ਦੁਬਈ: ਭਾਰਤ ਦੀ ਹਰਫਨਮੌਲਾ ਦੀਪਤੀ ਸ਼ਰਮਾ ਆਈਸੀਸੀ ਵੱਲੋਂ ਜਾਰੀ ਮਹਿਲਾ ਟੀ-20 ਦੀ ਗੇਂਦਬਾਜ਼ਾਂ ਦੀ ਦਰਜਾਬੰਦੀ ਵਿੱਚ ਦੂਜੇ ਸਥਾਨ ‘ਤੇ ਪਹੁੰਚ ਗਈ ਹੈ। ਹੁਣ ਉਸ ਦੀ ਨਜ਼ਰ ਸਿਖਰਲੇ ਸਥਾਨ ‘ਤੇ ਹੈ, ਜਿਸ ‘ਤੇ ਇੰਗਲੈਂਡ ਦੀ ਸੋਫੀ ਏਕਲੇਸਟੋਨ ਕਾਬਜ਼ ਹੈ। ਦੱਖਣੀ ਅਫਰੀਕਾ ‘ਚ ਚੱਲ ਰਹੀ ਤਿਕੋਣੀ ਲੜੀ ਵਿੱਚ 9 ਵਿਕਟਾਂ ਲੈਣ ਵਾਲੀ ਸਭ ਤੋਂ ਸਫਲ ਗੇਂਦਬਾਜ਼ 25 ਸਾਲਾ ਦੀਪਤੀ ਅਤੇ ਇੰਗਲੈਂਡ ਦੀ ਖੱਬੇ ਹੱਥ ਦੀ ਸਪਿੰਨਰ ਏਕਲੇਸਟੋਨ ਵਿਚਾਲੇ ਸਿਰਫ 26 ਅੰਕਾਂ ਦਾ ਫਰਕ ਹੈ। ਦੀਪਤੀ ਦੇ 737 ਅੰਕ ਹਨ। ਲੜੀ ਵਿੱਚ ਚਾਰ ਵਿਕਟਾਂ ਲੈਣ ਵਾਲੀ ਦੱਖਣੀ ਅਫਰੀਕਾ ਦੀ ਐੱਨ. ਮਲਾਬਾ ਵੀ 732 ਅੰਕਾਂ ਨਾਲ ਤੀਜੇ ਸਥਾਨ ‘ਤੇ ਪਹੁੰਚ ਗਈ ਹੈ। -ਪੀਟੀਆਈ