਕਰਦਾ ਹੋਇਆ। -ਫੋਟੋ: ਪੀਟੀਆਈ
Advertisement
ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐੱਲ) 2026 ਦਾ ਦੂਜਾ ਗੇੜ 13 ਅਪਰੈਲ ਤੋਂ 24 ਮਈ ਤੱਕ ਖੇਡਿਆ ਜਾਵੇਗਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਲੀਗ ਗੇੜ ਦੇ ਸਾਰੇ ਮੁਕਾਬਲਿਆਂ ਲਈ ਪ੍ਰੋਗਰਾਮ ਜਾਰੀ ਕਰ ਦਿੱਤਾ ਹੈ। ਲੀਗ ਦਾ ਪਹਿਲਾ ਗੇੜ 28 ਮਾਰਚ ਤੋਂ 12 ਅਪਰੈਲ ਤੱਕ ਖੇਡਿਆ ਜਾਣਾ ਹੈ। ਸ਼ਨਿੱਚਰਵਾਰ ਨੂੰ ਐੱਮ ਚਿੰਨਾਸਵਾਮੀ ਸਟੇਡੀਅਮ ’ਚ ਖੇਡੇ ਜਾਣ ਵਾਲੇ ਸ਼ੁਰੂਆਤੀ ਮੁਕਾਬਲੇ ਵਿੱਚ ਮੌਜੂਦਾ ਚੈਂਪੀਅਨਜ਼ ਰੌਇਲ ਚੈਲੇਂਜਰਜ਼ ਬੰਗਲੂਰੂ ਤੇ ਸਨਰਾਈਜ਼ਰਜ਼ ਹੈਦਰਾਬਾਦ ਆਹਮੋ ਸਾਹਮਣੇ ਹੋਣਗੇ। ਫਾਈਨਲ ਮੁਕਾਬਲਾ 31 ਮਈ ਨੂੰ ਬੰਗਲੂਰੂ ’ਚ ਖੇਡਿਆ ਜਾਣਾ ਹੈ। ਬੀ ਸੀ ਸੀ ਆਈ ਦੇ ਸਕੱਤਰ ਦੇਵਾਜੀਤ ਸੈਕੀਆ ਨੇ ਕਿਹਾ, ‘‘ਲੀਗ ਪੜਾਅ, ਜਿਸ ਵਿੱਚ 50 ਮੈਚ ਖੇਡੇ ਜਾਣੇ ਹਨ, ਦੇ ਬਾਕੀ ਮੈਚ 13 ਅਪਰੈਲ ਤੋਂ 24 ਮਈ ਤੱਕ ਦੇਸ਼ ਵਿੱਚ 12 ਮੈਦਾਨਾਂ ’ਤੇ ਖੇਡੇ ਜਾਣਗੇ।’’ ਦੂਜੇ ਗੇੜ ਦੇ ਮੈਚ ਬੰਗਲੂਰੂ, ਮੁੰਬਈ, ਚੇਨੱਈ, ਕੋਲਕਾਤਾ, ਦਿੱਲੀ, ਅਹਿਮਦਾਬਾਦ, ਹੈਦਰਾਬਾਦ, ਲਖਨਊ, ਜੈਪੁਰ, ਧਰਮਸ਼ਾਲਾ, ਰਾਏਪੁਰ ਤੇ ਨਿਊ ਚੰਡੀਗੜ੍ਹ ਵਿੱਚ ਹੋਣਗੇ।
Advertisement
Advertisement
×

