DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Taylor Travis ਟੇਲਰ ਸਵਿਫਟ ਤੇ ਟਰੈਵਿਸ ਕੇਲਸ ਵਿਆਹ ਬੰਧਨ ’ਚ ਬੱਝੇ

T&T Married

  • fb
  • twitter
  • whatsapp
  • whatsapp
Advertisement

ਅਮਰੀਕੀ ਪੌਪ ਗਾਇਕਾ ਟੇਲਰ ਸਵਿਫਟ ਅਤੇ ਫੁਟਬਾਲ ਖਿਡਾਰੀ ਟਰੈਵਿਸ ਕੇਲਸ ਸ਼ੁੱਕਰਵਾਰ ਦੀ ਸ਼ਾਮ ਮੈਡੀਸਨ ਸਕੁਏਅਰ ਗਾਰਡਨ ਵਿੱਚ ਕਰਵਾਏ ਸਮਾਰੋਹ ਦੌਰਾਨ ਵਿਆਹ ਦੇ ਬੰਧਨ ’ਚ ਬੱਝ ਗਏ ਹਨ। ਵਿਆਹ ਸਮਾਰੋਹ ਵਿੱਚ ਕਈ ਮੰਨੀਆਂ-ਪ੍ਰਮੰਨੀਆਂ ਹਸਤੀਆਂ ਸ਼ਾਮਲ ਹੋਈਆਂ। ਸਵਿਫਟ ਦੇ ਭਰਾ ਨੇ ਉਸ ਦੇ ‘ਮੈਨ ਆਫ ਆਨਰ’ ਦੀ ਭੂਮਿਕਾ ਨਿਭਾਈ, ਜਦਕਿ ਕੇਲਸ ਦਾ ਭਰਾ ਜੇਸਨ ਉਸ ਦਾ ‘ਬੈਸਟ ਮੈਨ’ ਬਣਿਆ। ਇਸ ਖੂਬਸੂਰਤ ਮੌਕੇ ਦੇ ਗਵਾਹ ਬਣਨ ਲਈ ਸਵਿਫਟ ਅਤੇ ਕੇਲਸ ਦੇ ਵੱਡੀ ਗਿਣਤੀ ਪ੍ਰਸ਼ੰਸਕ ਗਰਮੀ ਦੇ ਬਾਵਜੂਦ ਮੈਡੀਸਨ ਸਕੁਏਅਰ ਗਾਰਡਨ ਦੇ ਬਾਹਰ ਇਕੱਠੇ ਹੋਏ। ਹਾਲਾਂਕਿ ਸਮਾਰੋਹ ਨੂੰ ਆਮ ਲੋਕਾਂ ਦੀਆਂ ਨਜ਼ਰਾਂ ਤੋਂ ਪੂਰੀ ਤਰ੍ਹਾਂ ਲੁਕੋ ਕੇ ਰੱਖਿਆ ਗਿਆ ਸੀ। ਵਿਆਹ ਸਬੰਧੀ ਬਹੁਤ ਘੱਟ ਜਾਣਕਾਰੀ ਜਨਤਕ ਕੀਤੀ ਗਈ ਸੀ। ਸਮਾਰੋਹ ਵਿੱਚ ਅਦਾਕਾਰ ਐਡਮ ਸੈਂਡਲਰ, ਗਾਇਕਾ ਕੈਮਿਲਾ ਕੈਬੇਲੋ, ਅਦਾਕਾਰ ਹਿਊ ਗ੍ਰਾਂਟ, ਏਥਨ ਹਾਕ ਅਤੇ ਜੇਸਨ ਸੁਡੇਇਕਿਸ ਅਤੇ ਮਾਡਲ ਕਾਰਲੀ ਕਲੌਸ ਵਰਗੀਆਂ ਹਸਤੀਆਂ ਸ਼ਾਮਲ ਹੋਈਆਂ।

Advertisement
Advertisement
×