DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

T-20 World Cup: England ਨੇ Pakistan ਨੂੰ ਦੋ ਵਿਕਟਾਂ ਨਾਲ ਹਰਾਇਆ; ਸੈਮੀਫਾਈਨਲ ’ਚ ਪੁੱਜਣ ਵਾਲੀ ਪਹਿਲੀ ਟੀਮ

ਹੈਰੀ ਬਰੁੱਕ ਦਾ ਸੈਂਕਡ਼ਾ; ਸ਼ਾਹੀਨ ਅਫਰੀਦੀ ਦੀ ਸ਼ਾਨਦਾਰ ਗੇਂਦਬਾਜ਼ੀ ਕੰਮ ਨਾ ਆਈ

  • fb
  • twitter
  • whatsapp
  • whatsapp
featured-img featured-img
England's captain Harry Brook, left, and Jacob Bethell celebrate during the T20 World Cup cricket match between England and Pakistan in Pallekele, Sri Lanka, Tuesday, Feb. 24, 2026. AP/PTI(AP02_24_2026_000463B)
Advertisement

ਪਾਲੇਕਲ ਵਿੱਚ ਖੇਡੇ ਜਾ ਰਹੇ ਆਈ.ਸੀ.ਸੀ. ਟੀ-20 ਵਿਸ਼ਵ ਕੱਪ ਦੇ ਸੁਪਰ-8 ਮੁਕਾਬਲੇ ਵਿੱਚ ਅੱਜ ਇੰਗਲੈਂਡ ਨੇ ਪਾਕਿਸਤਾਨ ਨੂੰ ਦੋ ਵਿਕਟਾਂ ਨਾਲ ਹਰਾ ਦਿੱਤਾ ਹੈ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ ਵੀਹ ਓਵਰਾਂ ਵਿਚ ਨੌਂ ਵਿਕਟਾਂ ਦੇ ਨੁਕਸਾਨ ’ਤੇ 164 ਦੌੜਾਂ ਬਣਾਈਆਂ ਜਦਕਿ ਇੰਗਲੈਂਡ ਨੇ 8 ਵਿਕਟਾਂ ਦੇ ਨੁਕਸਾਨ ’ਤੇ ਜੇਤੂ ਟੀਚਾ ਪੂਰਾ ਕੀਤਾ। ਇਸ ਮੈਚ ਵਿਚ ਹੈਰੀ ਬਰੁੱਕ ਨੇ ਸੈਂਕੜਾ ਜੜਿਆ ਜਦਕਿ ਸ਼ਾਹੀਨ ਅਫਰੀਦੀ ਦੀ ਸ਼ਾਨਦਾਰ ਗੇਂਦਬਾਜ਼ੀ ਕੰਮ ਨਾ ਆਈ।

ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਨਿਰਧਾਰਿਤ ਵੀਹ ਓਵਰਾਂ ਵਿਚ ਨੌਂ ਵਿਕਟਾਂ ਦੇ ਨੁਕਸਾਨ ’ਤੇ 164 ਦੌੜਾਂ ਬਣਾਈਆਂ।

Advertisement

Advertisement

ਇਸ ਮੈਚ ਲਈ ਪਾਕਿਸਤਾਨੀ ਟੀਮ ਵਿੱਚ ਇੱਕ ਬਦਲਾਅ ਕੀਤਾ ਗਿਆ ਹੈ। ਆਲਰਾਊਂਡਰ ਫਹੀਮ ਅਸ਼ਰਫ ਦੀ ਜਗ੍ਹਾ ਤੇਜ਼ ਗੇਂਦਬਾਜ਼ ਸ਼ਾਹੀਨ ਅਫ਼ਰੀਦੀ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਦੂਜੇ ਪਾਸੇ ਇੰਗਲੈਂਡ ਦੀ ਟੀਮ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਅਤੇ ਉਹ ਆਪਣੀ ਪੁਰਾਣੀ ਟੀਮ ਨਾਲ ਹੀ ਮੈਦਾਨ ਵਿੱਚ ਉਤਰੀ ਹੈ।

ਪਾਕਿਸਤਾਨ ਦੀ ਟੀਮ:

ਸਾਹਿਬਜ਼ਾਦਾ ਫਰਹਾਨ, ਸਈਮ ਅਯੂਬ, ਸਲਮਾਨ ਅਲੀ ਆਗਾ (ਕਪਤਾਨ), ਬਾਬਰ ਆਜ਼ਮ, ਫਖ਼ਰ ਜ਼ਮਾਨ, ਉਸਮਾਨ ਖਾਨ (ਵਿਕਟਕੀਪਰ), ਸ਼ਾਦਾਬ ਖਾਨ, ਮੁਹੰਮਦ ਨਵਾਜ਼, ਸ਼ਾਹੀਨ ਅਫ਼ਰੀਦੀ, ਸਲਮਾਨ ਮਿਰਜ਼ਾ ਅਤੇ ਉਸਮਾਨ ਤਾਰਿਕ।

ਇੰਗਲੈਂਡ ਦੀ ਟੀਮ:

ਫਿਲਿਪ ਸਾਲਟ, ਜੋਸ ਬਟਲਰ (ਵਿਕਟਕੀਪਰ), ਜੈਕਬ ਬੈਥਲ, ਟੌਮ ਬੈਂਟਨ, ਹੈਰੀ ਬਰੂਕ (ਕਪਤਾਨ), ਸੈਮ ਕਰਨ, ਵਿਲ ਜੈਕਸ, ਲਿਆਮ ਡਾਸਨ, ਜੈਮੀ ਓਵਰਟਨ, ਜੋਫਰਾ ਆਰਚਰ ਅਤੇ ਆਦਿਲ ਰਾਸ਼ਿਦ।

Advertisement
×