DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਈਦ ਮੁਸ਼ਤਾਕ ਅਲੀ ਟਰਾਫੀ: ਪੰਜਾਬ ਨੇ ਮੱਧ ਪ੍ਰਦੇਸ਼ ਨੂੰ ਹਰਾਇਆ

ਪੰਜਾਬ ਨੇ ਦੋ ਵਿਕਟਾਂ ਨਾਲ ਜਿੱਤਿਆ ਮੈਚ; ਦੂਜੇ ਮੁਕਾਬਲੇ ’ਚ ਮੁੰਬਈ ਦੀ ਰਾਜਸਥਾਨ ’ਤੇ ਤਿੰਨ ਵਿਕਟਾਂ ਨਾਲ ਜਿੱਤ

  • fb
  • twitter
  • whatsapp
  • whatsapp
Advertisement

ਇੱਥੇ ਸਈਦ ਮੁਸ਼ਤਾਕ ਅਲੀ ਟਰਾਫੀ ਦੇ ਮੁਕਾਬਲੇ ਵਿੱਚ ਪੰਜਾਬ ਨੇ ਮੱਧ ਪ੍ਰਦੇਸ਼ ਨੂੰ ਦੋ ਵਿਕਟਾਂ ਨਾਲ ਹਰਾਇਆ। ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਆਲਰਾਊਂਡਰ ਖਿਡਾਰੀ ਵੈਂਕਟੇਸ਼ ਅਈਅਰ ਨੇ ਮੱਧ ਪ੍ਰਦੇਸ਼ ਲਈ ਸੈਂਕੜਾ ਜੜਿਆ, ਪਰ ਪੰਜਾਬ ਦੀ ਟੀਮ ਦੇ ਖਿਡਾਰੀਆਂ ਦੇ ਵਧੀਆ ਪ੍ਰਦਰਸ਼ਨ ਕਾਰਨ ਅਈਅਰ ਦਾ ਸੈਂਕੜਾ ਉਸ ਦੀ ਟੀਮ ਨੂੰ ਜਿਤਾ ਨਹੀਂ ਸਕਿਆ।

ਵੈਂਕਟੇਸ਼ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 43 ਗੇਂਦਾਂ ਵਿੱਚ 70 ਦੌੜਾਂ ਬਣਾਈਆਂ, ਜਿਸ ਵਿੱਚ ਅੱਠ ਚੌਕੇ ਤੇ ਦੋ ਛੱਕੇ ਸ਼ਾਮਲ ਸਨ। ਇਸ ਦੀ ਬਦੌਲਤ ਮੱਧ ਪ੍ਰਦੇਸ਼ ਨੇ 8 ਵਿਕਟਾਂ ’ਤੇ 225 ਦੌੜਾਂ ਬਣਾਈਆਂ। ਪੰਜਾਬ ਦੀ ਟੀਮ ਲਈ ਨੌਜਵਾਨ ਹਰਨੂਰ ਸਿੰਘ ਨੇ ਸ਼ਾਨਦਾਰ ਪਾਰੀ ਖੇਡੀ। ਉਸ ਨੇ 36 ਗੇਂਦਾਂ ਵਿੱਚ 64 ਦੌੜਾਂ ਬਣਾਈਆਂ ਤੇ ਪੰਜਾਬ ਨੇ 19.1 ਓਵਰਾਂ ’ਚ ਹੀ ਟੀਚੇ ਨੂੰ ਪੂਰਾ ਕਰ ਕੇ ਜਿੱਤ ਦਰਜ ਕੀਤੀ। ਤਿੰਨ ਮੈਚਾਂ ਵਿੱਚ ਦੋਵਾਂ ਟੀਮਾਂ ਦੀ ਇਹ ਪਹਿਲੀ ਜਿੱਤ ਸੀ, ਜਿਸ ਕਾਰਨ ਦੋਵੇਂ ਟੀਮਾਂ ਫਾਈਨਲ ਦੀ ਦੌੜ ਤੋਂ ਬਾਹਰ ਹੋ ਗਈਆਂ ਹਨ।

