DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Tennis: Novak Djokovic 106ਵਾਂ ਮੈਚ ਜਿੱਤ ਕੇ Quarter Final ’ਚ

Roger Federer ਦਾ Wimbledon Record ਤੋੜਿਆ

  • fb
  • twitter
  • whatsapp
  • whatsapp
featured-img featured-img
ਸਰਬੀਆ ਦਾ ਨੋਵਾਕ ਜੋਕੋਵਿਚ ਲੰਡਨ ’ਚ ਵਿੰਬਲਡਨ ਚੈਂਪੀਅਨਸ਼ਿਪ ਵਿੱਚ ਰੂਸ ਦੇ ਰੋਮਨ ਸਫੀਊਲੀਨ ਦਾ ਸ਼ਾਟ ਮੋੜਦਾ ਹੋਇਆ। -ਫੋਟੋ: ਏਪੀ
Advertisement

ਨੋਵਾਕ ਜੋਕੋਵਿਚ ਅੱਜ 132ਵੇਂ ਰੈਂਕ ਵਾਲੇ ਕੁਆਲੀਫਾਇਰ ਰੋਮਨ ਸਫੀਉਲਿਨ ਤੋਂ ਮਿਲੀ ਇੱਕ ਹੈਰਾਨੀਜਨਕ ਅਤੇ ਸਖ਼ਤ ਚੁਣੌਤੀ ਦੇ ਬਾਵਜੂਦ ਮੈਚ ਜਿੱਤ ਕੇ ਕੁਆਰਟਰ ਫਾਈਨਲ ’ਚ ਪਹੁੰਚਿਆ। ਉਸ ਨੇ ਰੋਜਰ ਫੈਡਰਰ ਦੇ ਵਿੰਬਲਡਨ ਰਿਕਾਰਡਾਂ ਵਿੱਚੋਂ ਇੱਕ ਰਿਕਾਰਡ ਨੂੰ ਤੋੜ ਦਿੱਤਾ।
Advertisement

ਜੋਕੋਵਿਚ ਨੂੰ ਪਹਿਲੇ ਸੈੱਟ ਵਿੱਚ 5-2 ਨਾਲ ਪਛੜਨ ਤੋਂ ਬਾਅਦ ਦੋ ਸੈੱਟ ਪੁਆਇੰਟ ਬਚਾਉਣੇ ਪਏ। ਤੀਜੇ ਸੈੱਟ ਦੀ ਸ਼ੁਰੂਆਤ ਵਿੱਚ ਜਦੋਂ ਉਸ ਦੀ ਸਰਵਿਸ ਟੁੱਟੀ, ਤਾਂ ਸੈਂਟਰ ਕੋਰਟ ’ਤੇ ਸਰਬੀਅਨ ਭਾਸ਼ਾ ਵਿੱਚ ਕਥਿਤ ਤੌਰ ’ਤੇ ਗਾਲ੍ਹ ਕੱਢਣ ਲਈ ਉਸ ਨੂੰ ਚਿਤਾਵਨੀ ਵੀ ਦਿੱਤੀ ਗਈ। ਸੱਤ ਵਾਰ ਦੇ ਇਸ ਵਿੰਬਲਡਨ ਚੈਂਪੀਅਨ ਨੇ ਆਲ ਇੰਗਲੈਂਡ ਕਲੱਬ ਵਿੱਚ 7-6 (6), 6-3, 3-6, 6-3 ਨਾਲ ਸ਼ਾਨਦਾਰ 106ਵੀਂ ਜਿੱਤ ਹਾਸਲ ਕੀਤੀ। ਇਸ ਜਿੱਤ ਨਾਲ ਉਹ ਪੁਰਸ਼ਾਂ ਦੀ ਆਲ-ਟਾਈਮ ਸੂਚੀ ਵਿੱਚ ਫੈਡਰਰ ਤੋਂ ਇੱਕ ਕਦਮ ਅੱਗੇ ਨਿਕਲ ਕੇ ਸਭ ਤੋਂ ਉੱਪਰ ਪਹੁੰਚ ਗਿਆ ਹੈ, ਹਾਲਾਂਕਿ ਉਹ ਅਜੇ ਵੀ ਮਾਰਟੀਨਾ ਨਵਰਾਤੀਲੋਵਾ ਦੀਆਂ 120 ਮੈਚ ਜਿੱਤਾਂ ਤੋਂ ਪਿੱਛੇ ਹੈ। ਇਸ ਦੇ ਨਾਲ ਹੀ ਉਹ 17ਵੀਂ ਵਾਰ ਕੁਆਰਟਰ ਫਾਈਨਲ ਵਿੱਚ ਪਹੁੰਚ ਗਿਆ ਹੈ।

