DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Table Tennis: ਅੰਕੁਰ ਨੇ ਡਬਲਿਊ ਟੀ ਟੀ ਖ਼ਿਤਾਬ ਜਿੱਤਿਆ

ਸਿੰਗਲਜ਼ ਅਤੇ ਡਬਲਜ਼ ਵਿੱਚ ਸੋਨ ਤਗ਼ਮੇ ਜਿੱਤ ਕੇ ਇਤਿਹਾਸ ਰਚਿਆ

  • fb
  • twitter
  • whatsapp
  • whatsapp
Advertisement

ਭਾਰਤੀ ਟੇਬਲ ਟੈਨਿਸ ਖਿਡਾਰੀ ਅੰਕੁਰ ਭੱਟਾਚਾਰੀਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੈੱਕ ਗਣਰਾਜ ਵਿੱਚ ਹੋਏ ਡਬਲਿਊ ਟੀ ਟੀ ਫੀਡਰ ਓਲੋਮੌਕ ਟੂਰਨਾਮੈਂਟ ਵਿੱਚ ਆਪਣਾ ਪਹਿਲਾ ਪੁਰਸ਼ ਸਿੰਗਲਜ਼ ਖ਼ਿਤਾਬ ਜਿੱਤ ਲਿਆ ਹੈ। ਇਸ ਦੇ ਨਾਲ ਹੀ ਉਸ ਨੇ ਆਕਾਸ਼ ਪਾਲ ਨਾਲ ਮਿਲ ਕੇ ਪੁਰਸ਼ ਡਬਲਜ਼ ਦਾ ਸੋਨ ਤਗ਼ਮਾ ਵੀ ਆਪਣੇ ਨਾਂ ਕੀਤਾ ਹੈ।

ਵਿਸ਼ਵ ਰੈਂਕਿੰਗ ਵਿੱਚ 78ਵੇਂ ਸਥਾਨ ’ਤੇ ਕਾਬਜ਼ ਅੰਕੁਰ ਨੇ ਸਿੰਗਲਜ਼ ਫਾਈਨਲ ਵਿੱਚ ਤੀਜਾ ਦਰਜਾ ਪ੍ਰਾਪਤ ਸਲੋਵੇਨੀਆ ਦੇ ਡੇਨੀ ਕੋਜ਼ੁਲ ਨੂੰ 3-1 ਨਾਲ ਮਾਤ ਦਿੱਤੀ। ਫਾਈਨਲ ਮੁਕਾਬਲੇ ਵਿੱਚ ਅੰਕੁਰ ਨੇ ਪਹਿਲੀ ਗੇਮ 9-11 ਨਾਲ ਗੁਆਉਣ ਮਗਰੋਂ ਸ਼ਾਨਦਾਰ ਵਾਪਸੀ ਕੀਤੀ ਅਤੇ ਅਗਲੀਆਂ ਤਿੰਨ ਗੇਮਾਂ 11-4, 11-5, 11-6 ਨਾਲ ਜਿੱਤ ਕੇ ਖ਼ਿਤਾਬ ਆਪਣੇ ਨਾਂ ਕਰ ਲਿਆ।

Advertisement

ਡਬਲਜ਼ ਮੁਕਾਬਲੇ ਵਿੱਚ ਵੀ ਭਾਰਤੀ ਜੋੜੀ ਦਾ ਦਬਦਬਾ ਰਿਹਾ। ਅੰਕੁਰ ਅਤੇ ਆਕਾਸ਼ ਪਾਲ ਨੇ ਫਾਈਨਲ ਵਿੱਚ ਹੰਗਰੀ ਦੇ ਕਸਾਬਾ ਐਂਡਰਾਸ ਜ਼ੈਂਟੋਸੀ ਅਤੇ ਪੋਲੈਂਡ ਦੇ ਐਲਨ ਕੁਲਸਜ਼ਿਕੀ ਜ਼ਲੇਵਸਕੀ ਦੀ ਜੋੜੀ ਨੂੰ 3-1 ਨਾਲ ਹਰਾਇਆ। ਪਹਿਲੀ ਗੇਮ 11-8 ਨਾਲ ਜਿੱਤਣ ਮਗਰੋਂ ਦੂਜੀ ਗੇਮ ਵਿੱਚ ਭਾਰਤੀ ਜੋੜੀ 4-11 ਨਾਲ ਪੱਛੜ ਗਈ ਸੀ, ਪਰ ਫਿਰ ਸ਼ਾਨਦਾਰ ਖੇਡ ਦਿਖਾਉਂਦਿਆਂ ਤੀਜੀ ਗੇਮ 13-11 ਅਤੇ ਚੌਥੀ ਗੇਮ 11-9 ਨਾਲ ਜਿੱਤ ਕੇ ਮੈਚ ਆਪਣੇ ਨਾਂ ਕਰ ਲਿਆ।

Advertisement

ਸਵੀਡਨ ਯੂਰੋਪ ਯੂਥ ਸਮੈਸ਼ ਵਿੱਚ ਫਾਈਨਲ ਤੱਕ ਪੁੱਜਣ ਵਾਲਾ ਅੰਕੁਰ ਓਲੋਮੌਕ ਵਿੱਚ ਪਹਿਲਾ ਖ਼ਿਤਾਬ ਜਿੱਤਣ ਤੋਂ ਪਹਿਲਾਂ ਇਸ ਸਾਲ ਦੋ ਵਾਰ ਕੁਆਰਟਰ ਫਾਈਨਲ ਅਤੇ ਦੋ ਵਾਰ ਸੈਮੀਫਾਈਨਲ ਵਿੱਚ ਥਾਂ ਬਣਾ ਚੁੱਕਾ ਹੈ।

Advertisement
×