Table Tennis: ਦੋਵਾਂ ਭਾਰਤੀ ਟੀਮਾਂ ਨੇ Indonesia ਨੂੰ 3-0 ਨਾਲ ਹਰਾਇਆ
ਭਾਰਤ ਦੀਆਂ ਪੁਰਸ਼ ਅਤੇ ਮਹਿਲਾ ਟੇਬਲ ਟੈਨਿਸ ਟੀਮਾਂ ਨੇ ਅੱਜ ਇੱਥੇ ਚੱਲ ਰਹੀਆਂ ਏਸ਼ਿਆਈ ਖੇਡਾਂ ਵਿੱਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਦੋਵਾਂ ਟੀਮਾਂ ਨੇ ਗਰੁੱਪ ਐੱਫ ਦੇ ਆਪੋ-ਆਪਣੇ ਪਹਿਲੇ ਮੁਕਾਬਲਿਆਂ ਵਿੱਚ ਇੰਡੋਨੇਸ਼ੀਆ ਨੂੰ 3-0 ਨਾਲ ਹਰਾਇਆ। ਮਹਿਲਾ ਟੀਮ...
ਭਾਰਤ ਦੀਆਂ ਪੁਰਸ਼ ਅਤੇ ਮਹਿਲਾ ਟੇਬਲ ਟੈਨਿਸ ਟੀਮਾਂ ਨੇ ਅੱਜ ਇੱਥੇ ਚੱਲ ਰਹੀਆਂ ਏਸ਼ਿਆਈ ਖੇਡਾਂ ਵਿੱਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਦੋਵਾਂ ਟੀਮਾਂ ਨੇ ਗਰੁੱਪ ਐੱਫ ਦੇ ਆਪੋ-ਆਪਣੇ ਪਹਿਲੇ ਮੁਕਾਬਲਿਆਂ ਵਿੱਚ ਇੰਡੋਨੇਸ਼ੀਆ ਨੂੰ 3-0 ਨਾਲ ਹਰਾਇਆ। ਮਹਿਲਾ ਟੀਮ ਦੇ ਮੁਕਾਬਲੇ ਵਿੱਚ ਸ੍ਰੀਜਾ ਅਕੁਲਾ, ਦੀਆ ਚਿਤਾਲੇ ਅਤੇ ਯਸ਼ਸਵਿਨੀ ਘੋਰਪੜੇ ਨੇ ਆਪੋ-ਆਪਣੇ ਮੈਚ ਆਸਾਨੀ ਨਾਲ ਜਿੱਤ ਲਏ। ਪਹਿਲੇ ਮੈਚ ਵਿੱਚ ਸ੍ਰੀਜਾ ਨੇ ਨੀ ਮਹਾਰਾਣੀ ਨੂੰ 3-1 ਨਾਲ ਹਰਾਇਆ। ਦੀਆ ਨੇ ਅਲਮਾਇਰਾ ਨੂੰ 3-0 (11-9, 11-8, 11-5) ਨਾਲ ਅਤੇ ਯਸ਼ਸਵਿਨੀ ਨੇ ਸਿਤਰਾ ਰਸ਼ਮੀ ਨੂੰ 3-0 (12-10, 11-4, 11-4) ਨਾਲ ਹਰਾ ਕੇ ਟੀਮ ਨੂੰ 3-0 ਦੀ ਜਿੱਤ ਦਿਵਾਈ। ਪੁਰਸ਼ ਟੀਮ ਨੇ ਵੀ 3-0 ਨਾਲ ਜਿੱਤ ਦਰਜ ਕੀਤੀ। ਪਹਿਲੇ ਮੈਚ ਵਿੱਚ ਸਾਥੀਆਨ ਗਣਾਨਾਸ਼ੇਖਰਨ ਨੇ ਮੁਹੰਮਦ ਨੇਗਾਰਾ ਨੂੰ 3-0 (11-8, 11-7, 11-9) ਨਾਲ ਹਰਾਇਆ। ਦੂਜੇ ਮੈਚ ਵਿੱਚ ਮਾਨਵ ਠੱਕਰ ਨੇ -2 ਨਾਲ ਮੁਹੰਮਦ ਜੁਨਿੰਦਰਾ ਨੂੰ ਹਰਾਇਆ। ਮਾਨਵ ਨੇ ਪਹਿਲੀ ਗੇਮ 11-7 ਨਾਲ ਜਿੱਤੀ, ਦੂਜੀ 8-11 ਨਾਲ ਹਾਰੀ ਅਤੇ ਤੀਜੀ 11-6 ਨਾਲ ਮੁੜ ਜਿੱਤੀ। ਜੁਨਿੰਦਰਾ ਨੇ ਚੌਥੀ ਗੇਮ 11-6 ਨਾਲ ਜਿੱਤ ਕੇ ਮੁਕਾਬਲਾ ਬਰਾਬਰ ਕਰ ਦਿੱਤਾ ਪਰ ਮਾਨਵ ਨੇ ਆਖ਼ਰੀ ਗੇਮ 11-9 ਨਾਲ ਜਿੱਤ ਕੇ ਮੈਚ ਆਪਣੇ ਨਾਮ ਕੀਤਾ। ਤੀਜੇ ਮੈਚ ਵਿੱਚ ਮਾਨੁਸ਼ ਸ਼ਾਹ ਨੇ ਅਫ਼ਾਨ ਪ੍ਰਤਾਮਾ ਨੂੰ 3-0 (11-9, 11-9, 12-10) ਨਾਲ ਹਰਾ ਕੇ ਟੀਮ ਦੀ ਜਿੱਤ ’ਤੇ ਮੋਹਰ ਲਾਈ।

