ਟੈਨਿਸ: ਭਾਰਤੀ ਮਹਿਲਾ ਟੀਮ ਦੀਆਂ ਨਜ਼ਰਾਂ ਕੁਆਲੀਫਾਇਰਜ਼ ’ਤੇ
ਭਾਰਤੀ ਮਹਿਲਾ ਟੈਨਿਸ ਟੀਮ ਬਿਲੀ ਜੀਨ ਕਿੰਗ ਕੱਪ (ਬੀ ਜੇ ਕੇ ਸੀ) ਕੁਆਲੀਫਾਇਰਜ਼ ਵਿੱਚ ਜਗ੍ਹਾ ਬਣਾਉਣ ਲਈ ਸ਼ੁੱਕਰਵਾਰ ਨੂੰ ਇੱਥੇ ਸ਼ੁਰੂ ਹੋ ਰਹੇ ਪਲੇਅ ਆਫ ਵਿੱਚ ਨੈਦਰਲੈਂਡਜ਼ ਅਤੇ ਸਲੋਵੇਨੀਆ ਵਰਗੇ ਮਜ਼ਬੂਤ ਵਿਰੋਧੀਆਂ ਨੂੰ ਘਰੇਲੂ ਮੈਦਾਨ ’ਤੇ ਹਰਾਉਣ ਦੀ ਆਸ ਨਾਲ...
Advertisement
ਭਾਰਤੀ ਮਹਿਲਾ ਟੈਨਿਸ ਟੀਮ ਬਿਲੀ ਜੀਨ ਕਿੰਗ ਕੱਪ (ਬੀ ਜੇ ਕੇ ਸੀ) ਕੁਆਲੀਫਾਇਰਜ਼ ਵਿੱਚ ਜਗ੍ਹਾ ਬਣਾਉਣ ਲਈ ਸ਼ੁੱਕਰਵਾਰ ਨੂੰ ਇੱਥੇ ਸ਼ੁਰੂ ਹੋ ਰਹੇ ਪਲੇਅ ਆਫ ਵਿੱਚ ਨੈਦਰਲੈਂਡਜ਼ ਅਤੇ ਸਲੋਵੇਨੀਆ ਵਰਗੇ ਮਜ਼ਬੂਤ ਵਿਰੋਧੀਆਂ ਨੂੰ ਘਰੇਲੂ ਮੈਦਾਨ ’ਤੇ ਹਰਾਉਣ ਦੀ ਆਸ ਨਾਲ ਕੋਰਟ ’ਤੇ ਉਤਰੇਗੀ। ਪੂਰਾ ਦੇਸ਼ ਅਜੇ ਵੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਹਾਲ ਹੀ ਵਿੱਚ ਪਹਿਲੀ ਵਾਰ ਵਿਸ਼ਵ ਕੱਪ ਜਿੱਤਣ ਦੀ ਖੁਸ਼ੀ ਵਿੱਚ ਡੁੱਬਿਆ ਹੋਇਆ ਹੈ ਅਤੇ ਜੇਕਰ ਟੈਨਿਸ ਸਟਾਰ ਖਿਡਾਰੀ ਕੁਆਲੀਫਾਇਰਜ਼ ਵਿੱਚ ਜਗ੍ਹਾ ਬਣਾਉਣ ’ਚ ਸਫਲ ਰਹਿੰਦੇ ਹਨ ਤਾਂ ਇਹ ਭਾਰਤ ਵਿੱਚ ਮਹਿਲਾ ਖੇਡਾਂ ਲਈ ਇਕ ਹੋਰ ਖ਼ੁਸ਼ ਖ਼ਬਰ ਹੋਵੇਗੀ। ਭਾਰਤ, ਨੈਦਰਲੈਂਡਜ਼ ਤੇ ਸਲੋਵੇਨੀਆ ਦੇ ਨਾਲ ਗਰੁੱਪ ‘ਜੀ’ ਵਿੱਚ ਹੈ। ਭਾਰਤੀ ਚੁਣੌਤੀ ਦੀ ਅਗਵਾਈ ਸਹਿਜਾ ਯਮਲਾਪੱਲੀ, ਸ੍ਰੀਵੱਲੀ, ਭਾਮੀਦੀਪਤੀ, ਅੰਕਿਤਾ ਰੈਨਾ, ਰੀਆ ਭਾਟੀਆ ਅਤੇ ਪ੍ਰਾਰਥਨਾ ਥੌਂਬਰੇ ਕਰਨਗੇ।
Advertisement
Advertisement
×

