ਮਹਿਲਾ ਵਿਸ਼ਵ ਕੱਪ ਜਿੱਤਣ ਦਾ ਪਲ ਸੁਫਨਾ ਜਾਪੇ: ਮਜੂਮਦਾਰ
ਭਾਰਤੀ ਮਹਿਲਾ ਟੀਮ ਦੇ ਮੁੱਖ ਕੋਚ ਅਮੋਲ ਮਜੂਮਦਾਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਖੇਡ ਦੇ ਦਿਨਾਂ ਦੌਰਾਨ ਕਦੇ ਵੀ ਨੀਂਦ ਨਾ ਆਉਣ ਵਿੱਚ ਕੋਈ ਪਰੇਸ਼ਾਨੀ ਨਹੀਂ ਹੋਈ ਪਰ ਨਿਊਜ਼ੀਲੈਂਡ ਵਿਰੁੱਧ ਮਹਿਲਾ ਇੱਕ ਰੋਜ਼ਾ ਵਿਸ਼ਵ ਕੱਪ ਦਾ ‘ਕਰੋ ਜਾਂ ਮਰੋ’...
Advertisement
ਭਾਰਤੀ ਮਹਿਲਾ ਟੀਮ ਦੇ ਮੁੱਖ ਕੋਚ ਅਮੋਲ ਮਜੂਮਦਾਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਖੇਡ ਦੇ ਦਿਨਾਂ ਦੌਰਾਨ ਕਦੇ ਵੀ ਨੀਂਦ ਨਾ ਆਉਣ ਵਿੱਚ ਕੋਈ ਪਰੇਸ਼ਾਨੀ ਨਹੀਂ ਹੋਈ ਪਰ ਨਿਊਜ਼ੀਲੈਂਡ ਵਿਰੁੱਧ ਮਹਿਲਾ ਇੱਕ ਰੋਜ਼ਾ ਵਿਸ਼ਵ ਕੱਪ ਦਾ ‘ਕਰੋ ਜਾਂ ਮਰੋ’ ਵਾਲਾ ਮੈਚ ਅਜਿਹਾ ਸੀ, ਜਿਸ ਦੇ ਦਬਾਅ ਵਿੱਚ ਉਨ੍ਹਾਂ ਦੀ ਨੀਂਦ ਪੂਰੀ ਤਰ੍ਹਾਂ ਨਾਲ ਉੱਡ ਗਈ ਸੀ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਵਿਰੁੱਧ ਫਾਈਨਲ ਮੈਚ ਤੋਂ ਪਹਿਲਾਂ ਉਨ੍ਹਾਂ ਨੂੰ ਕੁਝ ਰਾਤਾਂ ਤੱਕ ਨੀਂਦ ਨਹੀਂ ਆਈ, ਕਿਉਂਕਿ ਉਨ੍ਹਾਂ ਲਈ ਇਹ ਮੈਚ ਜਿੱਤਣਾ ਬਹੁਤ ਜ਼ਰੂਰੀ ਸੀ। ਉਨ੍ਹਾਂ ਭਾਰਤੀ ਖਿਡਾਰਨਾਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਿਸ਼ਵ ਕੱਪ ਜਿੱਤਣ ਦਾ ਪਲ ਹਾਲੇ ਵੀ ਇੱਕ ਸੁਫਨੇ ਵਰਗਾ ਲੱਗਦਾ ਹੈ। ਇਸ ਜਿੱਤ ਨੇ ਟੀਮ ਦੇ ਕਈ ਮੈਂਬਰਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜਿੱਤ ਤੋਂ ਬਾਅਦ ਵਿਸ਼ਵ ਕੱਪ ਦੀ ਟਰਾਫੀ ਸਾਬਕਾ ਭਾਰਤੀ ਖਿਡਾਰਨਾਂ ਨੂੰ ਸੌਂਪਣ ਦਾ ਵਿਚਾਰ ਕਪਤਾਨ ਹਰਮਨਪ੍ਰੀਤ ਕੌਰ ਦਾ ਸੀ।
Advertisement
Advertisement
×

