DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟੀ20 ਵਿਸ਼ਵ ਕੱਪ: ਗੁਰਦਾਸਪੁਰ ਦਾ ਦਿਲਪ੍ਰੀਤ ਬਾਜਵਾ ਕਰੇਗਾ ਕੈਨੇਡੀਅਨ ਟੀਮ ਦੀ ਅਗਵਾਈ

ਗੁਰਦਾਸਪੁਰ ਵਿੱਚ ਜੰਮਿਆ ਪਲਿਆ ਦਿਲਪ੍ਰੀਤ ਬਾਜਵਾ ਅਗਾਮੀ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ ਵਿੱਚ ਕੈਨੇਡੀਅਨ ਕ੍ਰਿਕਟ ਟੀਮ ਦੀ ਅਗਵਾਈ ਕਰੇਗਾ। ਬਾਜਵਾ 2020 ਵਿੱਚ ਕੈਨੇਡਾ ਸ਼ਿਫਟ ਹੋ ਗਿਆ ਸੀ ਤੇ ਪਿਛਲੇ ਸਾਲ ਮੌਂਟਰੀਅਲ ਟਾਈਗਰਜ਼ ਲਈ ਗਲੋਬਲ ਟੀ-20 ਕੈਨੇਡਾ ਟੂਰਨਾਮੈਂਟ ਵਿੱਚ ਸੈਂਕੜਾ ਲਗਾਉਣ...

  • fb
  • twitter
  • whatsapp
  • whatsapp
Advertisement

ਗੁਰਦਾਸਪੁਰ ਵਿੱਚ ਜੰਮਿਆ ਪਲਿਆ ਦਿਲਪ੍ਰੀਤ ਬਾਜਵਾ ਅਗਾਮੀ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ ਵਿੱਚ ਕੈਨੇਡੀਅਨ ਕ੍ਰਿਕਟ ਟੀਮ ਦੀ ਅਗਵਾਈ ਕਰੇਗਾ। ਬਾਜਵਾ 2020 ਵਿੱਚ ਕੈਨੇਡਾ ਸ਼ਿਫਟ ਹੋ ਗਿਆ ਸੀ ਤੇ ਪਿਛਲੇ ਸਾਲ ਮੌਂਟਰੀਅਲ ਟਾਈਗਰਜ਼ ਲਈ ਗਲੋਬਲ ਟੀ-20 ਕੈਨੇਡਾ ਟੂਰਨਾਮੈਂਟ ਵਿੱਚ ਸੈਂਕੜਾ ਲਗਾਉਣ ਵਾਲਾ ਪਹਿਲਾ ਕੈਨੇਡੀਅਨ ਬਣਿਆ ਸੀ। ਆਪਣੇ ਪਿਛਲੇ ਕੁਝ ਇੰਟਰਵਿਊਜ਼ ਵਿੱਚ ਬਾਜਵਾ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਵਿੱਚ ਖੇਡਦੇ ਸਮੇਂ ਉਸ ਨੂੰ ਰਿਜੈਕਸ਼ਨ ਦਾ ਸਾਹਮਣਾ ਕਰਨਾ ਪਿਆ ਸੀ। ਉਸ ਨੇ ਕਿਹਾ ਕਿ ਇਹ ਇੱਕ ਅਜਿਹਾ ਕਦਮ ਸੀ ਜਿਸ ਕਾਰਨ ਉਨ੍ਹਾਂ ਨੂੰ ਆਪਣਾ ਬੇਸ ਕੈਨੇਡਾ ਸ਼ਿਫਟ ਕਰਨਾ ਪਿਆ।

2024 ਵਿੱਚ ਟੀ-20 ਵਿਸ਼ਵ ਕੱਪ ਵਿੱਚ ਆਪਣਾ ਡੈਬਿਊ ਕਰਦੇ ਹੋਏ ਕੈਨੇਡਾ ਗਰੁੱਪ ਪੜਾਅ ਵਿੱਚ ਚੌਥੇ ਸਥਾਨ ’ਤੇ ਰਿਹਾ ਸੀ, ਪਰ ਤਿੰਨ ਅੰਕ ਹਾਸਲ ਕਰਨ ਵਿੱਚ ਸਫ਼ਲ ਰਿਹਾ। ਇਸ ਵਿਚ ਯੂਰਪੀਅਨ ਟੀਮ ਆਇਰਲੈਂਡ ਖਿਲਾਫ਼ 12 ਦੌੜਾਂ ਦੀ ਜਿੱਤ ਵੀ ਸ਼ਾਮਲ ਸੀ। ਟੀਮ ਨੇ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ ਅਮਰੀਕਾ ਰੀਜਨਲ ਫਾਈਨਲ ਜਿੱਤ ਕੇ ਟੂਰਨਾਮੈਂਟ ਦੇ ਇਸ ਐਡੀਸ਼ਨ ਵਿੱਚ ਜਗ੍ਹਾ ਬਣਾਈ ਹੈ। ਟੀਮ ਨੇ ਛੇ ਮੈਚ ਖੇਡੇ ਅਤੇ ਸਾਰੇ ਜਿੱਤੇ, ਇਸ ਤਰ੍ਹਾਂ ਟੇਬਲ ਵਿੱਚ ਸਿਖਰ ’ਤੇ ਰਹੀ, ਅਤੇ ਟੀ-20 ਵਿਸ਼ਵ ਕੱਪ ਲਈ ਆਪਣਾ ਟਿਕਟ ਬੁੱਕ ਕੀਤਾ। ਅਮਰੀਕਾ ਰੀਜਨਲ ਕੁਆਲੀਫਾਇਰ ਦੌਰਾਨ, ਸ਼ਿਵਮ ਸ਼ਰਮਾ ਦੀ ਆਫ-ਸਪਿਨ (7.81 ਦੀ ਔਸਤ ਨਾਲ 11 ਵਿਕਟਾਂ) ਅਤੇ ਕਲੀਮ ਸਨਾ ਦੀ ਖੱਬੇ ਹੱਥ ਦੀ ਗਤੀ (7.5 ਦੀ ਔਸਤ ਨਾਲ 10 ਵਿਕਟਾਂ) ਕਾਫ਼ੀ ਪ੍ਰਭਾਵਸ਼ਾਲੀ ਸਾਬਤ ਹੋਈਆਂ।

