ਟਰੀਸਾ-ਗਾਇਤਰੀ ਦੀ ਜੋੜੀ Uber Cup ਤੋਂ ਹਟੀ
ਟਰੀਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਭਾਰਤੀ ਮਹਿਲਾ ਡਬਲਜ਼ ਜੋੜੀ ਉਬੇਰ ਕੱਪ ਫਾਈਨਲਜ਼ ਤੋਂ ਹਟ ਗਈ ਹੈ। ਟਰੀਸਾ ਦੇ ਗਿੱਟੇ ’ਚ ਸੱਟ ਲੱਗਣ ਕਾਰਨ ਡੈਨਮਾਰਕ ਵਿੱਚ ਭਾਰਤ ਦੀ ਮੁਹਿੰਮ ਨੂੰ ਵੱਡਾ ਝਟਕਾ ਲੱਗਾ ਹੈ। ਥੌਮਸ ਅਤੇ ਉਬੇਰ ਕੱਪ ਦੇ ਫਾਈਨਲ...
Advertisement
ਟਰੀਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਭਾਰਤੀ ਮਹਿਲਾ ਡਬਲਜ਼ ਜੋੜੀ ਉਬੇਰ ਕੱਪ ਫਾਈਨਲਜ਼ ਤੋਂ ਹਟ ਗਈ ਹੈ। ਟਰੀਸਾ ਦੇ ਗਿੱਟੇ ’ਚ ਸੱਟ ਲੱਗਣ ਕਾਰਨ ਡੈਨਮਾਰਕ ਵਿੱਚ ਭਾਰਤ ਦੀ ਮੁਹਿੰਮ ਨੂੰ ਵੱਡਾ ਝਟਕਾ ਲੱਗਾ ਹੈ। ਥੌਮਸ ਅਤੇ ਉਬੇਰ ਕੱਪ ਦੇ ਫਾਈਨਲ 24 ਅਪਰੈਲ ਤੋਂ 3 ਮਈ ਤੱਕ ਡੈਨਮਾਰਕ ਵਿੱਚ ਖੇਡੇ ਜਾਣਗੇ। ਭਾਰਤ ਦੇ ਡਬਲਜ਼ ਕੋਚ ਬੀ ਸੁਮੀਤ ਰੈੱਡੀ ਨੇ ਦੱਸਿਆ ਕਿ ਟਰੇਨਿੰਗ ਦੌਰਾਨ ਟਰੀਸਾ ਦਾ ਪੈਰ ਆਪਣੀ ਸਾਥਣ ਦੇ ਪੈਰ ਉਪਰ ਰੱਖਿਆ ਗਿਆ, ਜਿਸ ਕਾਰਨ ਉਸ ਦੇ ਗਿੱਟੇ ਵਿੱਚ ਮੋਚ ਆ ਗਈ। ਇਹ ਸੱਟ ਗੰਭੀਰ ਨਹੀਂ ਹੈ ਪਰ ਠੀਕ ਹੋਣ ਲਈ ਚਾਰ ਹਫ਼ਤੇ ਲੱਗਣਗੇ। ਇਨ੍ਹਾਂ ਦੀ ਥਾਂ ਹੁਣ ਸ਼ਰੂਤੀ ਮਿਸ਼ਰਾ ਅਤੇ ਪ੍ਰਿਆ ਕੋਂਜੇਂਗਬਾਮ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ।
Advertisement
Advertisement
×

