ਤੀਰਅੰਦਾਜ਼ ਜੋੜੀ ਵਿਆਹ ਬੰਧਨ ’ਚ ਬੱਝੀ

ਤੀਰਅੰਦਾਜ਼ ਜੋੜੀ ਵਿਆਹ ਬੰਧਨ ’ਚ ਬੱਝੀ

ਰਾਂਚੀ: ਕੌਮਾਂਤਰੀ ਤੀਰਅੰਦਾਜ਼ ਅਤੇ ਓਲੰਪੀਅਨ ਦੀਪਿਕਾ ਕੁਮਾਰੀ ਤੇ ਅਤਨੂ ਦਾਸ ਅੱਜ ਵਿਆਹ ਬੰਧਨ ’ਚ ਬੱਝ ਗਏ। ਵਿਆਹ ਸਮਾਗਮ ਵਿੱਚ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਖਿਆਲ ਰੱਖਿਆ ਗਿਆ। ਮੁੱਖ ਮੰਤਰੀ ਹੇਮੰਤ ਸੋਰਨ ਨੇ ਨਵ ਵਿਆਹੇ ਜੋੜੇ ਨੂੰ ਅਸ਼ੀਰਵਾਦ ਦਿੱਤਾ। ਸਾਬਕਾ ਮੁੱਖ ਮੰਤਰੀ ਰਘੁਵਰ ਦਾਸ , ਪਦਮਸ੍ਰੀ ਅਸ਼ੋਕ ਭਗਤ, ਰਾਂਚੀ ਦੇ ਸੰਸਦ ਮੈਂਬਰ ਸੰਜੇ ਸੇਠ, ਮੇਅਰ ਆਸ਼ ਲਕੜਾ ਆਦਿ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ। ਕੇਂਦਰੀ ਮੰਤਰੀ ਅਤੇ ਭਾਰਤੀ ਤੀਰਅੰਦਾਜ਼ੀ ਸੰਘ ਦੇ ਪ੍ਰਧਾਨ ਅਰਜੁਨ ਮੁੰਡਾ ਨੇ ਦੀਪਕਾ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਨਾ ਹੋ ਸਕਣ ਲਈ ਅਫਸੋਸ ਪ੍ਰਗਟਾਇਆ। ਉਨ੍ਹਾਂ ਟਵੀਟ ਕੀਤਾ, ‘ਦੀਪਿਕਾ ਮੇਰੀ ਧੀ ਹੈ, ਪੂਰੇ ਮੁਲਕ ਦੀ ਬੇਟੀ ਹੈ। ਮੇੈਂ ਅੱਜ ਉਸ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕਿਆ, ਇਸ ਦਾ ਮੈਨੂੰ ਅਫਸੋਸ ਹੈ। ਮੈਂ ਨਵ ਵਿਆਹੇ ਜੋੜੇ ਨੂੰ ਨਵੇਂ ਜੀਵਨ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਦੀਪਿਕਾ ਦੀ ਅਤਨੂ ਨਾਲ ਜਮੇਸ਼ਦਪੁਰ ਵਿੱਚ ਪਹਿਲੀ ਮੁਲਾਕਾਤ ਹੋਈ ਸੀ। 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੋਡੇ ਹੇਠ ਆਈ ਧੌਣ

ਗੋਡੇ ਹੇਠ ਆਈ ਧੌਣ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਸ਼ਹਿਰ

View All