Advertisement

ਦੂਜੇ ਮੁਕਾਬਲੇ ਵਿੱਚ ਮੁੰਬਈ ਨੇ ਰਾਜਸਥਾਨ ਨੂੰ 3 ਵਿਕਟਾਂ ਨਾਲ ਹਰਾਇਆ। ਮੁੰਬਈ ਲਈ ਅਜਿੰਕਿਆ ਰਹਾਣੇ ਨੇ ਨਾਬਾਦ 72 ਦੌੜਾਂ ਦੀ ਪਾਰੀ ਖੇਡੀ ਤੇ ਸਰਫ਼ਰਾਜ਼ ਖ਼ਾਨ ਨੇ 22 ਗੇਂਦਾਂ ਵਿੱਚ 73 ਦੌੜਾਂ ਬਣਾਈਆਂ। ਰਹਾਣੇ ਨੇ 41 ਗੇਂਦਾਂ ’ਚ 72 ਦੌੜਾਂ ਬਣਾਈਆਂ, ਜਿਸ ਵਿੱਚ ਸੱਤ ਚੌਕੇ ਤੇ ਤਿੰਨ ਛੱਕੇ ਸ਼ਾਮਲ ਸਨ। ਸਰਫ਼ਰਾਜ਼ ਨੇ ਮੁਕਾਬਲੇ ਵਿੱਚ ਛੱਕਿਆਂ ਤੇ ਚੌਕਿਆਂ ਦਾ ਮੀਂਹ ਵਰ੍ਹਾ ਦਿੱਤਾ। ਉਸ ਨੇ ਮਹਿਜ਼ 22 ਗੇਂਦਾਂ ਵਿੱਚ ਹੀ 7 ਛੱਕਿਆਂ ਤੇ 6 ਚੌਕਿਆਂ ਦੀ ਮਦਦ ਨਾਲ 73 ਦੌੜਾਂ ਬਣਾਈਆਂ। 217 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮੁੰਬਈ ਨੇ ਸ਼ੁਰੂ ਤੋਂ ਹੀ ਹਮਲਾਵਰ ਰੁਖ਼ ਅਪਣਾਇਆ। ਮੁੰਬਈ ਨੇ ਮੁਕਾਬਲੇ ਦੀਆਂ 11 ਗੇਂਦਾਂ ਬਾਕੀ ਰਹਿੰਦਿਆਂ ਹੀ ਟੀਚਾ ਪੂਰਾ ਕਰ ਕੇ ਜਿੱਤ ਦਰਜ ਕਰ ਲਈ।

Advertisement

ਝਾਰਖੰਡ ਦੀ ਟੀਮ ਫਾਈਨਲ ’ਚ

ਝਾਰਖੰਡ ਦੀ ਟੀਮ ਆਂਧਰਾ ਪ੍ਰਦੇਸ਼ ਤੋਂ 9 ਦੌੜਾਂ ਨਾਲ ਹਾਰਨ ਦੇ ਬਾਵਜੂਦ ਅੰਕ ਸੂਚੀ ਵਿੱਚ ਸਿਖਰ ’ਤੇ ਰਹਿ ਕੇ ਸਈਦ ਮੁਸ਼ਤਾਕ ਅਲੀ ਟਰਾਫੀ ਦੇ ਫਾਈਨਲ ਵਿੱਚ ਪਹੁੰਚ ਗਈ ਹੈ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਂਧਰਾ ਪ੍ਰਦੇਸ਼ ਦੀ ਟੀਮ ਨੇ ਸੱਤ ਵਿਕਟਾਂ ਦੇ ਨੁਕਸਾਨ ’ਤੇ 20 ਓਵਰਾਂ ’ਚ 203 ਦੌੜਾਂ ਬਣਾਈਆਂ। ਜਵਾਬ ਵਿੱਚ ਝਾਰਖੰਡ ਦੀ ਟੀਮ 8 ਵਿਕਟਾਂ ਦੇ ਨੁਕਸਾਨ ’ਤੇ 194 ਦੌੜਾਂ ਹੀ ਬਣਾ ਸਕੀ। ਇਹ ਜਿੱਤ ਆਂਧਰਾ ਪ੍ਰਦੇਸ਼ ਲਈ ਨਾਕਾਫ਼ੀ ਸਾਬਤ ਹੋਈ, ਕਿਉਂਕਿ ਝਾਰਖੰਡ ਦੀ ਟੀਮ ਅੰਕ ਸੂਚੀ ਵਿੱਚ ਹਾਲੇ ਵੀ ਸਿਖਰਲੇ ਸਥਾਨ ’ਤੇ ਸੀ।

Advertisement
×