DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

T20 World Cup: New Zealand ਨੇ Canada ਨੂੰ 8 ਵਿਕਟਾਂ ਨਾਲ ਹਰਾਇਆ

T20 World Cup: ਚੇਨਈ ਵਿੱਚ ਖੇਡੇ ਗਏ ਟੀ-20 ਵਰਲਡ ਕੱਪ ਦੇ ਗਰੁੱਪ-ਡੀ ਦੇ ਇੱਕ ਅਹਿਮ ਮੁਕਾਬਲੇ ਵਿੱਚ ਨਿਊਜ਼ੀਲੈਂਡ ਨੇ ਕੈਨੇਡਾ ਨੂੰ 8 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ। ਕੈਨੇਡਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 19 ਸਾਲਾ ਨੌਜਵਾਨ ਬੱਲੇਬਾਜ਼ ਯੁਵਰਾਜ ਸਮਰਾ ਦੇ ਸ਼ਾਨਦਾਰ...

  • fb
  • twitter
  • whatsapp
  • whatsapp
featured-img featured-img
ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਨਿਊਜ਼ੀਲੈਂਡ ਅਤੇ ਕੈਨੇਡਾ ਵਿਚਕਾਰ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ 2026 ਕ੍ਰਿਕਟ ਮੈਚ ਦੌਰਾਨ ਨਿਊਜ਼ੀਲੈਂਡ ਦੇ ਫਿਨ ਐਲਨ ਨੂੰ ਆਊਟ ਕਰਨ ਤੋਂ ਬਾਅਦ ਕੈਨੇਡਾ ਦਾ ਡਿਲੋਨ ਹੇਲੀਗਰ ਆਪਣੇ ਸਾਥੀਆਂ ਨਾਲ ਜਸ਼ਨ ਮਨਾਉਂਦਾ ਹੋਇਆ। ਫੋਟੋ: ਪੀਟੀਆਈ
Advertisement

T20 World Cup: ਚੇਨਈ ਵਿੱਚ ਖੇਡੇ ਗਏ ਟੀ-20 ਵਰਲਡ ਕੱਪ ਦੇ ਗਰੁੱਪ-ਡੀ ਦੇ ਇੱਕ ਅਹਿਮ ਮੁਕਾਬਲੇ ਵਿੱਚ ਨਿਊਜ਼ੀਲੈਂਡ ਨੇ ਕੈਨੇਡਾ ਨੂੰ 8 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ। ਕੈਨੇਡਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 19 ਸਾਲਾ ਨੌਜਵਾਨ ਬੱਲੇਬਾਜ਼ ਯੁਵਰਾਜ ਸਮਰਾ ਦੇ ਸ਼ਾਨਦਾਰ 110 ਦੌੜਾਂ (65 ਗੇਂਦਾਂ) ਦੇ ਦਮ ’ਤੇ 173 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ ਸੀ।

ਯੁਵਰਾਜ ਸਮਰਾ ਟੀ-20 ਵਰਲਡ ਕੱਪ ਇਤਿਹਾਸ ਵਿੱਚ ਸੈਂਕੜਾ ਲਗਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਬੱਲੇਬਾਜ਼ ਬਣ ਗਿਆ ਹੈ। ਕੈਨੇਡਾ ਦੇ ਕਪਤਾਨ ਦਿਲਪ੍ਰੀਤ ਬਾਜਵਾ ਨੇ ਵੀ 36 ਦੌੜਾਂ ਦਾ ਯੋਗਦਾਨ ਪਾਇਆ ਪਰ ਇਨ੍ਹਾਂ ਦੋਵਾਂ ਦੀ ਮਿਹਨਤ ਕੀਵੀ ਬੱਲੇਬਾਜ਼ਾਂ ਦੇ ਤੂਫ਼ਾਨ ਅੱਗੇ ਫਿੱਕੀ ਪੈ ਗਈ।

Advertisement

ਨਿਊਜ਼ੀਲੈਂਡ ਨੇ 174 ਦੌੜਾਂ ਦੇ ਟੀਚੇ ਨੂੰ ਮਹਿਜ਼ 15.1 ਓਵਰਾਂ ਵਿੱਚ ਹੀ ਹਾਸਲ ਕਰ ਲਿਆ। ਰਚਿਨ ਰਵਿੰਦਰਾ (ਨਾਬਾਦ 59) ਅਤੇ ਗਲੇਨ ਫਿਲਿਪਸ (ਨਾਬਾਦ 77) ਨੇ ਤੀਜੀ ਵਿਕਟ ਲਈ 146 ਦੌੜਾਂ ਦੀ ਅਜੇਤੂ ਸਾਂਝੇਦਾਰੀ ਕਰਕੇ ਮੈਚ ਨੂੰ ਇਕਪਾਸੜ ਬਣਾ ਦਿੱਤਾ। ਫਿਲਿਪਸ ਨੇ ਆਪਣੀ ਪਾਰੀ ਦੌਰਾਨ ਮੈਦਾਨ ਦੇ ਚਾਰੇ ਪਾਸੇ ਸ਼ਾਨਦਾਰ ਸ਼ਾਟ ਲਗਾਏ। ਇਸ ਜਿੱਤ ਨਾਲ ਨਿਊਜ਼ੀਲੈਂਡ ਨੇ ਟੂਰਨਾਮੈਂਟ ਵਿੱਚ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਕੈਨੇਡਾ ਦੇ ਗੇਂਦਬਾਜ਼ ਕੀਵੀ ਬੱਲੇਬਾਜ਼ਾਂ ਦੀ ਰਫ਼ਤਾਰ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੇ।

Advertisement

Advertisement
×