T-20 ਸੁਪਰ-8: England ਨੇ New Zealand ਨੂੰ ਚਾਰ ਵਿਕਟਾਂ ਨਾਲ ਹਰਾਇਆ
New Zealand 159 ਦੌਡ਼ਾਂ; England 161 ਦੌਡ਼ਾਂ
ਟੀ-20 ਵਰਲਡ ਕੱਪ ਦੇ ਸੁਪਰ-8 ਦੌਰ ਵਿੱਚ ਅੱਜ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਵੱਡੇ ਮੁਕਾਬਲੇ ਵਿਚ ਇੰਗਲੈਂਡ ਨੇ New Zealand ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ ਹੈ।
New Zealand ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸੱਤ ਵਿਕਟਾਂ ਦੇ ਨੁਕਸਾਨ ਨਾਲ 159 ਦੌੜਾਂ ਬਣਾਈਆਂ ਜਦਕਿ ਇੰਗਲੈਂਡ ਨੇ ਜੇਤੂ ਟੀਚਾ ਛੇ ਵਿਕਟਾਂ ਗੁਆ ਕੇ ਤੇ 19.3 ਓਵਰਾਂ ਵਿਚ ਹਾਸਲ ਕਰ ਲਿਆ।
ਨਿਊਜ਼ੀਲੈਂਡ ਦੇ ਕਪਤਾਨ ਮਿਸ਼ੇਲ ਸੈਂਟਨਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਨਿਊਜ਼ੀਲੈਂਡ ਨੇ ਆਪਣੀ ਪਲੇਇੰਗ-11 ਵਿੱਚ ਕੋਈ ਬਦਲਾਅ ਨਹੀਂ ਕੀਤਾ ਅਤੇ ਪਿਛਲੇ ਮੈਚ ਵਾਲੀ ਟੀਮ ਹੀ ਮੈਦਾਨ ਵਿੱਚ ਉਤਰਾਨ ਦਾ ਫੈਸਲਾ ਲਿਆ। ਦੂਜੇ ਪਾਸੇ ਇੰਗਲੈਂਡ ਦੀ ਟੀਮ ਵਿੱਚ ਇੱਕ ਬਦਲਾਅ ਦੇਖਣ ਨੂੰ ਮਿਲਿਆ ਹੈ ਜਿੱਥੇ ਜੈਮੀ ਓਵਰਟਨ ਦੀ ਜਗ੍ਹਾ ਰੇਹਾਨ ਅਹਿਮਦ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ।
ਇੰਗਲੈਂਡ ਦੀ ਟੀਮ ਵਿੱਚ ਫਿਲ ਸਾਲਟ, ਜੋਸ ਬਟਲਰ, ਜੈਕਬ ਬੈਥਲ, ਟੌਮ ਬੈਂਟਨ, ਹੈਰੀ ਬਰੂਕ (ਕਪਤਾਨ), ਸੈਮ ਕਰਨ, ਵਿਲ ਜੈਕਸ, ਲਿਆਮ ਡਾਅਸਨ, ਰੇਹਾਨ ਅਹਿਮਦ, ਜੋਫਰਾ ਆਰਚਰ ਅਤੇ ਆਦਿਲ ਰਾਸ਼ਿਦ ਸ਼ਾਮਲ ਹਨ। ਨਿਊਜ਼ੀਲੈਂਡ ਦੀ ਟੀਮ ਵਿੱਚ ਫਿਨ ਐਲਨ, ਟਿਮ ਸਾਈਫਰਟ, ਰਚਿਨ ਰਾਵਿੰਦਰਾ, ਗਲੇਨ ਫਿਲਿਪਸ, ਮਾਰਕ ਚੈਪਮੈਨ, ਡੈਰਿਲ ਮਿਸ਼ੇਲ, ਮਿਸ਼ੇਲ ਸੈਂਟਨਰ (ਕਪਤਾਨ), ਕੋਲ ਮੈਕੋਂਚੀ, ਮੈਟ ਹੈਨਰੀ, ਈਸ਼ ਸੋਢੀ ਅਤੇ ਲਾਕੀ ਫਰਗੂਸਨ ਖੇਡ ਰਹੇ ਹਨ।
ਨਿਊਜ਼ੀਲੈਂਡ ਲਈ ਇਹ ਮੈਚ ਜਿੱਤਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿੱਤ ਦੇ ਨਾਲ ਹੀ ਉਹ ਸਿੱਧਾ ਸੈਮੀਫਾਈਨਲ ਵਿੱਚ ਪਹੁੰਚ ਜਾਵੇਗੀ। ਦੂਜੇ ਪਾਸੇ ਪਾਕਿਸਤਾਨੀ ਟੀਮ ਦੀਆਂ ਉਮੀਦਾਂ ਇੰਗਲੈਂਡ ਦੀ ਜਿੱਤ ’ਤੇ ਟਿਕੀਆਂ ਹੋਈਆਂ ਹਨ। ਜੇਕਰ ਅੱਜ ਨਿਊਜ਼ੀਲੈਂਡ ਜਿੱਤ ਜਾਂਦਾ ਹੈ ਤਾਂ ਪਾਕਿਸਤਾਨ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਜਾਵੇਗਾ।
ਜੇਕਰ ਦੋਵਾਂ ਟੀਮਾਂ ਦੇ ਪੁਰਾਣੇ ਰਿਕਾਰਡਾਂ ਦੀ ਗੱਲ ਕਰੀਏ ਤਾਂ ਹੁਣ ਤੱਕ ਖੇਡੇ ਗਏ 30 ਮੈਚਾਂ ਵਿੱਚੋਂ ਇੰਗਲੈਂਡ ਨੇ 16 ਅਤੇ ਨਿਊਜ਼ੀਲੈਂਡ ਨੇ 10 ਮੈਚ ਜਿੱਤੇ ਹਨ। ਵਰਲਡ ਕੱਪ ਦੇ ਇਤਿਹਾਸ ਵਿੱਚ ਦੋਵਾਂ ਵਿਚਾਲੇ ਹਮੇਸ਼ਾ ਬਰਾਬਰੀ ਦੀ ਟੱਕਰ ਰਹੀ ਹੈ ਜਿੱਥੇ ਇੰਗਲੈਂਡ ਨੇ 4 ਅਤੇ ਨਿਊਜ਼ੀਲੈਂਡ ਨੇ 3 ਮੈਚ ਜਿੱਤੇ ਹਨ। ਆਖਰੀ ਵਾਰ ਜਦੋਂ ਇਹ ਦੋਵੇਂ ਟੀਮਾਂ 2022 ਵਿੱਚ ਆਹਮੋ-ਸਾਹਮਣੇ ਹੋਈਆਂ ਸਨ ਤਾਂ ਇੰਗਲੈਂਡ ਨੇ 20 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਅੱਜ ਦਾ ਮੈਚ ਦੋਵਾਂ ਟੀਮਾਂ ਦੇ ਨਾਲ-ਨਾਲ ਪਾਕਿਸਤਾਨ ਲਈ ਵੀ ਬਹੁਤ ਮਾਇਨੇ ਰੱਖਦਾ ਹੈ।

