DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਿਲ੍ਹਾ ਰਾਏਪੁਰ ਦੀਆਂ ਖੇਡਾਂ ਯਾਦਗਾਰੀ ਹੋ ਨਿਬੜੀਆਂ

ਓਪਨ ਹਾਕੀ ’ਚ ਪੰਜਾਬੀ ’ਵਰਸਿਟੀ ਦੀਆਂ ਕੁੜੀਆਂ ਅਤੇ ਕੁਰੂਕਸ਼ੇਤਰ ਦੇ ਮੁੰਡੇ ਜੇਤੂ; ਖੇਡਾਂ ਨਸ਼ਿਆਂ ਦੇ ਖਾਤਮੇ ਲਈ ਸਭ ਤੋਂ ਘਾਤਕ ਹਥਿਆਰ: ਮਾਨ

  • fb
  • twitter
  • whatsapp
  • whatsapp
featured-img featured-img
ਮੁੱਖ ਮੰਤਰੀ ਭਗਵੰਤ ਮਾਨ 2014 ਤੋਂ ਪਹਿਲਾਂ ਕਈ ਇਨਾਮ ਜਿੱਤਣ ਵਾਲੀ ਬੈਲਗੱਡੀ ਦੇ 20 ਸਾਲਾ ਬਲਦ ਦਾ ਸਨਮਾਨ ਕਰਦੇ ਹੋਏ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਕਿਲ੍ਹਾ ਰਾਏਪੁਰ ਦੀਆਂ ਮਿੰਨੀ ਪੇਂਡੂ ਓਲੰਪਿਕ ਖੇਡਾਂ ਅੱਜ ਯਾਦਾਂ ਛੱਡਦੀਆਂ ਸਮਾਪਤ ਹੋ ਗਈਆਂ। ਖੇਡਾਂ ਦੇ ਆਖ਼ਰੀ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਜਿੱਥੇ ਪਿੰਡ ਵਾਸੀਆਂ ਤੇ ਪੰਜਾਬੀਆਂ ਨੂੰ ਵਧਾਈ ਦਿੱਤੀ, ਉੱਥੇ ਨਸ਼ਿਆਂ ਦੇ ਖਾਤਮੇ ਲਈ ਖੇਡਾਂ ਨੂੰ ਸਭ ਤੋਂ ਘਾਤਕ ਹਥਿਆਰ ਕਰਾਰ ਦਿੱਤਾ। ਕਿਲ੍ਹਾ ਰਾਏਪੁਰ ਵਿੱਚ ਤਿੰਨ ਦਿਨਾਂ ਤੋਂ ਚੱਲ ਰਹੀਆਂ ਖੇਡਾਂ ਦੌਰਾਨ ਬੈਲ ਗੱਡੀਆਂ ਦੀਆਂ ਦੌੜਾਂ ਮੁੱਖ ਖਿੱਚ ਦਾ ਕੇਂਦਰ ਰਹੀਆਂ।