Advertisement

ਬੱਲੇਬਾਜ਼ੀ ਦੀ ਗੱਲ ਕਰੀਏ ਤਾਂ ਕੈਨੇਡੀਅਨ ਟੀਮ ਕੋਲ ਹਮਲਾਵਰ ਬੱਲੇਬਾਜ਼ ਨਿਕੋਲਸ ਕਿਰਟਨ ਹੈ, ਜਿਸ ਨੂੰ ਸਾਥੀ ਯੁਵਰਾਜ ਸਮਰਾ ਤੋਂ ਚੰਗੇ ਸਾਥ ਦੀ ਉਮੀਦ ਹੈ। ਸਮਰਾ ਦਾ ਸਟ੍ਰਾਈਕ-ਰੇਟ 160.72 ਹੈ। ਕੈਨੇਡਾ ਨੂੰ ਵਿਸ਼ਵ ਕੱਪ ਵਿਚ ਸ਼ੁਰੂਆਤੀ ਪੜਾਅ ਵਿਚ ਹੀ ਕਾਫ਼ੀ ਮਿਹਨਤ ਕਰਨੀ ਪੈ ਸਕਦੀ ਹੈ ਕਿਉਂਕਿ ਉਨ੍ਹਾਂ ਦੇ ਗਰੁੱਪ ਵਿੱਚ ਦੱਖਣੀ ਅਫਰੀਕਾ, ਨਿਊਜ਼ੀਲੈਂਡ, ਅਫਗਾਨਿਸਤਾਨ ਅਤੇ ਯੂਏਈ ਹਨ। ਉਹ 9 ਫਰਵਰੀ ਨੂੰ ਅਹਿਮਦਾਬਾਦ ਵਿੱਚ ਦੱਖਣੀ ਅਫਰੀਕਾ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੇ।

Advertisement

ਹਾਲਾਂਕਿ ਕੈਨੇਡੀਅਨ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਕੋਚ ਇੰਗਲਟਨ ਲਿਬਰਡ, ਜੋ ਕਿ ਕੈਨੇਡਾ ਦੇ ਸਾਬਕਾ ਅੰਤਰਰਾਸ਼ਟਰੀ ਖਿਡਾਰੀ ਹਨ, ਨੇ 20 ਮੈਂਬਰੀ ਟੀਮ ਟੀਮ ਬਣਾਈ ਸੀ ਜਿਸ ਵਿੱਚ ਨਿਕੋਲਸ ਕਿਰਟਨ ਨੂੰ ਕਪਤਾਨ ਬਣਾਇਆ ਗਿਆ ਸੀ। ਹਾਲਾਂਕਿ ਬਾਜਵਾ ਨੂੰ ਟੂਰਨਾਮੈਂਟ ਲਈ ਕਿਰਟਨ ਦੀ ਜਗ੍ਹਾ ਕਪਤਾਨ ਬਣਾਇਆ ਗਿਆ ਸੀ। ਕਿਰਟਨ ਨੇ 2024 ਵਿਚ ਸਾਬਕਾ ਕਪਤਾਨ ਸਾਦ ਬਿਨ ਜ਼ਫਰ ਦੀ ਜਗ੍ਹਾ ਲਈ ਸੀ।

ਕੈਨੇਡੀਅਨ ਟੀਮ ਇਸ ਤਰ੍ਹਾਂ ਹੈ:

ਟੀਮ: ਦਿਲਪ੍ਰੀਤ ਬਾਜਵਾ (ਕਪਤਾਨ), ਅਜੈਵੀਰ ਹੁੰਦਲ, ਅੰਸ਼ ਪਟੇਲ, ਦਿਲੋਨ ਹੇਲੀਗਰ, ਹਰਸ਼ ਠਾਕਰ, ਜਸਕਰਨਦੀਪ ਬੁੱਟਰ, ਕਲੀਮ ਸਨਾ, ਕੰਵਰਪਾਲ ਤੱਥਗੁਰ, ਨਵਨੀਤ ਧਾਲੀਵਾਲ, ਨਿਕੋਲਸ ਕਿਰਟਨ, ਰਵਿੰਦਰਪਾਲ ਸਿੰਘ, ਸਾਦ ਬਿਨ ਜ਼ਫਰ, ਸ਼ਿਵਮ ਸ਼ਰਮਾ, ਸ਼੍ਰੇਅਸ ਮੋਵਾ, ਯੁਵਰਾਜ ਸਮਰਾ।

Advertisement
×