DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟੀ20: ਵੈਸਟ ਇੰਡੀਜ਼ ਸੁਪਰ 8ਵਿੱਚ

ਗਰੁੱਪ ‘ਸੀ’ ਦੇ ਮੁਕਾਬਲੇ ’ਚ ਨੇਪਾਲ ਨੂੰ 9 ਵਿਕਟਾਂ ਦੀ ਕਰਾਰੀ ਸ਼ਿਕਸਤ ਦਿੱਤੀ

  • fb
  • twitter
  • whatsapp
  • whatsapp
featured-img featured-img
ਵੈਸਟ ਇੰਡੀਜ਼ ਦਾ ਬੱਲੇਬਾਜ਼ ਸ਼ਿਮਰੋਨ ਹੇਟਮਾਇਰ ਮੁੰਬਈ ਵਿੱਚ ਖੇਡੇ ਮੈਚ ਦੌਰਾਨ ਨੇਪਾਲ ਦੇ ਗੇਂਦਬਾਜ਼ ਨੂੰ ਸ਼ਾਟ ਜੜਦਾ ਹੋਇਆ। ਫੋਟੋ: ਪੀਟੀਆਈ
Advertisement

ਤਜਰਬੇਕਾਰ ਹਰਫ਼ਨਮੌਲਾ ਖਿਡਾਰੀ ਜੈਸਨ ਹੋਲਡਰ ਦੀ ਅਗਵਾਈ ਵਿੱਚ ਪਹਿਲਾਂ ਗੇਂਦਬਾਜ਼ਾਂ ਤੇ ਮਗਰੋੋਂ ਸਿਖਰਲੇ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਵੈਸਟ ਇੰਡੀਜ਼ ਨੇ ਐਤਵਾਰ ਨੂੰ ਇਥੇ ਟੀ20 ਵਿਸ਼ਵ ਕੱਪ ਦੇ ਗਰੁੱਪ ਸੀ ਮੁਕਾਬਲੇ ਵਿੱਚ ਨੇਪਾਲ ਨੂੰ ਨੌਂ ਵਿਕਟਾਂ ਦੀ ਕਰਾਰੀ ਸ਼ਿਕਸਤ ਦਿੱਤੀ। ਇਸ ਜਿੱਤ ਨਾਲ ਵਿੰਡੀਜ਼ ਨੇ ਸੁਪਰ ਅੱਠ ਵਿੱਚ ਥਾਂ ਪੱਕੀ ਕਰ ਲਈ ਹੈ। ਨੇਪਾਲ ਨੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ ਅੱਠ ਵਿਕਟਾਂ ਦੇ ਨੁਕਸਾਨ ਨਾਲ 133 ਦੌੜਾਂ ਬਣਾਈਆਂ। ਦੀਪੇਂਦਰ ਸਿੰਘ ਏਰੀ 58 ਦੌੜਾਂ ਨਾਲ ਟੌਪ ਸਕੋਰਰ ਰਿਹਾ। ਹੋਲਡਰ ਨੇ 27 ਦੌੜਾਂ ਬਦਲੇ ਚਾਰ ਵਿਕਟ ਲਏ। ਵੈਸਟ ਇੰਡੀਜ਼ ਨੇ ਇਸ ਦੇ ਜਵਾਬ ਵਿਚ 15.2 ਓਵਰਾਂ ਵਿਚ ਇਕ ਵਿਕਟ ਉੱਤੇ 134 ਦੌੜਾਂ ਬਣਾ ਕੇ ਟੀਚਾ ਸੌਖਿਆਂ ਹੀ ਹਾਸਲ ਕਰ ਲਿਆ। ਕਪਤਾਨ ਸ਼ਾਈ ਹੋਪ ਨੇ 44 ਗੇਂਦਾਂ ’ਤੇ ਨਾਬਾਦ 61 ਦੌੜਾਂ ਬਣਾਈਆਂ। ਸ਼ਿਮਰੋਨ ਹੇਟਮਾਇਰ ਨੇ 32 ਗੇਂਦਾਂ ’ਤੇ ਨਾਬਾਦ 46 ਦੌੜਾਂ ਬਣਾਈਆਂ। ਦੋਵਾਂ ਨੇ ਦੂਜੇ ਵਿਕਟ ਲਈ 91 ਦੌੜਾਂ ਦੀ ਨਾਬਾਦ ਭਾਈਵਾਲੀ ਕੀਤੀ। ਵੈਸਟ ਇੰਡੀਜ਼ ਦੀ ਗਰੁੱਪ ਸੀ ਵਿੱਚ ਇਹ ਲਗਾਤਾਰ ਤੀਜੀ ਜਿੱਤ ਹੈ। ਉਹ ਸੁਪਰ 8 ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਹੈ।

Advertisement
Advertisement
×