DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟੀ20: ਦੱਖਣੀ ਅਫਰੀਕਾ ਨੇ ਯੂ ਏ ਈ ਨੂੰ ਹਰਾਇਆ

ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਦੱਖਣੀ ਅਫਰੀਕਾ ਨੇ ਟੀ20 ਵਿਸ਼ਵ ਕੱਪ ਦੇ ਆਖ਼ਰੀ ਗਰੁੱਪ ਲੀਗ ਮੈਚ ਵਿੱਚ ਅੱਜ ਯੂ ਏ ਈ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਕੌਰਬਿਨ ਬੌਸ਼ ਦੀਆਂ ਤਿੰਨ ਅਤੇ ਐਨਰਿਚ ਨੌਰਕੀਆ ਦੀਆਂ ਦੋ ਵਿਕਟਾਂ ਦੀ...

  • fb
  • twitter
  • whatsapp
  • whatsapp
featured-img featured-img
ਨਵੀਂ ਦਿੱਲੀ ਦੇ ਅਰੁਨ ਜੇਟਲੀ ਸਟੇਡੀਅਮ ’ਚ ਟੀ20 ਵਿਸ਼ਵ ਕੱਪ ਦੇ ਇਕ ਮੈਚ ਦੌਰਾਨ ਯੂ ਏ ਈ ਖ਼ਿਲਾਫ਼ ਸ਼ਾਟ ਮਾਰਦਾ ਹੋਇਆ ਦੱਖਣੀ ਅਫ਼ਰੀਕਾ ਦਾ ਬੱਲੇਬਾਜ਼ ਡੇਵਾਲਡ ਬ੍ਰੈਵਿਸ। -ਫੋਟੋ: ਪੀਟੀਆਈ
Advertisement

ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਦੱਖਣੀ ਅਫਰੀਕਾ ਨੇ ਟੀ20 ਵਿਸ਼ਵ ਕੱਪ ਦੇ ਆਖ਼ਰੀ ਗਰੁੱਪ ਲੀਗ ਮੈਚ ਵਿੱਚ ਅੱਜ ਯੂ ਏ ਈ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਕੌਰਬਿਨ ਬੌਸ਼ ਦੀਆਂ ਤਿੰਨ ਅਤੇ ਐਨਰਿਚ ਨੌਰਕੀਆ ਦੀਆਂ ਦੋ ਵਿਕਟਾਂ ਦੀ ਮਦਦ ਨਾਲ ਯੂ ਏ ਈ ਨੂੰ ਛੇ ਵਿਕਟਾਂ ’ਤੇ 122 ਦੌੜਾਂ ਤੱਕ ਰੋਕਣ ਤੋਂ ਬਾਅਦ ਦੱਖਣੀ ਅਫ਼ਰੀਕਾ ਨੇ 123 ਦੌੜਾਂ ਦਾ ਟੀਚਾ 13.2 ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਦੱਖਣੀ ਅਫਰੀਕਾ ਲਈ ਡੇਵਾਲਡ ਬ੍ਰੈਵਿਸ ਨੇ 25 ਗੇਂਦਾਂ ’ਤੇ 36 ਦੌੜਾਂ ਅਤੇ ਰਿਆਨ ਰਿਕੈਲਟਨ ਨੇ 16 ਗੇਂਦਾਂ ਵਿੱਚ 30 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਨੇ ਇਹ ਮੈਚ 40 ਗੇਂਦਾਂ ਬਾਕੀ ਰਹਿੰਦਿਆਂ ਜਿੱਤ ਲਿਆ।

Advertisement
Advertisement
×