DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

T20 World Cup: ਬੈਨੇਟ ਅਤੇ ਰਜ਼ਾ ਸਦਕਾ Zimbabwe ਨੇ Sri Lanka ਨੂੰ 6 ਵਿਕਟਾਂ ਨਾਲ ਹਰਾਇਆ

ਜ਼ਿੰਬਾਬਵੇ T20 ਵਿਸ਼ਵ ਕੱਪ ਦੇ ਸੁਪਰ 8 ਵਿੱਚ ਪਹੁੰਚਿਆ

  • fb
  • twitter
  • whatsapp
  • whatsapp
featured-img featured-img
Zimbabwe's Tony Munyonga, right, and Brian Bennett celebrate after Zimbabwe won the T20 World Cup cricket match against Sri Lanka in Colombo, Sri Lanka, Thursday, Feb. 19, 2026. AP/PTI(AP02_19_2026_000537B)
Advertisement

ਕੋਲੰਬੋ ਵਿੱਚ ਖੇਡੇ ਗਏ ਇੱਕ ਅਹਿਮ ਮੁਕਾਬਲੇ ਵਿੱਚ ਬ੍ਰਾਇਨ ਬੈਨੇਟ ਦੇ ਅਰਧ ਸੈਂਕੜੇ ਅਤੇ ਕਪਤਾਨ ਸਿਕੰਦਰ ਰਜ਼ਾ ਦੀ 45 ਦੌੜਾਂ ਦੀ ਤੂਫ਼ਾਨੀ ਪਾਰੀ ਸਦਕਾ ਜ਼ਿੰਬਾਬਵੇ ਨੇ ਸ੍ਰੀਲੰਕਾ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਜ਼ਿੰਬਾਬਵੇ ਨੇ ਆਪਣੇ ਗਰੁੱਪ ਵਿੱਚ ਕੋਈ ਮੈਚ ਨਹੀਂ ਹਾਰਿਆ ਤੇ ਉਹ ਟੀ-20 ਵਿਸ਼ਵ ਕੱਪ ਦੇ ਸੁਪਰ ਅੱਠ ਗੇੜ ਵਿੱਚ ਦਾਖਲ ਹੋ ਗਿਆ ਹੈ। ਜ਼ਿੰਬਾਬਵੇ ਦੇ ਇਸ ਪ੍ਰਦਰਸ਼ਨ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ, ਖਾਸ ਕਰਕੇ ਜਦੋਂ ਉਨ੍ਹਾਂ ਨੇ ਲੀਗ ਪੜਾਅ ਵਿੱਚ ਆਸਟਰੇਲੀਆ ਵਰਗੀ ਟੀਮ ਨੂੰ ਵੀ ਮਾਤ ਦਿੱਤੀ ਸੀ।

ਸ੍ਰੀਲੰਕਾ ਵੱਲੋਂ ਦਿੱਤੇ ਗਏ 179 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਜ਼ਿੰਬਾਬਵੇ ਨੇ 19.3 ਓਵਰਾਂ ਵਿੱਚ 182 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਸਲਾਮੀ ਬੱਲੇਬਾਜ਼ ਬ੍ਰਾਇਨ ਬੈਨੇਟ ਨੇ 48 ਗੇਂਦਾਂ ਵਿੱਚ 63 ਦੌੜਾਂ ਬਣਾਈਆਂ, ਜਦੋਂ ਕਿ ਸਿਕੰਦਰ ਰਜ਼ਾ ਨੇ ਮਹਿਜ਼ 26 ਗੇਂਦਾਂ ਵਿੱਚ 45 ਦੌੜਾਂ ਦੀ ਅਹਿਮ ਪਾਰੀ ਖੇਡੀ। ਜ਼ਿੰਬਾਬਵੇ ਦੀ ਸ਼ੁਰੂਆਤ ਬਹੁਤ ਵਧੀਆ ਰਹੀ। ਪਹਿਲੇ ਵਿਕਟ ਲਈ ਬੈਨੇਟ ਅਤੇ ਮਾਰੂਮਾਨੀ (34 ਦੌੜਾਂ) ਨੇ 69 ਦੌੜਾਂ ਦੀ ਸਾਂਝੇਦਾਰੀ ਕੀਤੀ। ਅਖੀਰਲੇ ਓਵਰ ਵਿੱਚ ਜ਼ਿੰਬਾਬਵੇ ਨੂੰ ਜਿੱਤ ਲਈ 8 ਦੌੜਾਂ ਦੀ ਲੋੜ ਸੀ, ਜਿਸ ਤੋਂ ਬਾਅਦ ਟੋਨੀ ਮੁਨਿਓਂਗਾ ਨੇ ਮਹੀਸ਼ ਤੀਕਸ਼ਣਾ ਦੀ ਗੇਂਦ ’ਤੇ ਛੱਕਾ ਜੜ ਕੇ ਜੇਤੂ ਟੀਚਾ ਹਾਸਲ ਕੀਤਾ।

Advertisement

ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਸ੍ਰੀਲੰਕਾ ਨੇ ਨਿਰਧਾਰਤ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ 'ਤੇ 178 ਦੌੜਾਂ ਬਣਾਈਆਂ ਸਨ। ਸ਼੍ਰੀਲੰਕਾ ਲਈ ਪਾਥੁਮ ਨਿਸਾਂਕਾ ਨੇ ਸਭ ਤੋਂ ਵੱਧ 62 ਦੌੜਾਂ ਅਤੇ ਪਵਨ ਰਤਨਾਇਕੇ ਨੇ 44 ਦੌੜਾਂ ਬਣਾਈਆਂ। ਹਾਲਾਂਕਿ ਜ਼ਿੰਬਾਬਵੇ ਦੇ ਸਪਿੰਨਰਾਂਸਿਕੰਦਰ ਰਜ਼ਾ, ਗ੍ਰੀਮ ਕ੍ਰੇਮਰ ਅਤੇ ਰਿਆਨ ਬਰਲ ਨੇ ਵਿਚਕਾਰਲੇ ਓਵਰਾਂ ਵਿੱਚ ਸ਼੍ਰੀਲੰਕਾ ਦੀ ਦੌੜਾਂ ਦੀ ਗਤੀ ’ਤੇ ਲਗਾਮ ਲਗਾਈ ਰੱਖੀ। ਭਾਵੇਂ ਸ਼੍ਰੀਲੰਕਾ ਨੇ ਆਖਰੀ ਦੋ ਓਵਰਾਂ ਵਿੱਚ 30 ਦੌੜਾਂ ਬਣਾਈਆਂ, ਪਰ ਉਹ ਜ਼ਿੰਬਾਬਵੇ ਦੇ ਬੱਲੇਬਾਜ਼ਾਂ ਨੂੰ ਰੋਕਣ ਵਿੱਚ ਨਾਕਾਮ ਰਹੇ।

Advertisement

Advertisement
×