DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

T-20 World Cup: Australia ਨੇ Oman ਨੂੰ 9 ਵਿਕਟਾਂ ਨਾਲ ਹਰਾਇਆ

ਮਾਰਸ਼ ਦੀ ਤੂਫਾਨੀ ਪਾਰੀ; ਆਸਟਰੇਲੀਆ ਨੇ 62 ਗੇਂਦਾਂ ਰਹਿੰਦਿਆਂ ਮੈਚ ਜਿੱਤਿਆ

  • fb
  • twitter
  • whatsapp
  • whatsapp
Advertisement

ਸੁਪਰ-8 ਦੀ ਦੌੜ ਤੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਆਸਟਰੇਲਿਆਈ ਟੀਮ ਨੇ ਅੱਜ ਟੀ-20 ਵਿਸ਼ਵ ਕੱਪ ਦੇ ਆਪਣੇ ਆਖਰੀ ਗਰੁੱਪ ਮੈਚ ਵਿੱਚ ਓਮਾਨ ਨੂੰ 9 ਵਿਕਟਾਂ ਨਾਲ ਹਰਾਇਆ। ਓਮਾਨ ਵੱਲੋਂ ਦਿੱਤੇ ਗਏ 105 ਦੌੜਾਂ ਦੇ ਟੀਚੇ ਨੂੰ ਆਸਟਰੇਲੀਆ ਨੇ ਸਿਰਫ਼ ਇੱਕ ਵਿਕਟ ਗੁਆ ਕੇ ਹਾਸਲ ਕਰ ਲਿਆ। ਕਪਤਾਨ ਮਿਚੇਲ ਮਾਰਸ਼ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 33 ਗੇਂਦਾਂ ਵਿੱਚ ਨਾਬਾਦ 64 ਦੌੜਾਂ ਬਣਾਈਆਂ ਅਤੇ ਟੀਮ ਨੂੰ 62 ਗੇਂਦਾਂ ਰਹਿੰਦਿਆਂ ਹੀ ਜਿੱਤ ਦਿਵਾਈ।

ਇਸ ਤੋਂ ਪਹਿਲਾਂ ਆਸਟਰੇਲਿਆਈ ਗੇਂਦਬਾਜ਼ਾਂ ਨੇ ਦਬਦਬਾ ਬਣਾਉਂਦੇ ਹੋਏ ਓਮਾਨ ਦੀ ਪੂਰੀ ਟੀਮ ਨੂੰ 16.2 ਓਵਰਾਂ ਵਿੱਚ ਮਹਿਜ਼ 104 ਦੌੜਾਂ ’ਤੇ ਹੀ ਆਊਟ ਕਰ ਦਿੱਤਾ। ਸਪਿਨੰ ਗੇਂਦਬਾਜ਼ ਐਡਮ ਜ਼ਿੰਪਾ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 4 ਵਿਕਟਾਂ ਹਾਸਲ ਕੀਤੀਆਂ ਜਿਸ ਕਾਰਨ ਓਮਾਨ ਦਾ ਕੋਈ ਵੀ ਬੱਲੇਬਾਜ਼ ਟਿਕ ਕੇ ਨਾ ਖੇਡ ਸਕਿਆ। ਭਾਵੇਂ ਆਸਟਰੇਲੀਆ ਟੂਰਨਾਮੈਂਟ ਦੇ ਅਗਲੇ ਗੇੜ ਵਿੱਚ ਨਹੀਂ ਪਹੁੰਚ ਸਕਿਆ ਪਰ ਉਨ੍ਹਾਂ ਨੇ ਇਸ ਜਿੱਤ ਨਾਲ ਆਪਣੇ ਸਫਰ ਦਾ ਅੰਤ ਕੀਤਾ।

Advertisement

Advertisement
Advertisement
×