DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟੀ20: ਦੱਖਣੀ ਅਫਰੀਕਾ ਨੇ ਨਿਊਜ਼ੀਲੈਂਡ ਨਾਲ ਲੜੀ ਬਰਾਬਰ ਕੀਤੀ

ਕੌਨਰ ਏਸਟਰਹੁਇਜ਼ਨ ਦੇ ਕਰੀਅਰ ਦੇ ਪਹਿਲੇ ਨੀਮ ਸੈਂਕੜੇ ਤੇ ਸਪਿੰਨਰਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਮਹਿਮਾਨ ਦੱਖਣੀ ਅਫਰੀਕਾ ਨੇ ਅੱਜ ਇੱਥੇ ਚੌਥੇ ਟੀ20 ਕੌਮਾਂਤਰੀ ਕ੍ਰਿਕਟ ਮੈਚ ਵਿਚ ਨਿਊਜ਼ੀਲੈਂਡ ਨੂੰ 19 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ 2-2 ਨਾਲ...

  • fb
  • twitter
  • whatsapp
  • whatsapp
Advertisement

ਕੌਨਰ ਏਸਟਰਹੁਇਜ਼ਨ ਦੇ ਕਰੀਅਰ ਦੇ ਪਹਿਲੇ ਨੀਮ ਸੈਂਕੜੇ ਤੇ ਸਪਿੰਨਰਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਮਹਿਮਾਨ ਦੱਖਣੀ ਅਫਰੀਕਾ ਨੇ ਅੱਜ ਇੱਥੇ ਚੌਥੇ ਟੀ20 ਕੌਮਾਂਤਰੀ ਕ੍ਰਿਕਟ ਮੈਚ ਵਿਚ ਨਿਊਜ਼ੀਲੈਂਡ ਨੂੰ 19 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ 2-2 ਨਾਲ ਬਰਾਬਰ ਕਰ ਲਈ ਹੈ। ਕੌਨਰ ਨੇ 33 ਗੇਂਦਾਂ ਵਿਚ ਆਪਣਾ ਪਹਿਲਾ ਨੀਮ ਸੈਂਕੜਾ ਜੜਿਆ ਤੇ ਉਹ ਆਖ਼ਰ ਵਿਚ 57 ਦੌੜਾਂ ਬਣਾ ਕੇ ਆਊਟ ਹੋਏ। ਉਨ੍ਹਾਂ ਦੀ ਇਹ ਪਾਰੀ ਫ਼ੈਸਲਾਕੁਨ ਸਾਬਿਤ ਹੋਈ ਕਿਉਂਕਿ ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜ ਵਿਕਟਾਂ ਉਤੇ 164 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿਚ ਨਿਊਜ਼ੀਲੈਂਡ ਦੀ ਟੀਮ 18.5 ਓਵਰਾਂ ਵਿਚ 145 ਦੌੜਾਂ ਉਤੇ ਆਊਟ ਹੋ ਗਈ। ਨਿਊਜ਼ੀਲੈਂਡ ਨੇ ਪਾਵਰ ਪਲੇਅ ਵਿਚ ਦੋ ਵਿਕਟਾਂ ਉਤੇ 63 ਦੌੜਾਂ ਬਣਾਈਆਂ ਸਨ ਜਿਸ ’ਚ ਟਿਮ ਰੌਬਿਨਸਨ ਦੀਆਂ 22 ਗੇਂਦਾਂ ਉਤੇ ਬਣਾਈਆਂ 32 ਦੌੜਾਂ ਸ਼ਾਮਲ ਹਨ। ਪਰ ਉਸ ਤੋਂ ਬਾਅਦ ਦੱਖਣੀ ਅਫਰੀਕਾ ਦੇ ਸਪਿੰਨਰਾਂ ਨੇ ਸ਼ਿਕੰਜਾ ਕਸ ਦਿੱਤਾ। ਟੀਮ ਵੱਲੋਂ ਪ੍ਰੇਨੇਲਨ ਸੁਬਰਾਇਨ ਨੇ ਆਪਣੇ ਪਹਿਲੇ ਮੈਚ ਵਿਚ 13 ਦੌੜਾਂ ਦੇ ਕੇ 2 ਜਦਕਿ ਕੇਸ਼ਵ ਮਹਾਰਾਜ ਨੇ 22 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ।

Advertisement
Advertisement
×