ਕੋਕੋ ਗੌਫ ਉਸ ਖਿਡਾਰਨ ਤੋਂ ਹਾਰ ਗਈ ਜਿਸ ਨੂੰ ਉਸ ਨੇ ਆਪਣੇ ਪਿਛਲੇ ਪੰਜ ਮੁਕਾਬਲਿਆਂ ਵਿੱਚ ਹਰਾਇਆ ਸੀ। ਇਸ ਤੋਂ ਪਹਿਲਾਂ, ਪਿਛਲੇ ਗੇੜ ਵਿੱਚ ਵਿਵਾਦ ਵਾਲੇ ਪੁਆਇੰਟ ਮਗਰੋਂ ਉਸ ਨੂੰ ਸੋਸ਼ਲ ਮੀਡੀਆ ’ਤੇ ਕਾਫੀ ਜ਼ਿਆਦਾ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ ਸੀ। ਬੁੱਧਵਾਰ ਨੂੰ ਚਾਈਨਾ ਓਪਨ ਦੇ ਕੁਆਰਟਰ ਫਾਈਨਲ ਵਿੱਚ ਪਹੁੰਚਣ ਲਈ 19ਵੇਂ ਨੰਬਰ ਦੀ ਐਲਿਸ ਮਰਟੈਂਸ ਨੇ ਚੌਥੇ ਨੰਬਰ ਦੀ ਗੌਫ ਨੂੰ 6-3, 6-3 ਨਾਲ ਹਰਾਇਆ। ਸੋਮਵਾਰ ਨੂੰ ਘਰੇਲੂ ਖਿਡਾਰਨ ਸੁੰ ਸ਼ਿਨਰਾਨ ਵਿਰੁੱਧ ਮੈਚ ਵਿੱਚ, ਪਹਿਲੇ ਸੈੱਟ ਦੇ ਆਖ਼ਰੀ ਸਮੇਂ ਦੌਰਾਨ ਜਦੋਂ ਕੋਰਟ ਦੇ ਨਾਲ ਲੱਗੇ ਇਲੈਕਟ੍ਰੌਨਿਕ ਇਸ਼ਤਿਹਾਰਬਾਜ਼ੀ ਬੋਰਡ ਜਗਮਗਾਉਣ ਲੱਗੇ ਤਾਂ ਗੌਫ ਨੇ ਰੈਲੀ ਰੋਕ ਦਿੱਤੀ। ਜਦੋਂ ਗੌਫ ਨੇ ਖੇਡਣਾ ਬੰਦ ਕੀਤਾ ਤਾਂ ਅਜਿਹਾ ਲੱਗ ਰਿਹਾ ਸੀ ਕਿ ਸੁੰ ਪੁਆਇੰਟ ਜਿੱਤਣ ਵਾਲੀ ਹੈ। ਫਿਰ ਚੇਅਰ ਅੰਪਾਇਰ ਨੇ ਪੁਆਇੰਟ ਨੂੰ ਦੁਬਾਰਾ ਖੇਡਣ ਦਾ ਹੁਕਮ ਦਿੱਤਾ। ਮਰਟੈਂਸ ਵਿਰੁੱਧ ਮੈਚ ਵਿੱਚ, ਗੌਫ ਨੇ ਚਾਰ ਵਾਰ ਆਪਣੀ ਸਰਵਿਸ ਗੁਆਈ। ਮਰਟੈਂਸ ਪੰਜ ਸਾਲਾਂ ਵਿੱਚ ਪਹਿਲੀ ਵਾਰ ਡਬਲਊ ਟੀ ਏ 1000 ਈਵੈਂਟ ਜੋ ਗਰੈਂਡ ਸਲੈਮ ਤੋਂ ਠੀਕ ਹੇਠਾਂ ਦਾ ਪੱਧਰ ਹੈ, ਦੇ ਕੁਆਰਟਰ ਫਾਈਨਲ ਵਿੱਚ ਪੁੱਜੀ। ਇਸੇ ਦੌਰਾਨ ਇਗਾ ਸਵਿਆਤੇਕ ਨੇ ਅੱਜ ਚਾਈਨਾ ਓਪਨ ਦੇ ਕੁਆਰਟਰ ਫਾਈਨਲ ਵਿੱਚ ਪਹੁੰਚਣ ਲਈ 18 ਸਾਲਾ ਅਮਰੀਕੀ ਖਿਡਾਰਨ ਇਵਾ ਜੋਵਿਕ ਨੂੰ 6-1, 6-3 ਨਾਲ ਹਰਾ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਆਖ਼ਰੀ ਚਾਰ ਗੇਮਾਂ ਵਿੱਚ ਜੋਵਿਕ ਦੀ ਸਰਵਿਸ ਨੂੰ ਦੋ ਵਾਰ ਤੋੜਿਆ। ਸਵਿਆਤੇਕ ਦਾ ਅਗਲਾ ਮੁਕਾਬਲਾ ਐਲਿਸ ਮਰਟੈਂਸ ਨਾਲ ਹੋਵੇਗਾ, ਜਿਸ ਨੇ ਕੋਕੋ ਗੌਫ ਨੂੰ ਹਰਾਇਆ ਹੈ। ਸਵਿਆਤੇਕ ਨੇ 2022 ਦੇ ਫਰੈਂਚ ਓਪਨ ਫਾਈਨਲ ਵਿੱਚ ਗੌਫ ਨੂੰ ਹਰਾਇਆ ਸੀ, ਜੋ ਕਿ ਉਸ ਦੇ ਛੇ ਗਰੈਂਡ ਸਲੈਮ ਸਿੰਗਲਜ਼ ਖਿਤਾਬਾਂ ਵਿੱਚੋਂ ਰੌਲਾਂ ਗੈਰਾਂ ਦੇ ਚਾਰ ਖ਼ਿਤਾਬਾਂ ਵਿੱਚੋਂ ਇੱਕ ਹੈ। ਸਵਿਆਤੇਕ ਦਾ ਗੌਫ ਵਿਰੁੱਧ ਦਾ ਰਿਕਾਰਡ 11-5 ਹੈ, ਹਾਲਾਂਕਿ ਗੌਫ ਨੇ ਉਸ ਖ਼ਿਲਾਫ਼ ਪਿਛਲੇ ਚਾਰੇ ਮੈਚ ਜਿੱਤੇ ਹਨ।
Advertisement
ਚਾਈਨਾ ਓਪਨ ਟੈਨਿਸ ਟੂਰਨਾਮੈਂਟ ’ਚ 16 ਮੈਚਾਂ ਦਾ ਗੇੜ ਜਿੱਤਣ ਤੋਂ ਬਾਅਦ ਵਿਰੋਧੀ ਅਮਰੀਕੀ ਖਿਡਾਰਨ ਕੋਕੋ ਗੌਫ (ਖੱਬੇ) ਨਾਲ ਹੱਥ ਮਿਲਾਉਂਦੀ ਹੋਈ ਬੈਲਜੀਅਮ ਦੀ ਐਲਿਸ ਮਰਟੈਂਸ। -ਫੋਟੋ: ਰਾਇਟਰਜ਼
Advertisement
Advertisement
Advertisement
×

