ਟੀ-20: ਸੋਨਮ ਯੇਸ਼ੇ ਅੱਠ ਵਿਕਟਾਂ ਲੈਣ ਵਾਲਾ ਪਹਿਲਾ ਗੇਂਦਬਾਜ਼
ਭੂਟਾਨ ਦਾ ਸਪਿੰਨਰ ਸੋਨਮ ਯੇਸ਼ੇ ਪੁਰਸ਼ਾਂ ਦੇ ਟੀ-200 ਕੌਮਾਂਤਰੀ ਮੈਚ ਵਿੱਚ ਅੱਠ ਵਿਕਟਾਂ ਲੈਣ ਵਾਲਾ ਪਹਿਲਾ ਗੇਂਦਬਾਜ਼ ਬਣ ਗਿਆ। ਖੱਬੇ ਹੱਥ ਦੇ ਸਪਿੰਨਰ ਸੋਨਮ ਯੇਸ਼ੇ ਨੇ 26 ਦਸੰਬਰ ਨੂੰ ਭੂਟਾਨ ਦੇ ਗਿਲੈਫੂ ਮਾਈਂਡਫੁਲਨੈੱਸ ਸਿਟੀ ਵਿੱਚ ਮਿਆਂਮਾਰ ਖ਼ਿਲਾਫ਼ ਤੀਜੇ ਟੀ-20 ਕੌਮਾਂਤਰੀ...
Advertisement
ਭੂਟਾਨ ਦਾ ਸਪਿੰਨਰ ਸੋਨਮ ਯੇਸ਼ੇ ਪੁਰਸ਼ਾਂ ਦੇ ਟੀ-200 ਕੌਮਾਂਤਰੀ ਮੈਚ ਵਿੱਚ ਅੱਠ ਵਿਕਟਾਂ ਲੈਣ ਵਾਲਾ ਪਹਿਲਾ ਗੇਂਦਬਾਜ਼ ਬਣ ਗਿਆ। ਖੱਬੇ ਹੱਥ ਦੇ ਸਪਿੰਨਰ ਸੋਨਮ ਯੇਸ਼ੇ ਨੇ 26 ਦਸੰਬਰ ਨੂੰ ਭੂਟਾਨ ਦੇ ਗਿਲੈਫੂ ਮਾਈਂਡਫੁਲਨੈੱਸ ਸਿਟੀ ਵਿੱਚ ਮਿਆਂਮਾਰ ਖ਼ਿਲਾਫ਼ ਤੀਜੇ ਟੀ-20 ਕੌਮਾਂਤਰੀ ਮੈਚ ਦੌਰਾਨ ਇਹ ਉਪਲੱਬਧੀ ਹਾਸਲ ਕੀਤੀ। ਇਸ 22 ਸਾਲਾ ਗੇਂਦਬਾਜ਼ ਨੇ ਸੱਤ ਦੌੜਾਂ ਦੇ ਕੇ ਅੱਠ ਵਿਕਟਾਂ ਲਈਆਂ। ਭੂਟਾਨ ਨੇ ਮਿਆਂਮਾਰ ਨੂੰ 45 ਦੌੜਾਂ ’ਤੇ ਆਊਟ ਕਰ ਦਿੱਤਾ। ਇਸ ਤੋਂ ਪਹਿਲਾਂ ਭੂਟਾਨ ਨੇ ਨੌਂ ਵਿਕਟਾਂ ’ਤੇ 127 ਦੌੜਾਂ ਬਣਾਈਆਂ ਸਨ।
Advertisement
Advertisement
×