Advertisement

ਇਸੇ ਦੌਰਾਨ ਚੌਥਾ ਦਰਜਾ ਪ੍ਰਾਪਤ ਜੈਸਿਕਾ ਪੇਗੁਲਾ ਦਾ ਵਧੇਰੇ ਤਜਰਬਾ ਮੈਚ ਵਿੱਚ ਫ਼ੈਸਲਾਕੁਨ ਸਾਬਤ ਹੋਇਆ। ਉਸ ਨੇ ਆਪਣੀ ਹੀ ਹਮਵਤਨਣ ਅਮਰੀਕੀ ਖਿਡਾਰਨ ਇਵਾ ਜੋਵਿਕ ਨੂੰ 4-6, 6-3, 6-1 ਨਾਲ ਹਰਾ ਕੇ ਅੱਜ ਦੂਜੀ ਵਾਰ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ ਅਤੇ ਵਿੰਬਲਡਨ ’ਚ ਆਪਣੇ ਸਭ ਤੋਂ ਵਧੀਆ ਪ੍ਰਦਰਸ਼ਨ ਦੀ ਬਰਾਬਰੀ ਕੀਤੀ। ਪੇਗੁਲਾ ਨੇ ਇਸ ਟੂਰਨਾਮੈਂਟ ਦਾ ਆਪਣਾ ਪਹਿਲਾ ਸੈੱਟ ਬੇਹੱਦ ਮੁਸ਼ਕਲ ਸ਼ੁਰੂਆਤ ਵਿੱਚ ਗੁਆ ਦਿੱਤਾ, ਜਿਸ ਵਿੱਚ ਦੋਵਾਂ ਖਿਡਾਰਨਾਂ ਵਿਚਕਾਰ ਸੱਤ ਵਾਰ ਸਰਵਿਸ ਬਰੇਕ ਦੇਖਣ ਨੂੰ ਮਿਲੀ। ਉਸ ਤੋਂ ਬਾਅਦ ਪੇਗੁਲਾ ਨੇ 18 ਸਾਲਾ ਜੋਵਿਕ ਦੇ ਖ਼ਿਲਾਫ਼ ਆਪਣੀ ਖੇਡ ਦੇ ਪੱਧਰ ਨੂੰ ਹੋਰ ਉੱਚਾ ਚੁੱਕਿਆ। ਦੂਜੇ ਸੈੱਟ ਦੀ ਪਹਿਲੀ ਗੇਮ ਹਾਰਨ ਤੋਂ ਬਾਅਦ, ਵਧੇਰੇ ਦਬਦਬੇ ਨਾਲ ਸਰਵਿਸ ਕਰਦੇ ਹੋਏ ਅਤੇ ਗ਼ਲਤੀਆਂ ਨੂੰ ਘਟਾਉਂਦੇ ਹੋਏ ਪੇਗੁਲਾ ਨੇ ਲਗਾਤਾਰ ਚਾਰ ਗੇਮਾਂ ਜਿੱਤੀਆਂ ਅਤੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਤੀਜੇ ਸੈੱਟ ਵਿੱਚ 16ਵਾਂ ਦਰਜਾ ਪ੍ਰਾਪਤ ਜੋਵਿਕ ਕੁਝ ਨਿਰਾਸ਼ ਨਜ਼ਰ ਆਉਣ ਲੱਗੀ, ਜਦੋਂ ਕਿ 32 ਸਾਲਾ ਪੇਗੁਲਾ ਤੇਜ਼ੀ ਨਾਲ ਜਿੱਤ ਵੱਲ ਵਧ ਰਹੀ ਸੀ।

Advertisement
×