DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Tennis: ਜ਼ਵੈਰੇਵ ਨੂੰ ਹਰਾ ਕੇ ਮਿਨੌਰ ਫਾਈਨਲ ’ਚ

ਨੰਬਰ ਇਕ ਬਣਨ ਤੋਂ ਪਹਿਲਾਂ ਲੱਗਾ ਵੱਡਾ ਝਟਕਾ

  • fb
  • twitter
  • whatsapp
  • whatsapp
featured-img featured-img
ਐਲੇਕਸ ਡੇ-ਮਿਨੌਰ
Advertisement

ਅਲੈਗਜ਼ੈਂਡਰ ਜ਼ਵੈਰੇਵ ਨੂੰ ਆਲਮੀ ਟੈਨਿਸ ਦਰਜਾਬੰਦੀ ਵਿੱਚ ਪਹਿਲੇ ਸਥਾਨ ’ਤੇ ਪਹੁੰਚਣ ਤੋਂ ਪਹਿਲਾਂ ਹੀ ਵੱਡਾ ਝਟਕਾ ਲੱਗ ਗਿਆ ਹੈ। ਅਰਸਟੇ ਬੈਂਕ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀ ਫਾਈਨਲ ਵਿੱਚ ਐਲੇਕਸ ਡੇ-ਮਿਨੌਰ ਨੇ ਵੱਡਾ ਉਲਟਫੇਰ ਕਰਦਿਆਂ ਜ਼ਵੈਰੇਵ ਨੂੰ ਹਰਾ ਕੇ ਖ਼ਿਤਾਬੀ ਦੌੜ ’ਚੋਂ ਬਾਹਰ ਕਰ ਦਿੱਤਾ ਹੈ। ਇਸ ਫਸਵੇਂ ਮੁਕਾਬਲੇ ਵਿੱਚ ਡੇ-ਮਿਨੌਰ ਨੇ ਸ਼ਾਨਦਾਰ ਖੇਡ ਦਿਖਾਉਂਦਿਆਂ ਜ਼ਵੈਰੇਵ ਨੂੰ 6-4, 1-6, 7-6 (4) ਨਾਲ ਮਾਤ ਦਿੱਤੀ। ਫ਼ੈਸਲਾਕੁਨ ਟਾਈਬ੍ਰੇਕ ਵਿੱਚ ਡੇ-ਮਿਨੌਰ ਨੇ ਸ਼ੁਰੂਆਤ ਵਿੱਚ ਹੀ 3-0 ਦੀ ਮਜ਼ਬੂਤ ਲੀਡ ਬਣਾ ਲਈ ਸੀ। ਇਸ ਜਿੱਤ ਨਾਲ ਉਸ ਦੀਆਂ ਅਗਲੇ ਮਹੀਨੇ ਹੋਣ ਵਾਲੇ ਸੀਜ਼ਨ ਦੇ ਆਖ਼ਰੀ ਟੂਰਨਾਮੈਂਟ ਏ ਟੀ ਪੀ ਫਾਈਨਲਜ਼ ਲਈ ਕੁਆਲੀਫਾਈ ਕਰਨ ਦੀਆਂ ਸੰਭਾਵਨਾਵਾਂ ਕਾਫ਼ੀ ਮਜ਼ਬੂਤ ਹੋ ਗਈਆਂ ਹਨ। ਇਸ ਹਾਰ ਦੇ ਬਾਵਜੂਦ ਜਰਮਨੀ ਦਾ ਜ਼ਵੈਰੇਵ ਸੋਮਵਾਰ ਨੂੰ ਜਾਨਿਕ ਸਿਨਰ ਨੂੰ ਪਛਾੜ ਕੇ ਦੁਨੀਆ ਦਾ ਨੰਬਰ ਇੱਕ ਖਿਡਾਰੀ ਬਣ ਜਾਵੇਗਾ। ਉਹ ਦਰਜਾਬੰਦੀ ਵਿੱਚ ਸਿਖਰਲਾ ਸਥਾਨ ਹਾਸਲ ਕਰਨ ਵਾਲਾ 30ਵਾਂ ਖਿਡਾਰੀ ਹੋਵੇਗਾ। ਇਸ ਦੇ ਨਾਲ ਹੀ 29 ਸਾਲ ਦੀ ਉਮਰ ਵਿੱਚ ਇਹ ਮੁਕਾਮ ਹਾਸਲ ਕਰ ਕੇ ਉਹ ਸਾਲ 1974 ਤੋਂ ਬਾਅਦ ਪਹਿਲੀ ਵਾਰ ਨੰਬਰ ਇੱਕ ਬਣਨ ਵਾਲਾ ਸਭ ਤੋਂ ਵੱਡੀ ਉਮਰ ਦਾ ਖਿਡਾਰੀ ਬਣ ਜਾਵੇਗਾ। ਦੂਜੇ ਸੈਮੀ ਫਾਈਨਲ ਵਿੱਚ ਕਾਰਲੋਸ ਅਲਕਰਾਜ਼ ਨੇ ਦਾਨਿਅਲ ਮੈਦਵੇਦੇਵ ਨੂੰ 6-4, 7-6 (2) ਨਾਲ ਹਰਾਇਆ। ਹੁਣ ਫਾਈਨਲ ਮੁਕਾਬਲੇ ਵਿੱਚ ਐਲੇਕਸ ਡੇ-ਮਿਨੌਰ ਦਾ ਸਾਹਮਣਾ ਅਲਕਰਾਜ਼ ਨਾਲ ਹੋਵੇਗਾ।

Advertisement
Advertisement
×