DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤ-ਪਾਕਿ ਵਿਚਾਲੇ ਵਿਸ਼ਵ ਕੱਪ ਦਾ ਮਹਾਂ ਮੁਕਾਬਲਾ ਅੱਜ

ਸ੍ਰੀਲੰਕਾ ਦੀ ਰਾਜਧਾਨੀ ਵਿੱਚ ਸੁਰੱਖਿਆ ਸਖਤ; ਬੁਮਰਾਹ ਬਨਾਮ ਫਰਹਾਨ, ਤਾਰਿਕ ਬਨਾਮ ਹਾਰਦਿਕ ’ਤੇ ਰਹਿਣਗੀਆਂ ਨਜ਼ਰਾਂ

  • fb
  • twitter
  • whatsapp
  • whatsapp
featured-img featured-img
Colombo: From left, India's Axar Patel, Jasprit Bumrah, Arshdeep Singh, Sanju Samson and Varun Chakravarthy during a practice session ahead of an ICC Men's T20 World Cup 2026 cricket match between India and Pakistan, at R Premadasa Stadium, in Colombo, Sri Lanka, Saturday, Feb. 14, 2026. (PTI Photo/R Senthilkumar) (PTI02_14_2026_000475B)
Advertisement

ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਐਤਵਾਰ ਨੂੰ ਹੋਣ ਵਾਲੇ ਆਈ ਸੀ ਸੀ ਟੀ-20 ਵਿਸ਼ਵ ਕੱਪ ਕ੍ਰਿਕਟ ਮੈਚ ਆਹਮੋ-ਸਾਹਮਣੇ ਹੋਣਗੀਆਂ। ਸ੍ਰੀਲੰਕਾ ਦੇ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਮੈਚ ਤੋਂ ਪਹਿਲਾ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਜਾਣਗੇ ਅਤੇ ਇਸ ਮਾਮਲੇ ਵਿੱਚ ਕੋਈ ਜੋਖ਼ਮ ਨਹੀਂ ਲਿਆ ਜਾਵੇਗਾ। ਦੋਵਾਂ ਗੁਆਂਢੀ ਮੁਲਕਾਂ ਦਰਮਿਆਨ ਭਲਕੇ ਮੈਚ ਦਰਮਿਆਨ ਸਾਰਿਆਂ ਦੀਆਂ ਨਜ਼ਰਾਂ ਜਸਪ੍ਰੀਤ ਬੁਮਰਾਹ ਬਨਾਮ ਸਾਹਿਬਜ਼ਾਦਾ ਫਰਹਾਨ ਅਤੇ ਉਸਮਾਨ ਤਾਰਿਕ ਬਨਾਮ ਹਾਰਦਿਕ ਪਾਂਡਿਆ ’ਤੇ ਕੇਂਦਰਿਤ ਹੋਣਗੀਆਂ। ਫਰਹਾਨ ਤੇ ਬੁਮਰਾਹ ਪਿਛਲੀ ਵਾਰ ਉਸ ਸਮੇਂ ਸਾਹਮਣੇ ਆਏ ਸਨ, ਜਦੋਂ ਫਰਹਾਨ ਅਜਿਹੇ ਚੋਣਵੇਂ ਕੌਮਾਂਤਰੀ ਬੱਲੇਬਾਜ਼ਾਂ ਵਿੱਚ ਸ਼ਾਮਲ ਹੋ ਗਿਆ, ਜਿਸ ਨੇ ਇੱਕ ਹੀ ਟੀ-20 ਕੌਮਾਂਤਰੀ ਮੈਚ ਵਿੱਚ ਬੁਮਰਾਹ ਨੂੰ ਦੋ ਛੱਕੇ ਜੜੇ ਸਨ। ਫਰਹਾਨ ਨੇ ਇਸ ਪ੍ਰਦਰਸ਼ਨ ਦਾ ਜ਼ਿਕਰ ਇਸ਼ਤਿਹਾਰੀ ਦਸਤਾਵੇਜ਼ੀ ਵਿੱਚ ਵੀ ਕੀਤਾ ਸੀ। ਅੰਕੜੇ ਦੱਸਦੇ ਹਨ ਕਿ ਫਰਹਾਨ ਨੇ ਤਿੰਨ ਮੈਚਾਂ ਵਿੱਚ ਬੁਮਰਾਹ ਦੀਆਂ 34 ਗੇਂਦਾਂ ਦਾ ਸਾਹਮਣਾ ਕੀਤਾ ਅਤੇ ਬਿਨਾਂ ਆਊਟ ਹੋਏ 51 ਦੌੜਾਂ ਬਣਾਈਆਂ। ਕੁਲਦੀਪ ਯਾਦਵ ਦਾ ਪਾਕਿਸਤਾਨ ਖ਼ਿਲਾਫ਼ ਰਿਕਾਰਡ ਸ਼ਾਨਦਾਰ ਰਿਹਾ ਹੈ। ਉਸ ਨੇ ਟੀ-20 ਕੌਮਾਂਤਰੀ ਵਿੱਚ ਬਾਬਰ ਆਜ਼ਮ ਨੂੰ ਕਦੇ ਗੇਂਦਬਾਜ਼ੀ ਨਹੀਂ ਕੀਤੀ, ਪਰ ਇੱਕ ਰੋਜ਼ਾ ਵਿੱਚ ਉਸ ਨੇ ਪਾਕਿਸਤਾਨ ਦੇ ਇਸ ਬੱਲੇਬਾਜ਼ ਨੂੰ ਤਿੰਨ ਮੈਚਾਂ ਵਿੱਚ ਆਊਟ ਕੀਤਾ ਹੈ। ਕੁਲਦੀਪ ਬਨਾਮ ਬਾਬਰ ਮੁਕਾਬਲਾ ਦੇਖਣ ਲਈ ਗੌਤਮ ਗੰਭੀਰ ਨੂੰ ਅਰਸ਼ਦੀਪ ਸਿੰਘ ਦੀ ਥਾਂ ਇਸ ਸਪਿੰਨਰ ਨੂੰ ਟੀਮ ਵਿੱਚ ਸ਼ਾਮਲ ਕਰਨਾ ਹੋਵੇਗਾ। ਜੇਕਰ ਕਿਸੇ ਭਾਰਤੀ ਬੱਲੇਬਾਜ਼ ਕੋਲ ਉਸਮਾਨ ਤਾਰਿਕ ਦੀ ਗੇਂਦਬਾਜ਼ੀ ਦਾ ਤੋੜ ਹੈ ਤਾਂ ਉਹ ਹਾਰਦਿਕ ਪਾਂਡਿਆ ਹੈ।

Advertisement
Advertisement
×