ਟਰੈਂਟ ਬਰਿੱਜ, 4 ਅਗਸਤ
ਭਾਰਤ ਤੇ ਇੰਗਲੈਂਡ ਵਿਚਾਲੇ ਪੰਜ ਟੈਸਟ ਮੈਚਾਂ ਦੀ ਲੜੀ ਦਾ ਇਥੇ ਪਹਿਲਾ ਮੈਚ ਸ਼ੁਰੂ ਹੋ ਗਿਆ ਹੈ। ਇੰਗਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਸੇ ਦੌਰਾਨ ਇਗਲੈਂਡ ਨੇ ਇਕ ਵਿਕਟ ਗਵਾ ਕੇ 20 ਤੋਂ ਵੱਧ ਦੌੜਾਂ ਬਣਾ ਲਈਆਂ ਹਨ। ਫਿਲਹਾਲ ਜੈਕ ਕਰਾਉਲੀ ਤੇ ਡੋਮਿਨਿਕ ਸਬਿਲੀ ਕਰੀਜ਼ ’ਤੇ ਹਨ। -ਏਜੰਸੀ