DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Thailand Open: Satwiksairaj Rankireddy and Chirag Shetty ਦੀ ਜੋੜੀ ਫਾਈਨਲ ’ਚ ਹਾਰੀ

ਇੰਡੋਨੇਸ਼ਿਆਈ ਜੋਡ਼ੀ ਨੇ 12-21, 23-25 ਨਾਲ ਮਾਤ ਦਿੱਤੀ

  • fb
  • twitter
  • whatsapp
  • whatsapp
featured-img featured-img
ਮੈਚ ਦੌਰਾਨ ਸ਼ਾਟ ਮੋੜਦਾ ਹੋਇਆ ਸਾਤਵਿਕਸਾਈਰਾਜ ਰੰਕੀਰੈਡੀ। -ਫੋਟੋ: ਏਐੱਨਆਈ
Advertisement

ਭਾਰਤ ਦੀ ਸਟਾਰ ਪੁਰਸ਼ ਡਬਲਜ਼ ਜੋੜੀ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੂੰ ਅੱਜ ਇੱਥੇ ਥਾਈਲੈਂਡ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਰੋਮਾਂਚਕ ਮੁਕਾਬਲੇ ਵਿੱਚ ਭਾਰਤੀ ਜੋੜੀ ਨੂੰ ਇੰਡੋਨੇਸ਼ੀਆ ਦੇ ਲੀਓ ਰੌਲੀ ਕਾਰਨਾਂਡੋ ਅਤੇ ਡੈਨੀਅਲ ਮਾਰਟਿਨ ਨੇ 12-21, 23-25 ਨਾਲ ਮਾਤ ਦਿੱਤੀ। ਸਾਤਵਿਕ ਅਤੇ ਚਿਰਾਗ ਨੇ ਚਾਰ ਚੈਂਪੀਅਨਸ਼ਿਪ ਅੰਕ ਬਚਾ ਕੇ ਵਾਪਸੀ ਦੀ ਕੋਸ਼ਿਸ਼ ਕੀਤੀ, ਪਰ 53 ਮਿੰਟ ਤੱਕ ਚੱਲੇ ਇਸ ਖ਼ਿਤਾਬੀ ਮੈਚ ਨੂੰ ਫ਼ੈਸਲਾਕੁਨ ਗੇਮ ਤੱਕ ਲਿਜਾਣ ਤੋਂ ਖੁੰਝ ਗਏ। ਇਸ 4,75,000 ਅਮਰੀਕੀ ਡਾਲਰ ਇਨਾਮੀ ਰਕਮ ਵਾਲੇ ਟੂਰਨਾਮੈਂਟ ਵਿੱਚ ਸਾਤਵਿਕ ਅਤੇ ਚਿਰਾਗ ਦਾ ਇਹ ਤੀਜਾ ਫਾਈਨਲ ਸੀ। ਸਾਤਵਿਕ ਦੀ ਮੋਢੇ ਦੀ ਸੱਟ ਕਾਰਨ ਕੁਝ ਸਮਾਂ ਕੋਰਟ ਤੋਂ ਦੂਰ ਰਹਿਣ ਤੋਂ ਬਾਅਦ ਜੋੜੀ ਦਾ ਇਸ ਸੀਜ਼ਨ ਦਾ ਇਹ ਪਹਿਲਾ ਫਾਈਨਲ ਮੁਕਾਬਲਾ ਸੀ। ਪਹਿਲੀ ਗੇਮ ਵਿੱਚ ਪਛੜਨ ਤੋਂ ਬਾਅਦ ਭਾਰਤੀ ਜੋੜੀ ਨੇ ਦੂਜੀ ਗੇਮ ਵਿੱਚ ਸ਼ਾਨਦਾਰ ਖੇਡ ਦਿਖਾਈ। ਦੂਜੀ ਗੇਮ ਵਿੱਚ ਸਕੋਰ 14-14 ਤੋਂ 19-19 ਤੱਕ ਬਰਾਬਰੀ ’ਤੇ ਚੱਲ ਰਿਹਾ ਸੀ, ਪਰ ਅਖ਼ੀਰ ਵਿੱਚ ਇੰਡੋਨੇਸ਼ਿਆਈ ਜੋੜੀ ਨੇ ਮੈਚ ਆਪਣੇ ਨਾਮ ਕਰ ਲਿਆ।

Advertisement
Advertisement
×