DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

T-20 World Cup: ਭਾਰਤ ਨੇ Namibia ਨੂੰ 93 ਦੌੜਾਂ ਨਾਲ ਹਰਾਇਆ

ਗਰੁੱਪ ਏ ’ਚ ਟੌਪ ’ਤੇ ਪੁੱਜਿਆ ਭਾਰਤ; ਭਾਰਤ ਨੇ 210 ਦੌਡ਼ਾਂ ਦਾ ਦਿੱਤਾ ਸੀ ਟੀਚਾ

  • fb
  • twitter
  • whatsapp
  • whatsapp
featured-img featured-img
New Delhi, Feb 12 (ANI): India's Hardik Pandya and Jasprit Bumrah share a hug as India wins their ICC Men's T20 World Cup 2026 match against Namibia, at Arun Jaitley Stadium, in New Delhi on Thursday. (ANI Photo/Rahul Singh)
Advertisement

ਭਾਰਤ ਨੇ ਅੱਜ ਨਾਮੀਬੀਆ ਨੂੰ ਟੀ-20 ਵਿਸ਼ਵ ਕੱਪ ਦੇ ਮੈਚ ਵਿਚ 93 ਦੌੜਾਂ ਨਾਲ ਹਰਾ ਦਿੱਤਾ ਹੈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿਚ ਨੌਂ ਵਿਕਟਾਂ ਦੇ ਨੁਕਸਾਨ ਨਾਲ 209 ਦੌੜਾਂ ਬਣਾਈਆਂ ਜਦਕਿ ਨਾਮੀਬੀਆ ਦੀ ਟੀਮ 18.2 ਓਵਰਾਂ ਵਿਚ 116 ਦੌੜਾਂ ’ਤੇ ਆਲ ਆਊਟ ਹੋ ਗਈ।

ਭਾਰਤ ਨੇ ਅੱਜ ਨਾਮੀਬੀਆ ਖ਼ਿਲਾਫ਼ ਟੀ-20 ਮੈਚ ਵਿਚ ਨਿਰਧਾਰਤ 20 ਓਵਰਾਂ ਵਿਚ 9 ਵਿਕਟਾਂ ਦੇ ਨੁਕਸਾਨ ਨਾਲ 209 ਦੌੜਾਂ ਬਣਾਈਆਂ ਤੇ ਨਾਮੀਬੀਆ ਨੂੰ ਜਿੱਤ ਲਈ ਦੌੜਾਂ ਦਾ ਟੀਚਾ ਦਿੱਤਾ। ਭਾਰਤ ਵਲੋਂ ਇਸ਼ਾਨ ਕਿਸ਼ਨ ਵਲੋਂ 24 ਗੇਂਦਾਂ ਵਿਚ 61 ਦੌੜਾਂ ਤੇ ਹਾਰਦਿਕ ਪਾਂਡਿਆ ਨੇ 28 ਗੇਂਦਾਂ ਵਿਚ 52 ਦੌੜਾਂ ਦੀ ਤੂਫਾਨੀ ਪਾਰੀ ਖੇਡੀ।

Advertisement

Advertisement

ਨਵੀਂ ਦਿੱਲੀ ਵਿੱਚ ਖੇਡੇ ਜਾ ਰਹੇ ਟੀ-20 ਵਿਸ਼ਵ ਕੱਪ ਦੇ ਮੁਕਾਬਲੇ ਵਿੱਚ ਨਾਮੀਬੀਆ ਦੇ ਕਪਤਾਨ ਗੇਰਹਾਰਡ ਇਰਾਸਮਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਟੀਮ ਵਿੱਚ ਅੱਜ ਦੋ ਬਦਲਾਅ ਕੀਤੇ ਗਏ ਹਨ। ਅਭਿਸ਼ੇਕ ਸ਼ਰਮਾ ਪੇਟ ਦੀ ਇਨਫੈਕਸ਼ਨ ਕਾਰਨ ਪੂਰੀ ਤਰ੍ਹਾਂ ਫਿੱਟ ਨਹੀਂ ਹੈ ਜਿਸ ਕਰਕੇ ਉਸ ਦੀ ਜਗ੍ਹਾ ਸੰਜੂ ਸੈਮਸਨ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦੀ ਥਾਂ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਵਾਪਸੀ ਹੋਈ। ਸਲਾਮੀ ਬੱਲੇਬਾਜ਼ ਸੰਜੂ ਸੈਮਸਨ ਤੇਜ਼ੀ ਨਾਲ ਰਨ ਬਣਾਉਣ ਦੀ ਕੋਸ਼ਿਸ਼ ਵਿੱਚ 22 ਦੌੜਾਂ ਬਣਾ ਕੇ ਆਊਟ ਹੋਇਆ। ਉਨ੍ਹਾਂ ਨੂੰ ਬੇਨ ਸ਼ਿਕੋਂਗੋ ਦੀ ਗੇਂਦ 'ਤੇ ਲੌਰੀਨ ਸਟੀਨਕੈਂਪ ਨੇ ਕੈਚ ਕੀਤਾ।

ਨਾਮੀਬੀਆ ਦੀ ਟੀਮ ਵਿੱਚ ਵੀ ਦੋ ਬਦਲਾਅ ਕੀਤੇ ਗਏ ਹਨ, ਜਿੱਥੇ ਬੇਨ ਸ਼ਿਕੋਂਗੋ ਅਤੇ ਮਾਲਨ ਕਰੂਗਰ ਨੂੰ ਖੇਡਣ ਦਾ ਮੌਕਾ ਦਿੱਤਾ ਗਿਆ ਹੈ। ਭਾਰਤੀ ਟੀਮ ਦੀ ਕਪਤਾਨੀ ਸੂਰਿਆਕੁਮਾਰ ਯਾਦਵ ਕਰ ਰਹੇ ਹਨ ਅਤੇ ਟੀਮ ਵਿੱਚ ਇਸ਼ਾਨ ਕਿਸ਼ਨ, ਤਿਲਕ ਵਰਮਾ, ਹਾਰਦਿਕ ਪਾਂਡਿਆ ਅਤੇ ਰਿੰਕੂ ਸਿੰਘ ਵਰਗੇ ਬੱਲੇਬਾਜ਼ ਹਨ। ਗੇਂਦਬਾਜ਼ੀ ਦੀ ਕਮਾਨ ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ ਅਤੇ ਵਰੁਣ ਚੱਕਰਵਰਤੀ ਦੇ ਹੱਥਾਂ ਵਿੱਚ ਹੋਵੇਗੀ।

Advertisement
×