DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟੈਨਿਸ: ਹਾਰ ਦੇ ਬਾਵਜੂਦ ਸਬਾਲੇਂਕਾ ਸਿਖਰ ’ਤੇ ਬਰਕਰਾਰ

ਜੋਕੋਵਿਚ ਪੁਰਸ਼ ਰੈਂਕਿੰਗ ਵਿੱਚ ਤੀਜੇ ਸਥਾਨ ’ਤੇ ਪੁੱਜਿਆ

  • fb
  • twitter
  • whatsapp
  • whatsapp
Advertisement

ਐਰੀਨਾ ਸਬਾਲੇਂਕਾ ਫਾਈਨਲ ਵਿੱਚ ਇਲੀਨਾ ਰਿਬਾਕੀਨਾ ਤੋਂ ਹਾਰਨ ਦੇ ਬਾਵਜੂਦ ਆਪਣਾ ਪਹਿਲਾ ਸਥਾਨ ਬਰਕਰਾਰ ਰੱਖਣ ਵਿੱਚ ਸਫਲ ਰਹੀ ਹੈ। ਉੱਧਰ, ਕਾਰਲੋਸ ਅਲਕਰਾਜ਼ ਨੇ ਆਸਟਰੇਲੀਅਨ ਓਪਨ ਦਾ ਖ਼ਿਤਾਬ ਜਿੱਤ ਕੇ ਆਪਣੇ ਕਰੀਅਰ ਦਾ ਗਰੈਂਡ ਸਲੈਮ ਪੂਰਾ ਕਰ ਲਿਆ। ਜਿਸ ਖਿਡਾਰੀ ਨੂੰ ਉਸ ਨੇ ਹਰਾਇਆ, ਭਾਵ, 24 ਵਾਰ ਦੇ ਗਰੈਂਡ ਸਲੈਮ ਜੇਤੂ ਨੋਵਾਕ ਜੋਕੋਵਿਚ ਲਈ ਵੀ ਕੁਝ ਰਾਹਤ ਦੀ ਖ਼ਬਰ ਹੈ।

ਅਲਕਰਾਜ਼ ਨੇ ਜਿੱਥੇ ਏ ਟੀ ਪੀ ਟੂਰ ’ਤੇ ਆਪਣੀ ਨੰਬਰ 1 ਦਰਜਾਬੰਦੀ ਬਰਕਰਾਰ ਰੱਖੀ ਹੈ, ਉੱਥੇ ਜੋਕੋਵਿੱਚ ਜਿਸ ਨੇ ਸੈਮੀ ਫਾਈਨਲ ਵਿੱਚ ਜੈਨਿਕ ਸਿਨਰ ਨੂੰ ਹਰਾਇਆ ਸੀ, ਇੱਕ ਦਰਜਾ ਉੱਪਰ ਚੜ੍ਹ ਕੇ ਨੰਬਰ 3 ’ਤੇ ਪਹੁੰਚ ਗਿਆ ਹੈ। ਅਗਸਤ 2024 ਤੋਂ ਬਾਅਦ ਇਹ ਪਹਿਲੀ ਵਾਰ ਹੈ, ਜਦੋਂ 38 ਸਾਲਾ ਜੋਕੋਵਿਚ ਚੋਟੀ ਦੇ ਤਿੰਨ ਖਿਡਾਰੀਆਂ ਵਿੱਚ ਸ਼ਾਮਲ ਹੋਇਆ ਹੈ। ਰਿਬਾਕੀਨਾ ਦੋ ਦਰਜੇ ਦੇ ਸੁਧਾਰ ਨਾਲ ਤੀਜੇ ਸਥਾਨ ’ਤੇ ਪਹੁੰਚ ਗਈ ਹੈ। ਇਗਾ ਸਵਿਆਤੇਕ ਰੈਂਕਿੰਗ ਵਿੱਚ ਦੂਜੇ ਸਥਾਨ ’ਤੇ ਕਾਇਮ ਹੈ। ਅਮਰੀਕਾ ਦੀ ਅਮੈਂਡਾ ਅਨੀਸਿਮੋਵਾ ਨੰਬਰ-4, ਕੋਕੋ ਗੌਫ ਅਤੇ ਜੈਸਿਕਾ ਪੇਗੁਲਾ ਅਗਲੇ ਸਥਾਨਾਂ ’ਤੇ ਹਨ। ਐਲਿਨਾ ਸਵਿਤੋਲੀਨਾ ਹੁਣ ਨੰਬਰ 10 ’ਤੇ ਆ ਗਈ ਹੈ। ਅਮਰੀਕਾ ਦੇ ਲਰਨਰ ਟੀਨ ਨੇ ਸਭ ਤੋਂ ਵੱਡੀ ਛਾਲ ਮਾਰੀ ਹੈ। 20 ਸਾਲਾ ਟੀਨ ਪੰਜ ਦਰਜੇ ਉੱਪਰ ਚੜ੍ਹ ਕੇ ਆਪਣੇ ਕਰੀਅਰ ਦੀ ਸਰਵੋਤਮ 24ਵੀਂ ਰੈਂਕਿੰਗ ’ਤੇ ਪਹੁੰਚ ਗਿਆ ਹੈ। ਉਹ 2002 ਤੋਂ ਬਾਅਦ ਕਿਸੇ ਪ੍ਰਮੁੱਖ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਪੁੱਜਣ ਵਾਲਾ ਸਭ ਤੋਂ ਘੱਟ ਉਮਰ ਦਾ ਅਮਰੀਕੀ ਪੁਰਸ਼ ਖਿਡਾਰੀ ਬਣ ਗਿਆ ਹੈ।

Advertisement

Advertisement
Advertisement
×