DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

T20 World Cup: ਅਮਰੀਕਾ ਨੇ ਨੀਦਰਲੈਂਡ ਨੂੰ 93 ਦੌੜਾਂ ਨਾਲ ਹਰਾਇਆ

ਨੌਜਵਾਨ ਬੱਲੇਬਾਜ਼ ਸਾਈਤੇਜਾ ਮੁੱਕਾਮੱਲਾ ਦੇ ਸ਼ਾਨਦਾਰ ਅਰਧ ਸੈਂਕੜੇ ਅਤੇ ਖੱਬੇ ਹੱਥ ਦੇ ਸਪਿੰਨਰ ਹਰਮੀਤ ਸਿੰਘ ਦੀ ਵਧੀਆ ਗੇਂਦਬਾਜ਼ੀ ਦੀ ਬਦੌਲਤ ਅਮਰੀਕਾ ਨੇ ਸ਼ੁੱਕਰਵਾਰ ਨੂੰ ਟੀ-20 ਵਰਲਡ ਕੱਪ ਦੇ ਗਰੁੱਪ ਮੈਚ ਵਿੱਚ ਨੀਦਰਲੈਂਡ ਨੂੰ 93 ਦੌੜਾਂ ਦੇ ਫਰਕ ਨਾਲ ਹਰਾ ਦਿੱਤਾ।...

  • fb
  • twitter
  • whatsapp
  • whatsapp
Advertisement

ਨੌਜਵਾਨ ਬੱਲੇਬਾਜ਼ ਸਾਈਤੇਜਾ ਮੁੱਕਾਮੱਲਾ ਦੇ ਸ਼ਾਨਦਾਰ ਅਰਧ ਸੈਂਕੜੇ ਅਤੇ ਖੱਬੇ ਹੱਥ ਦੇ ਸਪਿੰਨਰ ਹਰਮੀਤ ਸਿੰਘ ਦੀ ਵਧੀਆ ਗੇਂਦਬਾਜ਼ੀ ਦੀ ਬਦੌਲਤ ਅਮਰੀਕਾ ਨੇ ਸ਼ੁੱਕਰਵਾਰ ਨੂੰ ਟੀ-20 ਵਰਲਡ ਕੱਪ ਦੇ ਗਰੁੱਪ ਮੈਚ ਵਿੱਚ ਨੀਦਰਲੈਂਡ ਨੂੰ 93 ਦੌੜਾਂ ਦੇ ਫਰਕ ਨਾਲ ਹਰਾ ਦਿੱਤਾ। ਪਹਿਲੇ ਦੋ ਮੈਚਾਂ ਵਿੱਚ ਹਾਰ ਤੋਂ ਬਾਅਦ ਇਹ ਅਮਰੀਕਾ ਦੀ ਇਸ ਟੂਰਨਾਮੈਂਟ ਵਿੱਚ ਪਹਿਲੀ ਜਿੱਤ ਹੈ।

ਅਮਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ’ਤੇ 196 ਦੌੜਾਂ ਬਣਾਈਆਂ। ਸਾਈਤੇਜਾ ਮੁੱਕਾਮੱਲਾ ਨੇ ਸਿਰਫ਼ 51 ਗੇਂਦਾਂ ਵਿੱਚ 79 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ, ਜਿਸ ਵਿੱਚ 5 ਚੌਕੇ ਅਤੇ 4 ਛੱਕੇ ਸ਼ਾਮਲ ਸਨ। ਅਖੀਰਲੇ ਓਵਰਾਂ ਵਿੱਚ ਸ਼ੁਭਮ ਰੰਜਨੇ ਨੇ ਮਹਿਜ਼ 24 ਗੇਂਦਾਂ ਵਿੱਚ ਨਾਬਾਦ 48 ਦੌੜਾਂ ਬਣਾ ਕੇ ਟੀਮ ਨੂੰ 200 ਦੇ ਕਰੀਬ ਪਹੁੰਚਾ ਦਿੱਤਾ। ਕਪਤਾਨ ਮੋਨਾਂਕ ਪਟੇਲ ਨੇ ਵੀ 36 ਦੌੜਾਂ ਦਾ ਯੋਗਦਾਨ ਦਿੱਤਾ।

Advertisement

197 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਨੀਦਰਲੈਂਡ ਦੀ ਟੀਮ ਅਮਰੀਕੀ ਗੇਂਦਬਾਜ਼ਾਂ ਸਾਹਮਣੇ ਬੇਵੱਸ ਨਜ਼ਰ ਆਈ। ਹਰਮੀਤ ਸਿੰਘ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 4 ਓਵਰਾਂ ਵਿੱਚ ਸਿਰਫ਼ 21 ਦੌੜਾਂ ਦੇ ਕੇ 4 ਅਹਿਮ ਵਿਕਟਾਂ ਹਾਸਲ ਕੀਤੀਆਂ। ਨੀਦਰਲੈਂਡ ਦੀ ਪੂਰੀ ਟੀਮ 15.5 ਓਵਰਾਂ ਵਿੱਚ ਮਹਿਜ਼ 103 ਦੌੜਾਂ ’ਤੇ ਹੀ ਸਿਮਟ ਗਈ। ਅਮਰੀਕਾ ਵੱਲੋਂ ਸ਼ੈਡਲੇ ਵਾਨ ਸ਼ਾਲਕਵਿਕ ਨੇ 3 ਅਤੇ ਮੁਹੰਮਦ ਮੋਹਸਿਨ ਨੇ 2 ਵਿਕਟਾਂ ਹਾਸਲ ਕੀਤੀਆਂ। ਹਰਮੀਤ ਸਿੰਘ ਨੂੰ ਬਿਹਤਰੀਨ ਪ੍ਰਦਰਸ਼ਨ ਲਈ ਪਲੇਅਰ ਆਫ ਦਿ ਮੈਚ ਚੁਣਿਆ ਗਿਆ।

Advertisement

Advertisement
×