DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਟੈਨਿਸ: Alexander Zverev ਯੂ ਐੱਸ ਓਪਨ ਦੇ Semi Final ’ਚ

ਬਲਾਕਸ ਦੇ ਜ਼ਖ਼ਮੀ ਹੋਣ ਮਗਰੋਂ ਹੁਣ ਖਾਚਾਨੋਵ ਨਾਲ ਹੋਵੇਗਾ ਮੁਕਾਬਲਾ

  • fb
  • twitter
  • whatsapp
  • whatsapp
featured-img featured-img
ਜਰਮਨੀ ਦਾ ਅਲੈਗਜ਼ੈਂਡਰ ਜ਼ਵੈਰੇਵ ਯੂ ਐੱਸ ਓਪਨ ’ਚ ਕੁਆਰਟਰ ਫਾਈਨਲ ਮੈਚ ਜਿੱਤਣ ਮਗਰੋਂ। -ਫੋਟੋ: ਰਾਇਟਰਜ਼
Advertisement

ਅਲੈਗਜ਼ੈਂਡਰ ਜ਼ਵੇਰੇਵ ਲਈ ਯੂ ਐੱਸ ਓਪਨ ਟੈਨਿਸ ਟੂਰਨਾਮੈਂਟ ਦੀ ਸ਼ੁਰੂਆਤ ਦਾ ਮੁਸ਼ਕਲ ਸਫ਼ਰ ਹੁਣ ਸੈਮੀ ਫਾਈਨਲ ਵੱਲ ਬਹੁਤ ਆਸਾਨੀ ਨਾਲ ਵਧ ਰਿਹਾ ਹੈ। ਸਿਖਰਲਾ ਦਰਜਾ ਪ੍ਰਾਪਤ ਖਿਡਾਰੀ ਨੇ ਬੁੱਧਵਾਰ ਰਾਤ ਨੂੰ ਬੋਟਿਕ ਵੈਨ ਡੀ ਜ਼ੈਂਡਸ਼ੁਲਪ ਨੂੰ 6-2, 7-5, 6-1 ਨਾਲ ਹਰਾ ਕੇ ਟੂਰਨਾਮੈਂਟ ਦੇ ਆਖ਼ਰੀ ਚਹੁੰਆਂ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਇਸ ਤਰ੍ਹਾਂ ਉਹ ਇਸ ਸੀਜ਼ਨ ਦੇ ਹਰ ਇਸ ਗਰੈਂਡ ਸਲੈਮ ਟੂਰਨਾਮੈਂਟ ਦੇ ਆਖ਼ਰੀ ਚਹੁੰਆਂ ਵਿਚ ਪੁੱਜਣ ’ਚ ਕਾਮਯਾਬ ਰਿਹਾ ਹੈ। ਫਰੈਂਚ ਓਪਨ ਚੈਂਪੀਅਨ ਅਤੇ ਵਿੰਬਲਡਨ ਦੇ ਉਪ ਜੇਤੂ ਰਹੇ ਜ਼ਵੇਰੇਵ ਦਾ ਮੁਕਾਬਲਾ ਸ਼ੁੱਕਰਵਾਰ ਨੂੰ ਕਾਰੇਨ ਖਾਚਾਨੋਵ ਨਾਲ ਹੋਵੇਗਾ, ਜਦੋਂ ਕਿ ਦੂਜੇ ਸੈਮੀ ਫਾਈਨਲ ਵਿੱਚ ਅਮਰੀਕਾ ਦੇ ਬੈਨ ਸ਼ੈਲਟਨ ਅਤੇ ਫਰਾਂਸਿਸ ਟਿਆਫੋ ਆਹਮੋ-ਸਾਹਮਣੇ ਹੋਣਗੇ। ਜ਼ਵੇਰੇਵ ਓਪਨ ਯੁੱਗ (ਜੋ 1968 ਵਿੱਚ ਸ਼ੁਰੂ ਹੋਇਆ ਸੀ) ਵਿੱਚ ਕਿਸੇ ਵੀ ਮੇਜਰ ਟੂਰਨਾਮੈਂਟ ਦੇ ਪਹਿਲੇ ਦੋ ਗੇੜਾਂ ਵਿੱਚ ਪੰਜ-ਸੈੱਟ ਦੇ ਮੈਚ ਖੇਡਣ ਵਾਲਾ ਪਹਿਲਾ ਪੁਰਸ਼ ਨੰਬਰ 1 ਦਰਜਾ ਪ੍ਰਾਪਤ ਖਿਡਾਰੀ ਬਣ ਗਿਆ ਹੈ ਪਰ ਉਸ ਨੇ ਆਪਣੇ ਆਖ਼ਰੀ ਤਿੰਨੋਂ ਮੈਚ ਸਿੱਧੇ ਸੈੱਟਾਂ ਵਿੱਚ ਜਿੱਤੇ ਹਨ ਅਤੇ ਉਹ ਇਸ ਸਾਲ ਚਾਰੇ ਮੇਜਰ ਸੈਮੀ ਫਾਈਨਲਾਂ ਵਿੱਚ ਪਹੁੰਚਣ ਵਾਲਾ ਇਕੱਲਾ ਪੁਰਸ਼ ਖਿਡਾਰੀ ਹੈ। ਪਹਿਲੇ ਦੋ ਗੇੜਾਂ ਵਿੱਚ ਹਰੇਕ ਮੈਚ ਵਿੱਚ ਸਾਢੇ ਚਾਰ ਘੰਟੇ ਤੋਂ ਵੱਧ ਸਮਾਂ ਖੇਡਣ ਤੋਂ ਬਾਅਦ, ਜ਼ਵੇਰੇਵ ਆਪਣੇ ਆਖ਼ਰੀ ਤਿੰਨ ਮੈਚਾਂ ਵਿੱਚ ਢਾਈ ਘੰਟੇ ਤੋਂ ਵੱਧ ਸਮਾਂ ਕੋਰਟ ’ਤੇ ਨਹੀਂ ਰਿਹਾ। ਜ਼ਵੇਰੇਵ ਨੇ ਕਿਹਾ, ‘‘ਦੂਜੇ ਟੂਰਨਾਮੈਂਟਾਂ ਵਿੱਚ ਮੈਂ ਸ਼ਾਇਦ ਪਹਿਲੇ ਗੇੜ ਵਿੱਚ ਹੀ ਬਾਹਰ ਹੋ ਜਾਂਦਾ, ਪਰ ਇੱਥੇ ਮੈਂ ਵਾਪਸੀ ਕਰ ਸਕਦਾ ਹਾਂ ਅਤੇ ਪੰਜ-ਸੈੱਟਾਂ ਵਾਲਾ ਮੈਚ ਸਾਢੇ ਚਾਰ ਘੰਟੇ ਖੇਡ ਕੇ ਕਿਸੇ ਤਰ੍ਹਾਂ ਮੈਚ ਜਿੱਤ ਸਕਦਾ ਹਾਂ ਅਤੇ ਟੂਰਨਾਮੈਂਟ ਵਿੱਚ ਅੱਗੇ ਵਧ ਸਕਦਾ ਹਾਂ। ਅਤੇ ਫਿਰ ਮੈਂ ਪੂਰੇ ਟੂਰਨਾਮੈਂਟ ਦੌਰਾਨ ਵਧੀਆ ਖੇਡਣਾ ਸ਼ੁਰੂ ਕਰ ਦਿੰਦਾ ਹਾਂ। ਮੈਂ ਇੱਥੇ ਸੈਮੀ ਫਾਈਨਲ ਵਿੱਚ ਪਹੁੰਚ ਕੇ ਯਕੀਨਨ ਬਹੁਤ ਖ਼ੁਸ਼ ਹਾਂ, ਪਰ ਬੇਸ਼ੱਕ ਮੈਂ ਹੋਰ ਅੱਗੇ ਜਾਣਾ ਚਾਹੁੰਦਾ ਹਾਂ।’’

Advertisement
Advertisement
×