ਇਸ ਦੌਰਾਨ ਰੱਸਾਕਸੀ ਓਪਨ ’ਚ ਖੋਸਾ ਕੋਟਲਾ ਮੋਗਾ ਨੇ ਪਹਿਲਾ ਅਤੇ ਜੀਂਦ ਬਠਿੰਡਾ ਨੇ ਦੂਜਾ, ਓਪਨ ਕਬੱਡੀ ਸਰਕਲ ਸਟਾਈਲ ਲੜਕੇ ਵਿੱਚ ਪਿੰਡ ਕੈਂਡ ਲੁਧਿਆਣਾ ਨੇ ਪਹਿਲਾ ਤੇ ਪਿੰਡ ਦਤਾੜ ਸੰਗਰੂਰ ਨੇ ਦੂਜਾ, ਹਾਕੀ ਲੜਕੀਆਂ ਓਪਨ ’ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪਹਿਲਾ ਤੇ ਅੰਮ੍ਰਿਤਸਰ ਦੀ ਟੀਮ ਨੇ ਦੂਜਾ, ਹਾਕੀ ਲੜਕੇ ਓਪਨ ਵਿੱਚ ਕੁਰੂਕਸ਼ੇਤਰ ਦੀ ਟੀਮ ਨੇ ਪਹਿਲਾ ਅਤੇ ਅਮਰਗੜ੍ਹ (ਮਾਲੇਰਕੋਟਲਾ) ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਓਪਨ ਲੜਕਿਆਂ ਦੀ ਉੱਚੀ ਛਾਲ ’ਚ ਬਲਜੀਤ ਸਿੰਘ, ਲੜਕੀਆਂ ’ਚ ਡੋਲੀ, ਓਪਨ 200 ਮੀਟਰ ਦੌੜ ਵਿੱਚ ਹਰਜੀਤ ਸਿੰਘ, ਲੜਕੀਆਂ ਵਿੱਚੋਂ ਰਿਸਿਤਾ ਕੌਰ, ਲੜਕਿਆਂ ਦੀ 800 ਮੀਟਰ ਦੌੜ ਵਿੱਚ ਪ੍ਰਭਜੋਤ ਸਿੰਘ, ਲੜਕੀਆਂ ਵਿੱਚ ਮਾਇਆ ਨੇ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ। 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੀ 100 ਮੀਟਰ ਦੌੜ ਵਿੱਚ ਪਿਆਰਾ ਸਿੰਘ ਨੇ ਪਹਿਲਾ, ਜਗਦੇਵ ਸਿੰਘ ਨੇ ਦੂਜਾ ਅਤੇ ਕੁਲਦੀਪ ਸਿੰਘ ਨੇ ਤੀਜਾ, 75 ਸਾਲ ਤੋਂ ਵੱਧ ਉਮਰ ’ਚ ਸਰਬਜੀਤ ਸਿੰਘ ਨੇ ਪਹਿਲਾ, ਬਾਲ ਸਿੰਘ ਨੇ ਦੂਜਾ ਅਤੇ ਮਨਮੋਹਨ ਸਿੰਘ ਨੇ ਤੀਜਾ ਸਥਾਨ, 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੀ 100 ਮੀਟਰ ਦੌੜ ਵਿੱਚੋਂ ਅਜੀਤ ਸਿੰਘ ਰੰਧਾਵਾ ਨੇ ਪਹਿਲਾ, ਬਿੱਕਰ ਸਿੰਘ ਨੇ ਦੂਜਾ ਅਤੇ ਛੱਜੂ ਰਾਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Advertisement

ਖੇਡਾਂ ਦੇ ਆਖ਼ਰੀ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਖੇਡ ਮੈਦਾਨ ਸਭ ਦੇ ਸਾਂਝੇ ਹੁੰਦੇ ਹਨ, ਇਸ ਲਈ ਖੇਡਾਂ ’ਤੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਨੇ ਜੇਤੂਆਂ ਅਤੇ ਖੇਡਾਂ ਵਿੱਚ ਸ਼ਮੂਲੀਅਤ ਕਰਨ ਵਾਲਿਆਂ ਨੂੰ ਵਧਾਈ ਦਿੱਤੀ। ਸ੍ਰੀ ਮਾਨ ਨੇ ਇਸ ਗੱਲ ’ਤੇ ਦੁੱਖ ਪ੍ਰਗਟਾਇਆ ਕਿ ਕਿਲ੍ਹਾ ਰਾਏਪੁਰ ਵਿੱਚ 12 ਸਾਲ ਬੈਲ ਗੱਡੀਆਂ ਦੀਆਂ ਦੌੜਾਂ ਨਾ ਹੋਣ ਕਰਕੇ ਬਲਦਾਂ ਦੀ ਇੱਕ ਪੀੜ੍ਹੀ ਤਾਂ ਇਨ੍ਹਾਂ ਖੇਡਾਂ ਵਿੱਚ ਬਿਨਾਂ ਦੌੜਿਆਂ ਹੀ ਰਿਟਾਇਰ ਹੋ ਗਈ। ਮੁੱਖ ਮੰਤਰੀ ਨੇ ਪਿੰਡ ਦੀਆਂ ਕਈ ਮੰਗਾਂ ਜਲਦੀ ਪੂਰੀਆਂ ਕਰਨ ਦਾ ਭਰੋਸਾ ਦਿੱਤਾ।

Advertisement

Advertisement
×