ਜੈਨਿਕ ਸਿਨਰ ਨੇ ਐਤਵਾਰ ਨੂੰ ਚੈੱਕ ਗਣਰਾਜ ਦੇ ਜੀਰੀ ਲੇਹੇਕਾ ਨੂੰ 6-4, 6-4 ਨਾਲ ਹਰਾ ਕੇ ਮਿਆਮੀ ਓਪਨ ਦਾ ਖ਼ਿਤਾਬ ਆਪਣੇ ਨਾਮ ਕਰ ਲਿਆ। ਇਸ ਜਿੱਤ ਨਾਲ ਉਸ ਨੇ ਸਨਸ਼ਾਈਨ ਡਬਲ (ਇੰਡੀਅਨ ਵੇਲਜ਼ ਤੇ ਮਿਆਮੀ ਓਪਨ) ਦੋਵੇਂ ਖ਼ਿਤਾਬ ਇੱਕੋ ਸਾਲ ਜਿੱਤਣ ਦਾ ਟੀਚਾ ਪੂਰਾ ਕਰ ਲਿਆ ਹੈ। ਇੱਕ ਦਿਨ ਪਹਿਲਾਂ ਹੀ ਆਰੀਆਨਾ ਸਬਾਲੈਂਕਾ ਨੇ ਕੋਕੋ ਗੌਫ ਨੂੰ ਹਰਾ ਕੇ ਇਹੀ ਪ੍ਰਾਪਤੀ ਕੀਤੀ ਸੀ। ਰੋਜਰ ਫੈਡਰਰ (2017) ਤੋਂ ਬਾਅਦ ਸਿਨਰ ਇਹ ਡਬਲ ਪੂਰਾ ਕਰਨ ਵਾਲਾ ਪਹਿਲਾ ਪੁਰਸ਼ ਖਿਡਾਰੀ ਬਣ ਗਿਆ ਹੈ। ਖਾਸ ਗੱਲ ਇਹ ਹੈ ਕਿ ਉਹ ਪਹਿਲਾ ਅਜਿਹਾ ਪੁਰਸ਼ ਖਿਡਾਰੀ ਹੈ ਜਿਸ ਨੇ ਦੋਵੇਂ ਟੂਰਨਾਮੈਂਟਾਂ ਵਿੱਚ ਇੱਕ ਵੀ ਸੈੱਟ ਨਹੀਂ ਹਾਰਿਆ। ਜਿੱਤ ਤੋਂ ਬਾਅਦ ਸਿਨਰ ਨੇ ਕਿਹਾ, ‘‘ਇਹ ਬਹੁਤ ਖਾਸ ਪਲ ਹੈ। ਇੰਡੀਅਨ ਵੇਲਜ਼ ਤੋਂ ਬਾਅਦ ਇੱਥੇ ਆ ਕੇ ਅਜਿਹਾ ਪ੍ਰਦਰਸ਼ਨ ਕਰਨਾ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ। ਸਰੀਰਕ ਤੌਰ ’ਤੇ ਇਹ ਔਖਾ ਹੁੰਦਾ ਹੈ ਕਿਉਂਕਿ ਤੁਸੀਂ ਥੋੜ੍ਹਾ ਥੱਕੇ ਹੁੰਦੇ ਹੋ, ਪਰ ਮੇਰਾ ਉਤਸ਼ਾਹ ਕਾਫੀ ਜ਼ਿਆਦਾ ਸੀ।’’ ਦੂਜਾ ਦਰਜਾ ਪ੍ਰਾਪਤ ਸਿਨਰ ਨੇ ਫਾਈਨਲ ਵਿੱਚ 10 ਏਸ ਲਗਾਏ। ਉਸ ਨੇ ਆਪਣੀਆਂ ਪਹਿਲੀਆਂ 23 ਸਰਵਿਸਾਂ ’ਤੇ ਲਗਾਤਾਰ ਅੰਕ ਹਾਸਲ ਕੀਤੇ, ਜਿਸ ਨੇ ਵਿਰੋਧੀ ਖਿਡਾਰੀ ਲੇਹੇਕਾ ਨੂੰ ਦਬਾਅ ਹੇਠ ਰੱਖਿਆ। ਸਿਨਰ ਇਹ ਪ੍ਰਾਪਤੀ ਕਰਨ ਵਾਲਾ ਅੱਠਵਾਂ ਪੁਰਸ਼ ਖਿਡਾਰੀ ਬਣ ਗਿਆ ਹੈ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

