DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟੈਨਿਸ: ਮੈਦਵੇਦੇਵ ਨੇ ਅਲਕਰਾਜ਼ ਨੂੰ ਸਾਲ ਦੀ ਪਹਿਲੀ ਮਾਤ ਦਿੱਤੀ

ਹੁਣ ਫਾਈਨਲ ਵਿੱਚ ਸਿਨਰ ਨਾਲ ਮੁਕਾਬਲਾ ਹੋਵੇਗਾ

  • fb
  • twitter
  • whatsapp
  • whatsapp
featured-img featured-img
ਕਾਰਲੋਸ ਅਲਕਰਾਜ਼ ਨੂੰ ਹਰਾਉਣ ਤੋਂ ਬਾਅਦ ਖੁਸ਼ੀ ਜ਼ਾਹਿਰ ਕਰਦਾ ਹੋਇਆ ਰੂਸ ਦਾ ਖਿਡਾਰੀ ਡੇਨੀਲ ਮੈਦਵੇਦੇਵ ਖੁਸ਼ੀ ਜ਼ਾਹਿਰ ਕਰਦਾ ਹੋਇਆ।
Advertisement

ਡੇਨੀਲ ਮੈਦਵੇਦੇਵ ਨੇ ਚੋਟੀ ਦੀ ਰੈਂਕਿੰਗ ਵਾਲੇ ਕਾਰਲੋਸ ਅਲਕਰਾਜ਼ ਨੂੰ ਇਸ ਸਾਲ ਦੀ ਪਹਿਲੀ ਹਾਰ ਦਾ ਸਵਾਦ ਚਖਾਇਆ ਅਤੇ 6-3, 7-6 (3) ਦੀ ਜਿੱਤ ਨਾਲ ਇੰਡੀਅਨ ਵੈੱਲਜ਼ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ।

ਰੂਸ ਦੇ 11ਵਾਂ ਦਰਜਾ ਪ੍ਰਾਪਤ ਮੈਦਵੇਦੇਵ ਦਾ ਮੁਕਾਬਲਾ ਹੁਣ ਇਟਲੀ ਦੇ ਦੂਜਾ ਦਰਜਾ ਪ੍ਰਾਪਤ ਜੈਨਿਕ ਸਿਨਰ ਨਾਲ ਹੋਵੇਗਾ। ਸਿਨਰ ਨੇ ਅਲੈਗਜ਼ੈਂਡਰ ਜ਼ਵੇਰੇਵ ਨੂੰ 6-2, 6-4 ਨਾਲ ਹਰਾ ਕੇ ਫਾਈਨਲ ਵਿੱਚ ਦਾਖ਼ਲਾ ਪਾਇਆ। ਅਲਕਰਾਜ਼ ਨੇ ਇਸ ਸਾਲ ਲਗਾਤਾਰ 16 ਮੈਚ ਜਿੱਤੇ ਸਨ, ਜਿਨ੍ਹਾਂ ਵਿੱਚ ਆਸਟਰੇਲੀਅਨ ਓਪਨ ਅਤੇ ਕਤਰ ਓਪਨ ਦੇ ਖ਼ਿਤਾਬ ਵੀ ਸ਼ਾਮਲ ਸਨ ਪਰ ਮੈਦਵੇਦੇਵ ਨੇ ਅਲਕਾਰਜ਼ ਅਤੇ ਸਿਨਰ ਦੇ ਵਿਚਕਾਰ ਫਾਈਨਲ ਦੀ ਸੰਭਾਵਨਾ ਨੂੰ ਖ਼ਤਮ ਕਰ ਦਿੱਤਾ। ਮੈਦਵੇਦੇਵ ਅਲਕਰਾਜ਼ ਵਿਰੁੱਧ ਆਪਣੇ ਪਿਛਲੇ ਚਾਰ ਮੁਕਾਬਲੇ ਹਾਰ ਚੁੱਕਾ ਸੀ, ਜਿਸ ਵਿੱਚ 2024 ਦੇ ਇੰਡੀਅਨ ਵੈੱਲਜ਼ ਫਾਈਨਲ ਦੀ ਹਾਰ ਵੀ ਸ਼ਾਮਲ ਸੀ। 2023 ਦੇ ਯੂ ਐੱਸ ਓਪਨ ਸੈਮੀ ਫਾਈਨਲ ਤੋਂ ਬਾਅਦ ਅਲਕਰਾਜ਼ ’ਤੇ ਮੈਦਵੇਦੇਵ ਦੀ ਇਹ ਪਹਿਲੀ ਜਿੱਤ ਹੈ। ਦੂਜੇ ਪਾਸੇ, ਸਿਨਰ ਨੇ ਜ਼ਵੇਰੇਵ ਨੂੰ ਸਿਰਫ਼ ਇਕ ਘੰਟਾ 23 ਮਿੰਟਾਂ ਵਿੱਚ ਹਰਾ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਚੌਥਾ ਦਰਜਾ ਪ੍ਰਾਪਤ ਜ਼ਵੇਰੇਵ ਵਿਰੁੱਧ ਸਿਨਰ ਨੇ ਛੇ ਏਸ ਲਗਾਏ। ਹਾਲਾਂਕਿ, ਜ਼ਵੇਰੇਵ ਨੇ ਆਪਣੀ ਸਰਵਿਸ ’ਤੇ ਪਹਿਲੇ ਅੱਠ ਅੰਕ ਜਿੱਤੇ ਸਨ, ਪਰ ਸਿਨਰ ਨੇ ਪੰਜਵੇਂ ਅਤੇ ਸੱਤਵੇਂ ਗੇਮ ਵਿੱਚ ਜ਼ਵੇਰੇਵ ਦੀ ਸਰਵਿਸ ਤੋੜ ਕੇ ਪਹਿਲਾ ਸੈੱਟ ਆਪਣੇ ਨਾਮ ਕਰ ਲਿਆ। ਸਿਨਰ ਹੁਣ ਜ਼ਵੇਰੇਵ ਵਿਰੁੱਧ ਹੈੱਡ-ਟੂ-ਹੈੱਡ ਸੀਰੀਜ਼ ਵਿੱਚ 7-4 ਨਾਲ ਅੱਗੇ ਹੈ।

Advertisement

ਖਾਸ ਗੱਲ ਇਹ ਹੈ ਕਿ ਇਸ ਟੂਰਨਾਮੈਂਟ ਵਿੱਚ ਹੁਣ ਤੱਕ ਨਾ ਤਾਂ ਮੈਦਵੇਦੇਵ ਅਤੇ ਨਾ ਹੀ ਸਿਨਰ ਨੇ ਕੋਈ ਸੈੱਟ ਹਾਰਿਆ ਹੈ। ਸਿਨਰ ਨੇ ਮੈਦਵੇਦੇਵ ਵਿਰੁੱਧ ਆਪਣੇ ਪਿਛਲੇ ਤਿੰਨੋਂ ਮੈਚ ਜਿੱਤੇ ਹਨ, ਜਿਨ੍ਹਾਂ ਵਿੱਚ 2024 ਦੇ ਯੂ ਐੱਸ ਓਪਨ ਕੁਆਰਟਰ ਫਾਈਨਲ ਦੀ ਜਿੱਤ ਵੀ ਸ਼ਾਮਲ ਹੈ।

Advertisement

Advertisement
×