ਟਾਟਾ ਸਟੀਲ ਸ਼ਤਰੰਜ: ਅਰਜੁਨ ਨੇ ਪ੍ਰਗਨਾਨੰਦਾ ਨੂੰ ਹਰਾਇਆ
ਗੁਕੇਸ਼ ਦਾ ਮੁਕਾਬਲਾ ਰਿਹਾ ਡਰਾਅ / ਵਾਤਾਵਰਨ ਕਾਰਕੁਨਾਂ ਦੇ ਪ੍ਰਦਰਸ਼ਨ ਕਾਰਨ ਮੈਚ ਦੇਰੀ ਨਾਲ ਸ਼ੁਰੂ ਹੋਏ
Advertisement
ਟਾਟਾ ਸਟੀਲ ਮਾਸਟਰਜ਼ ਸ਼ਤਰੰਜ ਟੂਰਨਾਮੈਂਟ ਦੇ ਪਹਿਲੇ ਗੇੜ ਵਿੱਚ ਭਾਰਤ ਦੇ ਅਰਜੁਨ ਐਰੀਗੈਸੀ ਨੇ ਹਮਵਤਨ ਆਰ ਪ੍ਰਗਨਾਨੰਦਾ ਨੂੰ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਵਾਤਾਵਰਨ ਕਾਰਕੁਨਾਂ ਦੇ ਪ੍ਰਦਰਸ਼ਨ ਕਾਰਨ ਟੂਰਨਾਮੈਂਟ ਕੁਝ ਦੇਰੀ ਨਾਲ ਸ਼ੁਰੂ ਹੋਇਆ, ਪਰ ਮੈਚਾਂ ਦਾ ਰੋਮਾਂਚ ਪੰਜ ਘੰਟੇ ਤੱਕ ਬਰਕਰਾਰ ਰਿਹਾ। ਅਰਜੁਨ ਨੇ ਪ੍ਰਗਨਾਨੰਦਾ ਖ਼ਿਲਾਫ਼ ‘ਕੁਈਨਜ਼ ਗੈਮਬਿਟ ਅਕਸੈਪਟਿਡ’ ਨਾਲ ਸ਼ੁਰੂਆਤ ਕੀਤੀ। ਪ੍ਰਗਿਆਨੰਦਾ ਦੀ ਸ਼ੁਰੂਆਤੀ ਗ਼ਲਤੀ ਦਾ ਅਰਜੁਨ ਨੇ ਪੂਰਾ ਫਾਇਦਾ ਉਠਾਇਆ ਅਤੇ ਸਿਰਫ਼ 32 ਚਾਲਾਂ ਵਿੱਚ ਬਾਜ਼ੀ ਆਪਣੇ ਨਾਮ ਕਰ ਲਈ। ਇਸ ਜਿੱਤ ਨਾਲ ਅਰਜੁਨ, ਅਮਰੀਕਾ ਦੇ ਹੈਂਸ ਮੋਕ ਨੀਮਨ ਅਤੇ ਜਰਮਨੀ ਦੇ ਵਿਨਸੈਂਟ ਕੀਮਰ ਸਾਂਝੇ ਤੌਰ ’ਤੇ ਪਹਿਲੇ ਸਥਾਨ ’ਤੇ ਆ ਗਏ ਹਨ। ਦੂਜੇ ਪਾਸੇ, ਵਿਸ਼ਵ ਚੈਂਪੀਅਨ ਡੀ ਗੁਕੇਸ਼ ਦਾ ਮੁਕਾਬਲਾ ਵਿਸ਼ਵ ਕੱਪ ਜੇਤੂ ਉਜ਼ਬੇਕਿਸਤਾਨ ਦੇ ਜਾਵੋਖਿਰ ਸਿੰਦਾਰੋਵ ਨਾਲ ਡਰਾਅ ਰਿਹਾ।
Advertisement
Advertisement
×

