DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟੀ-20 ਵਿਸ਼ਵ ਕੱਪ: ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਮੈਚ ਅੱਜ

ਸ਼ਾਮ 7 ਵਜੇ ਸ਼ੁਰੂ ਹੋਵੇਗਾ ਮੈਚ

  • fb
  • twitter
  • whatsapp
  • whatsapp
Advertisement
ਟੀ-20 ਵਿਸ਼ਵ ਕੱਪ ਦੇ ਸੁਪਰ-8 ਗੇੜ ਵਿੱਚ ਭਲਕੇ ਐਤਵਾਰ ਨੂੰ ਭਾਰਤ ਤੇ ਦੱਖਣੀ ਅਫਰੀਕਾ ਆਹਮੋ-ਸਾਹਮਣੇ ਹੋਣਗੇ। ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਭਾਰਤ ਲਈ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਦੀ ਖਰਾਬ ਲੈਅ ਚਿੰਤਾ ਦਾ ਵਿਸ਼ਾ ਹੈ, ਜਦਕਿ ਇਸ਼ਾਨ ਕਿਸ਼ਨ ਚੰਗੀ ਲੈਅ ਵਿੱਚ ਨਜ਼ਰ ਆ ਰਿਹਾ ਹੈ। ਕਪਤਾਨ ਸੂਰਿਆਕੁਮਾਰ ਯਾਦਵ ਅਤੇ ਤਿਲਕ ਵਰਮਾ ਵੱਡੇ ਸ਼ਾਟ ਖੇਡਣ ਦੀ ਥਾਂ ਪਾਰੀ ਸੰਭਾਲਣ ’ਤੇ ਜ਼ੋਰ ਦੇ ਰਹੇ ਹਨ। ਮੱਧ ਕ੍ਰਮ ਵਿੱਚ ਹਾਰਦਿਕ ਪਾਂਡਿਆ ਅਤੇ ਸ਼ਿਵਮ ਦੂਬੇ ਤੇਜ਼ ਦੌੜਾਂ ਬਣਾ ਕੇ ਪਾਰੀ ਨੂੰ ਗਤੀ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਸਪਿੰਨ ਗੇਂਦਬਾਜ਼ੀ ਦੀ ਕਮਾਨ ਵਰੁਣ ਚੱਕਰਵਰਤੀ ਹੱਥ ਹੈ। ਉਸ ਨੇ ਚਾਰ ਮੈਚਾਂ ਵਿੱਚ ਨੌਂ ਵਿਕਟਾਂ ਲਈਆਂ ਹਨ। ਦੱਖਣੀ ਅਫਰੀਕਾ ਨਾਲ ਮੈਚ ਵਿੱਚ ਕੁਲਦੀਪ ਯਾਦਵ ਅਤੇ ਅਕਸ਼ਰ ਪਟੇਲ ਦੀ ਵਾਪਸੀ ਵੀ ਯਕੀਨੀ ਲੱਗ ਰਹੀ ਹੈ, ਜੇ ਕੁਲਦੀਪ ਮੈਚ ਖੇਡਦਾ ਹੈ ਤਾਂ ਅਰਸ਼ਦੀਪ ਸਿੰਘ ਨੂੰ ਟੀਮ ਵਿੱਚ ਥਾਂ ਮਿਲਣੀ ਮੁਸ਼ਕਲ ਹੈ। ਦੱਖਣੀ ਅਫਰੀਕਾ ਦੇ ਕੁਇੰਟਨ ਡੀਕਾਕ ਅਤੇ ਡੀ. ਬਰੈਵਿਸ ਵਰਗੇ ਬੱਲੇਬਾਜ਼ ਭਾਰਤੀ ਗੇਂਦਬਾਜ਼ਾਂ ਦਾ ਇਮਤਿਹਾਨ ਲੈਣਗੇ। -ਪੀਟੀਆਈ

Advertisement

Advertisement
Advertisement
×